ਮਿਸੀਸਾਗਾ : 16 ਨਵੰਬਰ ਸਨਿਚਰਵਾਰ ਨੂੰ ਮਿਸੀਸਾਗਾ ਦੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿਖੇ ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਹੋਈ। ਜਿਸ ਦੀ ਰਹਿਨੁਮਾਈ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਸਰਦੀ ਦੀ ਰੁੱਤ ਹੋਣ ਕਰਕੇ ਕਾਫੀ ਮੈਂਬਰ ਇੰਡੀਆ ਗਏ ਹਨ, ਫਿਰ ਵੀ ਮੈਂਬਰਾਂ ਵੱਲੋਂ ਭਰਮਾਂ ਹੁੰਗਾਰਾ ਮਿਲਿਆ। ਮੀਟਿੰਗ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ‘ਤੇ ਇੱਕ ਸੈਮੀਨਾਰ ਕਰਨਾ ਅਤੇ ਕਰਤਾਰਪੁਰ ਲਾਂਘਾ ਖੁੱਲਣ ‘ਤੇ ਸਭ ਨੂੰ ਵਧਾਈ ਦੇਣਾ ਸੀ। ਅਰੰਭ ਵਿੱਚ ਪਰਧਾਨ ਕਰਨਲ ਗੁਰਮੇਲ ਸਿੰਘ ਸੋਹੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਜਨਰਲ ਸੈਕਟਰੀ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੂੰ ਮੀਟਿੰਗ ਆਰੰਭ ਕਰਨ ਲਈ ਪ੍ਰੇਰਨਾ ਕੀਤੀ।
ਕੈਪਟਨ ਧਾਲੀਵਾਲ ਨੇ ਸਭ ਨੂੰ ਜੀ ਆਇਆਂ ਆਖ ਕੇ ਮੀਟਿੰਗ ਆਰੰਭ ਕੀਤੀ। ਸਭ ਤੋਂ ਪਹਿਲ਼ਾਂ ਜਨਰਲ ਸੈਕਟਰੀ ਸਾਹਿਬ ਨੇ ਪਿਛਲੀ ਮੀਟਿੰਗ ਦੌਰਾਨ ਚੁਣੀ ਗਈ ਕਮੇਟੀ ਦੇ ਮੈਂਬਰਾਂ ਅਤੇ ਡਾਇਰੈਕਟਰਾਂ ਦੇ ਨਾਮ ਪੜ੍ਹ ਕੇ ਸੁਣਾਏ ਅਤੇ ਹਿਸਾਬ ਕਿਤਾਬ ਦਾ ਵੇਰਵਾ ਦਿੱਤਾ। ਪਰਧਾਨ ਕਰਨਲ ਗੁਰਮੇਲ ਸਿੰਘ ਸੋਹੀ ਨੇ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਵਧਾਈ ਦਿੱਤੀ ਅਤੇ ਪੈਨਸ਼ਨ ਬਾਰੇ ਅਲਾਹਾਬਾਦ ਵਿਖੇ ਨਵੇਂ ਖੁੱਲ੍ਹੇ ਲਈਜ਼ਾਨ ਸੇਲ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਤੇ ਵਧਾਈ ਦਿੱਤੀ। ਉਹਨਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਗੁਰਬਾਣੀ ਦੀਆਂ ਕੁਝ ਮਿਸਾਲਾਂ ਵੀ ਦਿੱਤੀਆਂ ਅਤੇ ਗੁਰਬਾਣੀ ਨਾਲ ਜੁੜਣ ਲਈ ਪ੍ਰੇਰਨਾ ਕੀਤੀ। ਉਹਨਾਂ ਗੁਰੂ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਦਾ ਵੀ ਜ਼ਿਕਰ ਕੀਤਾ। ਉਹਨਾਂ ਕਰਤਾਰਪੁਰ ਲਾਂਘਾ ਖੁੱਲਣ ‘ਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਭਵਿੱਖ ਵਿੱਚ ਦੋਵਾਂ ਦੇਸ਼ਾਂ ਦੀ ਮਿਤਰਤਾ ਅਤੇ ਵਪਾਰ ਵਿੱਚ ਵਾਧਾ ਹੋਵੇਗਾ। ਬਰਗੇਡੀਅਰ ਸਾਹਿਬ ਨੇ ਸਾਰਿਆਂ ਨੂੰ ਅਪਣੀ ਪੈਨਸ਼ਨ ਅਤੇ ਜਾਇਦਾਦ ਦੀ ਵਸੀਅਤ ਅਤੇ ਜੀਵਨ ਬੀਮਾ ਕਰਵਾਉਣ ਦੀ ਸਲਾਹ ਵੀ ਦਿੱਤੀ। ਉਹਨਾਂ 11 ਨਵੰਬਰ ਨੂੰ Paul Coffey Park ਵਿਖੇ ਹੋਏ ਸਮਾਗਮ ਦਾ ਵੀ ਜ਼ਿਕਰ ਕੀਤਾ ਜਿੱਥੇ ਫੌਜੀ ਸ਼ਹੀਦਾਂ ਦੀ ਯਾਦਗਾਰ ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ ਗਈ। ਉਹਨਾਂ ਸਾਂਝਾ ਮੋਰਚੇ ਦਾ ਵੀ ਜ਼ਿਕਰ ਕੀਤਾ। ਉਹਨਾਂ ਕੈਨੇਡੀਅਨ ਆਰਮੀ ਦੇ ਸ਼ਹੀਦ ਬੁੱਕਣ ਸਿੰਘ ਦਾ ਵੀ ਜ਼ਿਕਰ ਕੀਤਾ ਜਿਸ ਦੀ ਕਬਰ ਕਿਚਨਰ ਵਿੱਚ ਹੈ। ਅਖੀਰ ਵਿੱਚ ਇੱਕ ਵਾਰ ਫੇਰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਆਦੇਸ਼ਾਂ ‘ਤੇ ਚੱਲਣ ਲਈ ਅਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਣਾ ਕੀਤੀ। ਲਖਬੀਰ ਸਿੰਘ ਕਾਹਲੋਂ ਨੇ ਵੀ ਗੁਰਬਾਣੀ ਦੀਆਂ ਤੁਕਾਂ ਸੁਣਾਕੇ ਸਭ ਨੂੰ ਨਿਹਾਲ ਕੀਤਾ। ਮੀਤ ਪਰਧਾਨ ਲੈ.ਕ. ਨਰਵੰਤ ਸਿੰਘ ਸੋਹੀ ਨੇ ਵੀ ਸਭ ਨੂੰ ਬੇਨਤੀ ਕੀਤੀ ਕਿ ਸਾਨੂੰ ਭਾੜੇ ਤੇ ਪਾਠ ਕਰਵਾਉਣ ਦੀ ਬਜਾਏ ਆਪ ਪਾਠ ਕਰਨਾ ਚਾਹੀਦਾ ਹੈ। ਮੇਜਰ ਜਨਰਲ ਐਨ.ਜੇ.ਐਸ ਸਿੱਧੂ V M S,S M ਚੀਫ ਪੈਟਰਨ ਨੇ ਵੀ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਵਧਾਈ ਦਿੱਤੀ। Revised P P O ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਉਹ ਕੈਟਪਨ ਰਣਜੀਤ ਸਿੰਘ ਧਾਲੀਵਾਲ nwl 647-760-9001 ‘ਤੇ ਫੋਨ ਕਰ ਸਕਦਾ ਹੈ।
– ਲੈ.ਕ. ਨਰਵੰਤ ਸਿੰਘ ਸੋਹੀ 905-741-2666.
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …