Breaking News
Home / ਕੈਨੇਡਾ / ਕੰਸਰਵੇਟਿਵ ਐਮ.ਪੀ. ਕੈਰੀ ਨੇ ਅਰਪਣ ਖੰਨਾ ਅਤੇ ਰਮੋਨਾ ਸਿੰਘ ਨਾਲ ਬਰੈਂਪਟਨ ਦਾ ਕੀਤਾ ਦੌਰਾ

ਕੰਸਰਵੇਟਿਵ ਐਮ.ਪੀ. ਕੈਰੀ ਨੇ ਅਰਪਣ ਖੰਨਾ ਅਤੇ ਰਮੋਨਾ ਸਿੰਘ ਨਾਲ ਬਰੈਂਪਟਨ ਦਾ ਕੀਤਾ ਦੌਰਾ

ਬਰੈਂਪਟਨ/ਬਿਊਰੋ ਨਿਊਜ਼ : ਓਸ਼ਵਾ ਤੋਂ ਕੰਸਰਵੇਟਿਵ ਪਾਰਟੀ ਦੇ ਐੱਮਪੀ ਕੋਲਿਨ ਕੈਰੀ ਨੇ ਬਰੈਂਪਟਨ ਉੱਤਰੀ ਤੋਂ ਕੰਸਰਵੇਟਿਵ ਉਮੀਦਵਾਰ ਅਰਪਣ ਖੰਨਾ ਅਤੇ ਬਰੈਂਪਟਨ ਪੱਛਮੀ ਤੋਂ ਰਮੋਨਾ ਸਿੰਘ ਨਾਲ ਬਰੈਂਪਟਨ ਦਾ ਦੌਰਾ ਕੀਤਾ। ਇਸ ਦੌਰਾਨ ਐੱਮਪੀ ਕੈਰੀ ਅਤੇ ਕੰਸਰਵੇਟਿਵ ਟੀਮ ਨੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਸਿਟੀ ਕੌਂਸਲਰ ਚਾਰਮੈਨੀ ਵਿਲੀਅਮਜ਼ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਅੱਗੇ ਆ ਰਹੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨ ਸਬੰਧੀ ਵਿਚਾਰ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਆਟੋਮੋਟਿਵ ਇੰਡਸਟਰੀ ਦੇ ਕਾਰੋਬਾਰੀ ਨੇਤਾਵਾਂ ਨਾਲ ਵੀ ਮੀਟਿੰਗ ਕੀਤੀ। ਅਰਪਣ ਖੰਨਾ ਨੇ ਟਰੂਡੋ ਸਰਕਾਰ ‘ਤੇ ਦੋਸ਼ ਲਾਉਂਦਿਆ ਕਿਹਾ ਕਿ ਬਰੈਂਪਟਨ ਵਿੱਚ ਮੈਨੂਫੈਕਚਰਿੰਗ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਅਥਾਹ ਸਮਰੱਥਾ ਹੈ, ਪਰ ਸਰਕਾਰ ਅਤੇ ਇਸਦੇ ਸਥਾਨਕ ਨੇਤਾਵਾਂ ਦੀ ਨਾਕਾਮੀ ਸਦਕਾ ਇੱਥੋਂ ਦੇ ਆਰਥਿਕ ਵਿਕਾਸ ਨੂੰ ਠੇਸ ਪੁੱਜ ਰਹੀ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …