Breaking News
Home / ਕੈਨੇਡਾ / ਗੋਰ ਸੀਨੀਅਰਜ਼ ਕਲੱਬ ਨੇ ਵਿਸਾਖੀ ਮਨਾਈ

ਗੋਰ ਸੀਨੀਅਰਜ਼ ਕਲੱਬ ਨੇ ਵਿਸਾਖੀ ਮਨਾਈ

logo-2-1-300x105-3-300x105ਬਰੈਂਪਟਨ : ਮਿਤੀ 13 ਅਪ੍ਰੈਲ 2016 ਨੂੰ ਵਿਸਾਖੀ ਦਾ ਤਿਉਹਾਰ ਅਤੇ ਸਿੱਖ ਸਿਰਜਣਾ ਦਿਨ ਦੇ ਤੌਰ ‘ਤੇ ਸਾਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ। ਕੈਨੇਡਾ ਭਰ ਵਿਚ ਅਪ੍ਰੈਲ ਦਾ ਮਹੀਨਾ ਸਿੱਖ ਸਿਰਜਣਾ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਹੀ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵੀ ਇਹ ਦਿਨ ਬੜੇ ਉਤਸ਼ਾਹ ਤੇ ਪਿਆਰ ਨਾਲ ਐਬੀਨੀਜਰ ਕਮਿਊਨਿਟੀ ਹਾਲ ਵਿਚ ਮਨਾਇਆ ਗਿਆ। ਸਭ ਤੋਂ ਪਹਿਲਾਂ ਪ੍ਰਧਾਨ ਪ੍ਰੋ. ਕੁਲਦੀਪ ਸਿੰਘ ਢੀਂਡਸਾ ਨੇ ਆਰੰਭ ਕਰਦਿਆਂ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ।
ਉਹਨਾਂ ਦੱਸਿਆ ਕਿ ਇਹ ਦਿਨ 13 ਅਪ੍ਰੈਲ ਭਗਵਾਨ ਰਾਮ ਜੀ ਦੇ ਜਨਮ ਦਿਨ ਨਾਲ ਸਬੰਧਤ ਵੀ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿਚ ਸ਼ਿੰਦਰਪਾਲ ਨੇ ਸਿੱਖ ਧਰਮ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਤਿਹਾਸਕ ਤੱਥ ਸਾਂਝੇ ਕੀਤੇ। ਜਗਨ ਨਾਥ ਸੰਧੂ ਨੇ ਕਵਿਤਾ ਪੜ੍ਹੀ ਤੇ ਦੱਸਿਆ ਕਿ ਇਸ ਦਿਨ ਕਣਕਾਂ ਦੀ ਵਾਢੀ ਵੀ ਸ਼ੁਰੂ ਹੁੰਦੀ ਹੈ। ਗੁਰਬਖਸ਼ ਸਿੰਘ ਤੂਰ ਨੇ ਵਿਸਾਖੀ ਮੇਲੇ ਲੱਗਣ ਬਾਰੇ ਕਵਿਤਾ ਪੜ੍ਹੀ।
ਸਿਕੰਦਰ ਸਿੰਘ ਢਿੱਲੋਂ ਨੇ ਪੰਜ ਪਿਆਰਿਆਂ ਦੀ ਸਿਰਜਣਾ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਦੱਸਿਆ ਕਿ ਉਸ ਸਮੇਂ ਤੋਂ ਨਾਵਾਂ ਦੇ ਨਾਲ ਸਿੰਘ ਸ਼ਬਦ ਜੋੜਿਆ ਗਿਆ। ਬਲਬੀਰ ਸਿੰਘ ਜੌਹਲ ਨੇ ਕਵਿਤਾ ਪੜ੍ਹੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਮਰੀਕ ਸਿੰਘ ਕੁਮਰੀਆ ਨੇ ਨਿਭਾਈ। ਅਵਤਾਰ ਸਿੰਘ ਨੇ ਫੋਟੋਗ੍ਰਾਫੀ ਕੀਤੀ। ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ। ਅੰਤ ਵਿਚ ਪ੍ਰਧਾਨ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਹੋਰ ਸੰਪਰਕ ਲਈ ਕੁਲਦੀਪ ਸਿੰਘ ਢੀਂਡਸਾ 647-242-6008 ਅਤੇ ਅਮਰੀਕ ਸਿੰਘ ਕੁਮਰੀਆ 647-998-7253 ‘ਤੇ ਗੱਲ ਕੀਤੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …