ਬਰੈਂਪਟਨ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੀ ਬਰੈਂਪਟਨ ਪੱਛਮੀ ਰਾਈਡਿੰਗ ਸੀਟ ਤੋਂ ਮੁਰਾਰੀਲਾਲ ਥਪਲਿਆਲ ਲਈ ਨਾਮਜ਼ਦਗੀ ਮੰਗਣ ਵਾਲੇ ਮੁਹਿੰਮ ਮੈਂਬਰਾਂ ਨੇ ਚਾਂਦਨੀ ਕਨਵੈਨਸ਼ਨ ਸੈਂਟਰ ਵਿੱਚ ਮੀਟਿੰਗ ਕੀਤੀ। ਇਸ ਪ੍ਰੋਗਰਾਮ ਵਿੱਚ ਟੀਮ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਥਪਲਿਆਲ ਨੇ ਆਪਣੀ ਨਾਮਜ਼ਦਗੀ ਲਈ ਬਿਨਾਂ ਸ਼ਰਤ ਸਮਰਥਨ ਦੇਣ ਲਈ ਹਰੇਕ ਮੈਂਬਰ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਸਾਬਕਾ ਐੱਮਪੀ ਅਤੇ ਕੈਨੇਡਾ ਦੇ ਖੇਡ ਮੰਤਰੀ ਬਲਜੀਤ ਗੋਸਲ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ 10 ਮਾਰਚ ਨੂੰ ਹੋਣ ਵਾਲੀ ਨਾਮਜ਼ਦਗੀ ਚੋਣ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਥਪਲਿਆਲ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੇ ਸਮਰਥਕ ਅਤੇ ਅਣਥੱਕ ਵਰਕਰ ਹਨ, ਜਿਨ੍ਹਾਂ ਨੇ ਇੱਕ ਪੇਸ਼ੇਵਰ ਵਕੀਲ, ਪਾਰਟੀ ਕਾਰਜਕਰਤਾ ਅਤੇ ਫੰਡ ਇਕੱਠੇ ਕਰਨ ਵਾਲੇ ਦੇ ਰੂਪ ਵਿੱਚ ਪਾਰਟੀ ਲਈ ਅਣਥੱਕ ਕਾਰਜ ਕੀਤੇ ਹਨ ਅਤੇ ਸੰਸਦ ਵਿੱਚ ਇੱਥੋਂ ਦੀ ਆਵਾਜ਼ ਬਣਨ ਲਈ ਉਹ ਵਧੀਆ ਉਮੀਦਵਾਰ ਹਨ।
Check Also
ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …