ਬਰੈਂਪਟਨ : ਮਾਊਂਟੇਨਐਸ਼ ਸੀਨੀਅਰ ਕਲੱਬ ਨੇ ਲੰਘੇ ਐਤਵਾਰ ਨੂੰ ਬਲਿੰਗਟਨ ਰਾਇਲ ਬੋਟੈਨੀਕਲ ਗਾਰਡਨ ਦਾ ਟੂਰ ਲਗਾਇਆ। ਮੈਂਬਰਾਂ ਨੇ ਸਵੇਰੇ 9 ਵਜੇ ਮਾਊਂਟੇਸ਼ਨ ਸਕੂਲ ਤੋਂ ਆਪਣੇ ਟੂਰ ਦੀ ਸ਼ੁਰੂਆਤ ਕੀਤੀ। ਉਦੋਂ ਮੌਸਮ ਕਾਫੀ ਠੰਡਾ ਅਤੇ ਵਧੀਆ ਸੀ। ਇਕ ਘੰਟੇ ਦੇ ਸਫਰ ਦੌਰਾਨ ਰਾਇਲ ਗਾਰਡਨ ਪਹੁੰਚੇ। ਉਨ੍ਹਾਂ ਨੇ ਉਥੇ ਸਨੈਕਸ, ਫਰੂਟ ਅਤੇ ਪਾਣੀ ਦਾ ਅਨੰਦ ਲਿਆ। ਚਾਹ-ਪਾਣੀ ਦਾ ਪ੍ਰਬੰਧ ਤਰਸੇਮ ਸਿੰਘ ਜੌਹਲ ਵਲੋਂ ਕੀਤਾ ਗਿਆ ਸੀ, ਜੋ ਕਿ ਕਲੱਬ ਦੇ ਮੈਂਬਰ ਵੀ ਹੈ।
ਕਲੱਬ ਦੇ ਮੈਂਬਰਾਂ ਨੇ ਉਸ ਤੋਂ ਬਾਅਦ ਰੋਜ਼ ਗਾਰਡਨ ਦਾ ਦੌਰਾ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਗੁਲਾਬ ਦੇਖੇ। ਉਥੇ 4500 ਵੱਖ-ਵੱਖ ਤਰ੍ਹਾਂ ਦੇ ਗੁਲਾਬ ਲਗਾਏ ਸਨ। ਗਾਰਡਨ ਬਹੁਤ ਖੂਬਸੂਰਤ ਹੈ ਅਤੇ ਮੈਂਬਰ ਉਥੇ ਦੋ ਘੰਟੇ ਲਈ ਰਹੇ। ਉਸ ਤੋਂ ਬਾਅਦ ਉਨ੍ਹਾਂ ਰਾਕ ਗਾਰਡਨ ਅਤੇ ਲੇਕਿੰਗ ਗਾਰਡਨ ਨੂੰ ਵੀ ਦੇਖਿਆ। ਇਸ ਦੌਰਾਨ ਮਹਿਲਾਵਾਂ ਨੇ ਪੰਜਾਬੀ ਗੀਤ ਗਾਏ ਅਤੇ ਮਿਊਜ਼ੀਕਲ ਚੇਅਰ ਰੇਸ ਵੀ ਆਯੋਜਿਤ ਕੀਤੀ ਗਈ। ਸਾਰਿਆਂ ਨੇ ਟੂਰ ਦਾ ਅਨੰਦ ਲਿਆ। ਕਲੱਬ ਦੇ ਨਵੇਂ ਪ੍ਰਧਾਨ ਸੁਖਦਰਸ਼ਨ ਸਿੰਘ ਕੁਲਾਰ ਨੇ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …