ਬਰੈਂਪਟਨ/ਡਾ. ਝੰਡ : ਪ੍ਰਿੰ. ਸੰਜੀਵ ਧਵਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਇਕ ਹੋਰ ਹਸਪਤਾਲ, ਸ਼ਹਿਰ ਵਿਚ ਸੇਫ਼ਟੀ ਤੇ ਸਕਿਉਰਿਟੀ, ਲੀਗਲ ਬੇਸਮੈਂਟਾਂ ਅਤੇ ਯੂਨੀਵਰਸਿਟੀ ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਐੱਫ਼.ਬੀ.ਆਈ. ਸਕੂਲ ਵਿਚ 30 ਨਵੰਬਰ ਦਿਨ ਸ਼ਨੀਵਾਰ ਨੂੰ ਦੁਪਹਿਰੇ 12.00 ਵਜੇ ਇਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਲਈ ਬਰੈਂਪਟਨ ਦੇ ਸਮੂਹ ਐੱਮ.ਪੀਜ਼, ਐੱਮ.ਪੀ.ਪੀਜ਼, ਕਾਊਂਸਲਰਾਂ ਤੇ ਰੀਜਨਲ ਕਾਂਊਸਲਰਾਂ, ਸਕੂਲ-ਟਰੱਸਟੀਆਂ ਅਤੇ ਹੋਰ ਪਤਵੰਤਿਆਂ ਨੂੰ ਸੱਦਾ-ਪੱਤਰ ਭੇਜੇ ਗਏ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਵੱਲੋਂ ਇਸ ਮੀਟਿੰਗ ਵਿਚ ਸ਼ਿਰਕਤ ਲਈ ਪ੍ਰਵਾਨਗੀਆਂ ਵੀ ਪ੍ਰਾਪਤ ਹੋ ਚੁੱਕੀਆਂ ਹਨ।
ਇਹ ਮੀਟਿੰਗ ਠੀਕ 12.00 ਵਜੇ ਸਕੂਲ ਦੇ ਜਿੰਮ-ਹਾਲ ਵਿਚ ਸ਼ੁਰੂ ਹੋਏਗੀ ਅਤੇ ਇਹ ਲੱਗਭੱਗ ਦੋ ਘੰਟੇ ਚਲੇਗੀ। ਮੀਟਿੰਗ ਵਿਚ ਪਹੁੰਚੇ ਵੱਖ-ਵੱਖ ਆਗੂਆਂ ਤੇ ਬੁਲਾਰਿਆਂ ਨੂੰ ਯੋਗ ਸਮਾਂ ਦਿੱਤਾ ਜਾਏਗਾ। ਮੀਟਿੰਗ ਵਿਚ ਸਮੇਂ-ਸਿਰ ਹਾਜ਼ਰ ਹੋਣ ਲਈ ਆਜ਼ਾਦ ਗੋਇਦ, ਭਵੇਸ਼ ਭੱਟ, ਡੌਨ ਪਟੇਲ, ਬਲਜੀਤ ਬਾਵਾ, ਕਰਨ ਅਜਾਇਬ ਸਿੰਘ ਸੰਘਾ, ਕੈਪਟਨ ਇਕਬਾਲ ਸਿੰਘ ਵਿਰਕ, ਜਗੀਰ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਚੰਦੀ, ਅਬਦੁਲ ਹਮੀਦ ਹਮੀਦੀ, ਬਸ਼ੱਰਤ ਰੇਹਾਨ ਤੇ ਹੋਰਨਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਹਰਪ੍ਰੀਤ ਰਮਨ ਬਹਿਲ ਨੂੰ 647-395-2476 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਬਰੈਂਪਟਨ ਵਿਚ ਹਸਪਤਾਲ, ਯੂਨੀਵਰਸਿਟੀ, ਸੇਫ਼ਟੀ, ਸਕਿਉਰਿਟੀ, ਲੀਗਲ ਬੇਸਮੈਂਟਾਂ ਲਈ 30 ਨਵੰਬਰ ਨੂੰ ਐੱਫ਼.ਬੀ.ਆਈ. ਸਕੂਲ ‘ਚ ਮੀਟਿੰਗ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …