Breaking News
Home / ਕੈਨੇਡਾ / ਪੰਜਾਬ ਦੀ ਬੇਟੀ ਨੇ ਪੂਰੇ ਕੈਨੇਡਾ ਦਾ ਮਨੁੱਖੀ ਅੰਗ ਬਣਾਉਣ ਦੀ ਮੁੱਢਲੀ ਕਾਢ ਵਿਚ ਸਰਵ ਉੱਤਮ ਐਵਾਰਡ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ

ਪੰਜਾਬ ਦੀ ਬੇਟੀ ਨੇ ਪੂਰੇ ਕੈਨੇਡਾ ਦਾ ਮਨੁੱਖੀ ਅੰਗ ਬਣਾਉਣ ਦੀ ਮੁੱਢਲੀ ਕਾਢ ਵਿਚ ਸਰਵ ਉੱਤਮ ਐਵਾਰਡ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ

ਕਰਤਾਰਪੁਰ (ਜ਼ਿਲ੍ਹਾ ਜਲੰਧਰ) ਦੀ ਜੰਮਪਲ ਅਤੇ ਪਿੰਡ ਨਾਥਪੁਰਾ (ਜ਼ਿਲਾ ਬਠਿੰਡਾ ) ਦੀ ਨੂੰਹ ਡਾਕਟਰ ਨਵਰੂਪ ਕੌਰ ਧਾਲੀਵਾਲ ਜਿਸਨੇ ਕੈਨੇਡਾ ਵਿਚ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਸੈੱਲ ਅਤੇ ਸਿਸਟਮਸ ਬਾਇਓਲੋਜੀ ਵਿਚ ਦੀ ਡਿਗਰੀ ਹਾਸਿਲ ਕਰਕੇ ਅਤੇ ਪੂਰੇ ਕੈਨੇਡਾ ਵਿਚੋਂ ਸਰਵ ਉੱਚਤਮ ਰਿਸਰਚ ਐਵਾਰਡ ਲੈ ਕੇ ਆਪਣੇ ਮਾਂ ਬਾਪ, ਸਹੁਰੇ ਘਰ ਦਾ ਅਤੇ ਪੰਜਾਬ ਸਮੇਤ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਇਹ ਸਾਡੇ ਸਭ ਵਾਸਤੇ ਬਹੁਤ ਫ਼ਖ਼ਰ ਵਾਲੀ ਗੱਲ ਹੈ। ਇਸ ਬੇਟੀ ਨੇ ਹਰ ਲੈਵਲ ‘ਤੇ ਟਾਪ ਆ ਕੇ ਆਪਣਾ ਰਿਕਾਰਡ ਕਾਇਮ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਕਰਤਾਰਪੁਰ ਵਿਚ ਆਪਣਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਇਸਨੇ ਬੰਗਲੌਰ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਨਿਊ ਹੇਵਨ ਸੀਟੀ ਯੂਐਸਏ ਤੋਂ ਟਾਪ ਪੁਜੀਸ਼ਨ ਲੈਂਦੇ ਹੋਏ ਡਿਗਰੀਆਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਇਸ ਬੇਟੀ ਨੇ ਵਿਸ਼ਵ ਪੱਧਰੀ ਮੈਡੀਕਲ ਜੌਰਨਲਸ ਵਿਚ ਆਪਣੀ ਮੈਡੀਕਲ ਰੇਲਾਟੇਡ ਰਿਸਰਚ ਉੱਪਰ ਪੰਜ ਪੇਪਰ ਪ੍ਰਕਾਸ਼ਿਤ ਕਰਵਾਏ ਹਨ, ਜੋ ਕੇ ਕੇਵਲ ਸਰਵ ਉੱਚਤਮ ਰਿਵਿਊ ਕਮੇਟੀ ਵਲੋਂ ਡੂੰਘਾਈ ਨਾਲ ਵਾਚਣ ਤੋਂ ਬਾਅਦ ਹੀ ਪ੍ਰਕਾਸ਼ਿਤ ਹੋ ਸਕਦੇ ਹਨ। ਇਸ ਬੇਟੀ ਦੀ ਹਾਲ ਦੀ ਖੋਜ, ਜਿਸ ਵਿਚ ਇਸਨੇ ਸਟੈਮ ਸੈੱਲ ਤੋਂ ਕੋਈ ਵੀ ਆਰਗਨ ਬਣਾਉਣ ਵਾਲੇ ਸਪੈਸ਼ਲ ਸੈੱਲ ਬਣਾਉਣ ਦੇ ਸਬ ਤੋਂ ਪਹਿਲੇ ਕਦਮਾਂ ਤੇ ਚਾਨਣਾ ਪਾਇਆ ਹੈ। ਇਸ ਖੋਜ ਨੇ ਸਟੈਮ ਸੈੱਲ ਵਿਗਿਆਨੀਆਂ ਵਿਚ ਕਾਫੀ ਚਰਚਾ ਬਟੋਰੀ ਹੈ ਜਿਸ ਦੇ ਚਲਦਿਆਂ ਇਸ ਬੇਟੀ ਨੂੰ ਕੈਨੇਡੀਅਨ ਕਾਉਂਸਲ ਆਫ ਯੂਨੀਵਰਸਿਟੀ ਬਾਇਓਲੋਜੀ ਚੇਅਰ ਵਲੋਂ ਬੈਸਟ ਰਿਸੋਰਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …