Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਈ ਗਈ ਪਿਕਨਿਕ ਵਿਚ ਲੱਗੀਆਂ ਭਾਰੀ ਰੌਣਕਾਂ

ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਈ ਗਈ ਪਿਕਨਿਕ ਵਿਚ ਲੱਗੀਆਂ ਭਾਰੀ ਰੌਣਕਾਂ

ਬਰੈਂਪਟਨ/ ਡਾ ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੁਸਾਇਟੀ ਕਨੇਡਾ ਦੀ ਓਨਟਾਰੀਓ ਇਕਾਈ ਵਲੋਂ ਬੀਤੇ ਐਤਵਾਰ ਈਟੋਬੀਕੋ ਦੇ ਸੈਂਟੇਨੀਅਲ ਪਾਰਕ ਵਿਚ ਅਯੋਜਿਤ ਕੀਤੀ ਪਿਕਨਿਕ ਵਿਚ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਮੈਂਬਰਾਂ, ਹਿਤੈਸ਼ੀਆਂ ਅਤੇ ਸਪੌਂਸਰਾਂ ਨੇ ਸ਼ਾਮਿਲ ਹੋ ਕੇ ਰੌਣਕਾਂ ਵਧਾਈਆਂ। ਵੱਧੀਆ ਮੌਸਮ ਵਿੱਚ, ਬੈਠਣ ਅਤੇ ਖਾਣ ਪੀਣ ਦੇ ਚੰਗੇ ਪ੍ਰਬੰਧਾਂ ਦੇ ਹੁੰਦਿਆਂ ਸਭ ਨੇ ਪਿਕਨਿਕ ਦਾ ਬਹੁਤ ਆਨੰਦ ਮਾਣਿਆਂ।
ਪਿਕਨਿਕ ਦਾ ਪ੍ਰਬੰਧ ਸੰਭਾਲ ਰਹੇ ਸੁਸਾਇਟੀ ਦੇ ਹੋਰ ਵਲੰਟੀਅਰਾਂ ਦੇ ਨਾਲ ਅਮਰਦੀਪ, ਜਸਵੀਰ ਚਾਹਲ, ਸੋਹਣ ਢੀਂਡਸਾ, ਬਲਰਾਜ, ਨਿਰਮਲ ਸੰਧੂ, ਅਕਰਮ ਖਾਨ ਤੇ ਭਰਪੂਰ ਸਕਾਰਬਰੋ, ਨੇ ਇਸ ਵਾਰ ਖੁਦ ਹੀ ਸਾਰਾ ਖਾਣ ਪੀਣ ਦਾ ਵਧੀਆ ਸਮਾਨ ਤਿਆਰ ਕੀਤਾ। ਦੋ ਵੱਡੇ ਬਾਰਬੀਕਿਊ ਲਿਆਂਦੇ ਹੋਏ ਸਨ ਜਿਨ੍ਹਾਂ ਵਿੱਚ ਛੱਲੀਆਂ ਤੇ ਹੋਰ ਪਕਵਾਨ ਬਣਦੇ ਗਏ ਅਤੇ ਸਭ ਇਨ੍ਹਾਂ ਦਾ ਸੁਆਦ ਮਾਣਦੇ ਰਹੇ। ਤੇਜ ਹਵਾ ਦੇ ਚਲਦਿਆਂ ਚਾਹ ਬਣਨ ਵਿੱਚ ਕੁਝ ਦੇਰ ਲੱਗੀ ਪਰ ਫਿਰ ਇਹ ਮਸਾਲੇਦਾਰ ਚਾਹ ਖੁਲ੍ਹੀ ਵਰਤਾਈ ਗਈ। ਪਿਕਨਿਕ ਨੇ ਮੈਂਬਰਾਂ ਨੂੰ ਛੋਟੇ ਗਰੁੱਪਾਂ ਵਿੱਚ ਚੰਗੀ ਬਹਿਸ, ਵਿਚਾਰ ਵਟਾਂਦਰੇ ਅਤੇ ਮੇਲ ਮਿਲਾਪ ਦਾ ਮਾਹੌਲ ਦਿੱਤਾ। ਇੱਕ ਪਾਸੇ ਵਾਲੀਬਾਲ ਦਾ ਨੈਟ ਲੱਗਾ ਹੋਇਆ ਸੀ, ਜਿਸ ਤੇ ਮੈਂਬਰ ਖੇਡਦੇ ਰਹੇ ਅਤੇ ਆਖਰ ਵਿੱਚ ਰੱਸਾ ਕਸ਼ੀ ਦੀ ਜੋਰ ਅਜਮਾਈ ਵੀ ਹੋਈ। ਸੁਸਾਇਟੀ ਵਲੋਂ ਸਾਰੇ ਸ਼ਾਮਿਲ ਵਿਅਕਤੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ।
ਤਰਕਸ਼ੀਲ ਸੁਸਾਇਟੀ ਪੰਜਾਬੀਆਂ ਨੂੰ ਵਹਿਮਾਂ ਭਰਮਾ, ਠੱਗ ਬਾਬਿਆਂ, ਤਵੀਤਾਂ, ਮੜੀਆਂ ਮਸਾਣੀਆਂ, ਭੁਲੇਖਾ ਪਾਉ ਲੁਟੇਰੇ ਪੰਡਤਾਂ ‘ਤੇ ਕਰਾਮਾਤੀ ਚਮਕੀਲੇ ਪੱਥਰਾਂ ਦੇ ਤੰਦੂਏ ਜਾਲ ਵਿਚੋਂ ਕੱਢ ਕੇ, ਤਰਕਸ਼ੀਲ ਬਣਾਉਣ ਦੇ ਯਤਨ ਵਿਚ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ ਤਾਂ ਜੋ ਲੋਕਾਂ ਦੇ ਅਣਜਾਣ ਪੁਣੇ ਦਾ ਫਾਇਦਾ ਉਠਾ ਕੇ ਠੱਗ ਲੁਟੇਰੇ ਲੋਕਾਂ ਦੀ ਖੂੰਨ ਪਸੀਨੇ ਦੀ ਕਮਾਈ ਤੇ ਡਾਕੇ ਨਾ ਮਾਰ ਸਕਣ।
ਸੁਸਾਇੱਟੀ ਬਾਰੇ ਹੋਰ ਜਾਣਕਾਰੀ ਲਈ, ਅਮਰਦੀਪ ਮੰਡੇਰ (647 782 8334) ਜਾਂ ਸੋਹਣ ਢੀਂਡਸਾ (416 788 7273) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …