ਬਰੈਂਪਟਨ/ਡਾ.ਝੰਡ : ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਕਮੇਟੀ ਨੂੰ ਅਗਲੇ ਦੋ ਸਾਲਾਂ ਲਈ ਮੁੜ ਚੁਣ ਲਿਆ ਗਿਆ ਹੈ। ਇਸ ਸਬੰਧੀ ਐਸੋਸੀਏਸ਼ਨ ਦੀ ਜਨਰਲ ਹਾਊਸ ਦੀ ਮੀਟਿੰਗ ਪਿਛਲੇ ਦਿਨੀਂ ਸਥਾਨਕ ‘ਤੰਦੂਰੀ ਨਾਈਟਸ’ ਵਿਖੇ ਮੌਜੂਦਾ ਪ੍ਰਧਾਨ ਟੌਮੀ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।
ਮੀਟਿੰਗ ਦੇ ਆਰੰਭ ਵਿਚ ਸਾਰੇ ਮੈਂਬਰਾਂ ਨੂੰ ਜੀ-ਆਇਆਂ ਕਿਹਾ ਗਿਆ ਅਤੇ ਪ੍ਰਧਾਨ ਟੌਮੀ ਵਾਲੀਆ ਵੱਲੋਂ ਪਿਛਲੇ ਦੋ ਸਾਲਾਂ ਦੀ ਰਿਪੋਰਟ ਪੇਸ਼ ਕਰਨ ਉਪਰੰਤ ਕਾਰਜਕਾਰਨੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ। ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕਰਨ ਲਈ ਮਹਿੰਦਰ ਸਿੰਘ ਵਾਲੀਆ ਨੂੰ ਚੋਣ-ਅਫ਼ਸਰ ਨਿਯੁੱਕਤ ਕੀਤਾ ਗਿਆ। ਮੈਂਬਰਾਂ ਨੇ ਸਰਬ-ਸੰਮਤੀ ਨਾਲ ਟੌਮੀ ਵਾਲੀਆ ਨੂੰ ਮੁੜ ਪ੍ਰਧਾਨ ਚੁਣਿਆਂ ਜਿਨ੍ਹਾਂ ਨੇ ਹੋਰ ਮੈਂਬਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਅਗਲੇ ਦੋ ਸਾਲਾਂ ਦੀ ਟਰਮ ਲਈ ਮਹਿੰਦਰ ਸਿੰਘ ਵਾਲੀਆ ਨੂੰ ਪੈਟਰਨ, ਆਰ.ਪੀ.ਐੱਸ. ਵਾਲੀਆ ਤੇ ਕਿੰਗ ਵਾਲੀਆ ਨੂੰ ਮੀਤ-ਪ੍ਰਧਾਨ, ਵਿਸ਼ ਵਾਲੀਆ ਨੂੰ ਜਨਰਲ ਸਕੱਤਰ, ਜੱਸ ਵਾਲੀਆ ਨੂੰ ਵਿੱਤ ਸਕੱਤਰ ਅਤੇ ਮਨਮੋਹਨ ਸਿੰਘ ਨੂੰ ਪ੍ਰੈੱਸ ਸਕੱਤਰ ਬਨਾਉਣ ਦੀ ਸਿਫ਼ਾਰਿਸ਼ ਕੀਤੀ ਜਿਸ ਨੂੰ ਸਾਰੇ ਮੈਂਬਰਾਂ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ।
ਇਨ੍ਹਾਂ ਤੋਂ ਇਲਾਵਾ ਕਾਰਜਕਾਰਨੀ ਕਮੇਟੀ ਦੇ 15 ਮੈਂਬਰ ਨਿਯੁੱਕਤ ਕੀਤੇ ਗਏ ਜਿਨ੍ਹਾਂ ਵਿਚ ਸਾਬਕਾ ਪ੍ਰਧਾਨ ਅਵਤਾਰ ਸਿੰਘ ਵਾਲੀਆ, ਸ਼੍ਰੀਮਤੀ ਦਵਿੰਦਰ ਕੌਰ, ਬਲਵੰਤ ਸਿੰਘ ਤੇ ਹੋਰ ਸ਼ਾਮਲ ਹਨ। ਮੀਟਿੰਗ ਵਿਚ 12 ਜਨਵਰੀ 2020 ਨੂੰ ਹਮੇਸ਼ਾ ਦੀ ਤਰ੍ਹਾਂ ઑਲੋਹੜੀ ਗਾਲਾ ਨਾਈਟ਼ ਮਨਾੳਣ ਦਾ ਫ਼ੈਸਲਾ ਕੀਤਾ ਗਿਆ ਅਤੇ ਨਵੀਂ ਟਰਮ ਲਈ ਕਈ ਪ੍ਰੋਗਰਾਮ ਉਲੀਕੇ ਗਏ।
Home / ਕੈਨੇਡਾ / ਆਹਲੂਵਾਲੀਆ ਐਸੋਸੀਏਸ਼ਨ ਆਫ ਨੌਰਥ ਅਮਰੀਕਾ ਦੀ ਮੌਜੂਦਾ ਕਾਰਜਕਾਰਨੀ ਕਮੇਟੀ ਨੂੰ ਦੋ ਸਾਲ ਲਈ ਮੁੜ ਚੁਣਿਆ ਗਿਆ
Check Also
ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਦਾ ਮੁੜ ਉਭਾਰ
ਤਾਜ਼ਾ ਸਰਵੇਖਣਾਂ ਵਿੱਚ ਟੋਰੀਆਂ ਨੂੰ ਪਛਾੜਿਆ; ਸਰਵੇਖਣ ‘ਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧਣ ਦਾ ਦਾਅਵਾ …