Breaking News
Home / ਕੈਨੇਡਾ / ‘ਸਰਵਿਸ ਕੈਨੇਡਾ’ ਵੱਲੋਂ ਪੈਨਸ਼ਨਾਂ ਬਾਰੇ ਅਹਿਮ ਵਰਕਸ਼ਾਪ

‘ਸਰਵਿਸ ਕੈਨੇਡਾ’ ਵੱਲੋਂ ਪੈਨਸ਼ਨਾਂ ਬਾਰੇ ਅਹਿਮ ਵਰਕਸ਼ਾਪ

ਬਰੈਂਪਟਨ : ਬਰੈਂਪਟਨ ਦੀਆਂ ਸਾਰੀਆਂ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਹਰ ਵਰਗ ਦੇ ਸਰਬੱਤ ਮਾਈ ਭਾਈ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਨਿਊ ਹੋਪ ਸੀਨੀਅਰ ਸਿਟੀਜਨ ਕਲੱਬ ਬਰੈਂਪਟਨ ਦੇ ਪ੍ਰਧਾਨ ਸੰਭੂ ਦੱਤ ਸ਼ਰਮਾ ਵੱਲੋਂ ਇਸ ਵਾਰ 26 ਸਤੰਬਰ ਦੇ ਬੁਧਵਾਰ ਦਿਨ ਦੇ ਦੋ ਵਜੇ ਤੋਂ ਪੰਜ ਵਜੇ ਤੱਕ ਗੋਰ ਮੀਡੋ ਕਮਿਉਨਿਟੀ ਸੈਂਟਰ ਲਾਇਬ੍ਰੇਰੀ ਦੇ ਕਮਰਾ ਨੰਬਰ 2 ਵਿਚ ਮੀਟਿੰਗ ਰੱਖੀ ਗਈ ਹੈ। ਜਿਸ ਵਿਚ ‘ਸਰਵਿਸ ਕੈਨੇਡਾ’ ਵੱਲੋਂ ਕੈਨੇਡਾ ਦੇ ਸੀਨੀਅਰ ਵਿਅਕਤੀਆਂ ਦੀ ਬੁਢਾਪਾ ਪੈਨਸ਼ਨ ਅਤੇ ਹੋਰ ਮਿਲ ਸਕਦੇ ਲਾਭਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਜਾਵੇਗੀ। ਹਰ ਤਰ੍ਹਾਂ ਦੇ ਸੁਝਾਵਾਂ ਅਤੇ ਸਮੱਸਿਆਵਾਂ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਹਰ ਕੋਈ ਆਪਣੀ ਸਮੱਸਿਆ ਦੱਸ ਸਕਦਾ ਹੈ ਅਤੇ ਪ੍ਰਸ਼ਨ ਵੀ ਕਰ ਸਕਦਾ ਹੈ। ਪ੍ਰਸ਼ਨ ਲਿਖ ਕੇ ਪੇਸ਼ ਕੀਤਾ ਜਾਵੇ ਤਾਂ ਬਹੁਤ ਚੰਗਾ ਹੋਵੇਗਾ। ਇਸ ਵਿਚ ਪਹੁੰਚਣ, ਆਪਣੇ ਵਿਚਾਰ ਰੱਖਣ ਅਤੇ ਹੋਰਾਂ ਦੇ ਵਿਚਾਰ ਸੁਣਨ ਲਈ ਹੁੰਮ ਹੁੰਮਾ ਕੇ ਪਹੁੰਚਣ ਦੀ ਸਨਿਮਰ ਬੇਨਤੀ ਹੈ ਚਾਹ ਪਾਣੀ ਦਾ ਪ੍ਰਬੰਧ ਹੋਵੇਗਾ। ਸਮੇ ਸਿਰ ਪਹੁੰਚਣ ਦੀ ਸਨਿਮਰ ਬੇਨਤੀ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …