Breaking News
Home / ਕੈਨੇਡਾ / ਹਰਜੀਤ ਬਾਜਵਾ ਦਾ ਧਾਰਮਿਕ ਗੀਤ ਲੋਕ-ਅਰਪਿਤ

ਹਰਜੀਤ ਬਾਜਵਾ ਦਾ ਧਾਰਮਿਕ ਗੀਤ ਲੋਕ-ਅਰਪਿਤ

ਬਰੈਂਪਟਨ/ਡਾ. ਝੰਡ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨਾਲ ਸਬੰਧਿਤ ਪੱਤਰਕਾਰ ਅਤੇ ਗੀਤਕਾਰ ਹਰਜੀਤ ਬਾਜਵਾ ਦਾ ਲਿਖਿਆ ਹੋਇਆ ਧਾਰਮਿਕ-ਗੀਤ ‘ਲੋੜ ਪੈ ਗਈ ਤੇਰੀ ਫਿਰ ਬਾਬਾ ਨਾਨਕਾ, ਇਕ ਫੇਰਾ ਪਾ ਜਾ ਆਣ ਕੇ’ ਉੱਘੇ-ਸੰਗੀਤਕਾਰ ਤੇ ਉਸਤਾਦ ਗਾਇਕ ਰਜਿੰਦਰ ਸਿੰਘ ਰਾਜ ਤੇ ਉਨ੍ਹਾਂ ਦੇ ਸਾਥੀ ਮਨਜਿੰਦਰ ਸਿੰਘ ਰਤਨ ਦੀ ਸੰਗੀਤ-ਨਿਰਦੇਸ਼ਨਾ ਹੇਠ ਗੁਰਨਾਮ ਸਿੰਘ ਹੀਰਾ ਦੀ ਆਵਾਜ਼ ਵਿਚ ਰਿਕਾਰਡ ਹੋਇਆ ਹੈ। ਜੋ ਅੱਜਕੱਲ੍ਹ ਸਾਹਿਤਕ ਤੇ ਸੰਗੀਤਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਹੈ, ਦੇ ਪੋਸਟਰ ਨੂੰ ਅਦੀਬਾਂ, ਸੰਗੀਤ-ਪ੍ਰੇਮੀਆਂ ਤੇ ਪਤਵੰਤੇ ਸੱਜਣਾਂ ਦੀ ਭਰਵੀਂ ਹਾਜ਼ਰੀ ਵਿਚ ‘ਹੋਮਲਾਈਫ਼ ਸਿਲਵਰਸਿਟੀ ਰਿਅਲਟੀ ਇੰਕ’ ਦੇ ਮੇਅਫ਼ੀਲਡ/ਬਰੈਮਲੀ ਸਥਿਤ ਹੈੱਡ-ਆਫ਼ਿਸ ਵਿਚ ਐਤਵਾਰ 24 ਨਵੰਬਰ ਨੂੰ ਹਾਰਪ ਗਰੇਵਾਲ ਦੇ ਸਹਿਯੋਗ ਨਾਲ ਲੋਕ-ਅਰਪਿਤ ਕੀਤਾ ਗਿਆ।
ਇਸ ਮੌਕੇ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਸਤਪਾਲ ਜੌਹਲ ਨੇ ਕਿਹਾ ਕਿ ਪੱਤਰਕਾਰੀ ਨਾਲ ਜੁੜੇ ਹੋਏ ਹਰਜੀਤ ਬਾਜਵਾ ਨੂੰ ਗੀਤ ਅਤੇ ਕਵਿਤਾਵਾਂ ਲਿਖਣ ਦਾ ਵੀ ਕਾਫ਼ੀ ਸ਼ੌਕ ਹੈ ਅਤੇ ਉਹ ਗਾਹੇ-ਬਗਾਹੇ ਆਪਣਾ ਇਹ ਸ਼ੌਕ ਪੂਰਾ ਕਰਦਾ ਰਹਿੰਦਾ ਹੈ। ਉਸ ਦੇ ਗੀਤਾਂ ਦੀ ਨੁਹਾਰ ਆਮ ਗੀਤਕਾਰਾਂ ਦੇ ਗੀਤਾਂ ਨਾਲੋਂ ਵੱਖਰੀ ਹੈ ਅਤੇ ਉਹ ਇਸ ਨੂੰ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਇਸ ਧਾਰਮਿਕ-ਗੀਤ ਵਿਚ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ 550਼ਵੇਂ ਪ੍ਰਕਾਸ਼-ਪੁਰਬ ਮੌਕੇ ਆਪਣੇ ਵੱਲੋਂ ਭਰਪੂਰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ ਜਿਸ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ‘ਹੋਮਲਾਈਫ਼ ਸਿਲਵਰਸਿਟੀ ਰਿਅਲਟੀ ਇੰਕ.’ ਦੇ ਮੁਖੀ ਅਜੀਤ ਸਿੰਘ ਗਰਚਾ, ਸੀਨੀਅਰ ਬਰੋਕਰ ਹਾਰਪ ਗਰੇਵਾਲ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਤੋਂ ਤਲਵਿੰਦਰ ਮੰਡ ਨੇ ਵੀ ਹਰਜੀਤ ਬਾਜਵਾ ਦੇ ਲਿਖੇ ਗੀਤਾਂ ਤੇ ਕਵਿਤਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਸ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ। ਇਸ ਮੌਕੇ ਗੁਰਨੂਰ ਮੰਗਲ ਅਤੇ ਹੈਰੀ ਸੰਧੂ ਦੇ ਧਾਰਮਿਕ ਗੀਤਾਂ ਦੇ ਪੋਸਟਰ ਵੀ ਰੀਲੀਜ਼ ਕੀਤੇ ਗਏ। ਇਸ ਸ਼ੁਭ ਮੌਕੇ ਸੰਗੀਤਕਾਰ ਤੇ ਉਸਤਾਦ-ਗਾਇਕ ਰਜਿੰਦਰ ਸਿੰਘ ਰਾਜ, ਅਕਾਲੀ ਆਗੂ ਬੇਅੰਤ ਸਿੰਘ ਧਾਲੀਵਾਲ, ਬਚਿੱਤਰ ਸਿੰਘ ਘੋਲੀਆ, ਦਲਜੀਤ ਸਿੰਘ ਗੈਦੂ, ਬਲਜੀਤ ਸਿੰਘ ਗਰਚਾ, ਪਰਮਜੀਤ ਸਿੰਘ ਢਿੱਲੋਂ, ਸੁਖਦੇਵ ਸਿੰਘ ਝੰਡ, ਲੋਕ-ਗਾਇਕ ਵਿਨੋਦ ਹਰਪਾਲਪੁਰੀ, ਰਿੰਟੂ ਭਾਟੀਆ, ਪਰਮਜੀਤ ਦਿਓਲ, ਇੰਦਰਪ੍ਰੀਤ ਕੌਰ ਪ੍ਰੀਤੀ, ਸੋਨੀਆ ਸ਼ਰਮਾ, ਗੁਰਤੇਜ ਔਲਖ, ਸ਼ਰਨ ਔਲਖ, ਕੋਮਲਦੀਪ (ਕੇ.ਡੀ.) ਸ਼ਾਰਦਾ, ਗੁਰਦੀਪ ਸਿੰਘ ਸੇਖੋਂ, ਜੋਅ ਸੰਘੇੜਾ, ਬਿਕਰਮਜੀਤ ਰੱਖੜਾ, ਪਰਮਜੀਤ ਸਿੰਘ ਗਿੱਲ, ਅਮਰਜੀਤ ਕੌਰ ਦਾਖਾ, ਪ੍ਰਸਿੱਧ ਗਾਇਕ ਤੇ ਸੰਗੀਤਕਾਰ ਹੈਰੀ ਸੰਧੂ ਜਿਸ ਨੇ ਇਸ ਗੀਤ ਦੀ ਪ੍ਰੋਡਕਸ਼ਨ ਅਤੇ ਸੰਗੀਤ ਦਾ ਕੰਮ ਕੀਤਾ ਹੈ, ਸਤਿੰਦਰ ਚਾਹਲ, ਮੰਨਨ ਗੁਪਤਾ, ਅਮਰਿੰਦਰ ਸਿੰਘ, ਰੋਹਿਤ, ਕਨਵਰ ਬਰਾੜ, ਸੁਰਜੀਤ ਮਾਂਗਟ, ਰਾਜਵਿੰਦਰ ਕੂਨਰ, ਕੰਵਰ ਬਰਾੜ, ਮਿੰਦਰੀ ਸੰਧੂ, ਅਸ਼ੋਕ ਸੈਣੀ, ਗੁਰਪ੍ਰੀਤ ਸਿੰਘ ਢੇਸੀ, ਜਸਵਿੰਦਰ ਮੁਕੇਰੀਆਂ, ਨਿਰਮਲ ਰੰਧਾਵਾ ਅਤੇ ਹੋਰ ਕਈਆਂ ਨੇ ਹਾਜ਼ਰ ਹੋ ਕੇ ਹਰਜੀਤ ਬਾਜਵਾ ਨੂੰ ਸ਼ੁਭ-ਇੱਛਾਵਾਂ ਦਿੱਤੀਆਂ ਅਤੇ ਸਮਾਗ਼ਮ ਨੂੰ ਚਾਰ ਚੰਨ ਲਾਏ। ਹਰਜੀਤ ਬਾਜਵਾ ਨੇਂ ਸਮਾਗ਼ਮ ਵਿਚੇ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਹੋਰ ਚੰਗਾ ਲਿਖਣ ਦੀ ਪ੍ਰੇਰਨਾ ਅਤੇ ਬਲ ਮਿਲਿਆ ਹੈ। ਇਸ ਮੌਕੇ ਸਾਰਿਆਂ ਨੇ ਮਿਲ ਕੇ ਸ਼ਾਨਦਾਰ ਚਾਹ-ਪਾਣੀ ਦਾ ਲੁਤਫ਼ ਲਿਆ।

Check Also

ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਘਰਾਂ ਦੀ ਘਾਟ ਦੀ ਸਮੱਸਿਆ ਹੈ। ਇਸ ਦੇ ਹੱਲ ਲਈ …