ਬਰੈਂਪਟਨ : ਪੀਲ ਰੀਜ਼ਨ-ਇਨਵੈਸਟੀਗੇਸ਼ਨ ਦੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਓਰੋ ਨੇ ਮਿਸੀਸਾਗਾ ਖੇਡ ਮੈਦਾਨ ਵਿੱਚ ਅੱਗ ਲਾਉਣ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 19 ਨਵੰਬਰ, 2018 ਨੂੰ ਦੇਰ ਰਾਤ ਪਾਲ ਕੌਫਫੇ ਅਰੀਨਾ ਦੀ ਪੱਛਮ ਵੱਲ ਸਥਿਤ ਖੇਡ ਦੇ ਮੈਦਾਨ ਵਿੱਚ ਅੱਗ ਲਗਾ ਦਿੱਤੀ ਗਈ ਸੀ ਜਿਸ ਨਾਲ ਉੱਥੋਂ ਦਾ ਲੱਕੜ ਦਾ ਢਾਂਚਾ ਜਲ ਕੇ ਤਬਾਹ ਹੋ ਗਿਆ ਸੀ। ਪੁਲਿਸ ਨੇ ਇਸ ਸਬੰਧੀ 17 ਫਰਵਰੀ ਨੂੰ ਮਿਸੀਸਾਗਾ ਵਾਸੀ ਮਨਜੀਤ ਬਾਹਰਾ (51) ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ 5 ਹਜ਼ਾਰ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਉਸਦੀ ਆਪਣੀ ਜ਼ਿੰਮੇਵਾਰੀ ‘ਤੇ ਉਸਨੂੰ ਰਿਹਾਅ ਕਰ ਦਿੱਤਾ ਹੈ।
ਪੀਲ ਪੁਲਿਸ ਨੇ ਅੱਗ ਲਾਉਣ ਦੇ ਮਾਮਲੇ ਵਿੱਚ ਮਨਜੀਤ ਬਾਹਰਾ ਨੂੰ ਲਗਾਇਆ ਜੁਰਮਾਨਾ
RELATED ARTICLES

