Breaking News
Home / ਕੈਨੇਡਾ / ਪਰਮ ਸਰਾਂ ਦੀ ਅੰਗਰੇਜ਼ੀ ਪੁਸਤਕ ‘ਓਨ ਯੂਅਰ ਲਾਈਫ’਼ ਲੋਕ ਅਰਪਣ

ਪਰਮ ਸਰਾਂ ਦੀ ਅੰਗਰੇਜ਼ੀ ਪੁਸਤਕ ‘ਓਨ ਯੂਅਰ ਲਾਈਫ’਼ ਲੋਕ ਅਰਪਣ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਬਰੈਂਪਟਨ ਦੇ ਸੇਵ ਮੈਕਸ ਸੈਂਟਰ/ਸ਼ੌਕਰ ਸੈਂਟਰ ਵਿਖੇ ਨਾਮਵਰ ਲੇਖਿਕਾ ਪਰਮ ਸਰਾਂ ਵੱਲੋਂ ਕਰਵਾਏ ਇੱਕ ਸਾਹਿਤਕ ਸਮਾਗਮ ਦੌਰਾਨ ਜਿੱਥੇ ਲੇਖਿਕਾ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ઑਓਨ ਯੂਅਰ ਲਾਈਫ਼’ ਲੋਕ ਅਰਪਣ ਕੀਤੀ ਗਈ, ਉੱਥੇ ਹੀ ਇਸ ਪੁਸਤਕ ‘ਤੇ਼ ਕੁਝ ਇੱਕ ਵਿਦਵਾਨਾਂ ਵੱਲੋਂ ਪਰਚੇ ਵੀ ਪੜੇ ਗਏ।
ਇਸ ਪੁਸਤਕ ਦੀ ਲੇਖਣੀ ਬਾਰੇ ਗੱਲਬਾਤ ਵੀ ਕੀਤੀ ਗਈ। ਦੱਸਣਯੋਗ ਹੈ ਕਿ ਪਰਮ ਸਰਾਂ ਪੰਜਾਬੀ ਅਤੇ ਅੰਗਰੇਜ਼ੀ ਦੀ ਜਾਣੀ ਪਹਿਚਾਣੀ ਲੇਖਿਕਾ ਹੋਣ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਵਿੱਚ ਸਮਾਜ ਸੇਵਾ ਦੇ ਖੇਤਰਾਂ ਵਿੱਚ ਵੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਹੈ ਅਤੇ ਪੰਜਾਬੀ ਲੇਖਿਕਾ ਦੇ ਤੌਰ ‘ਤੇ਼ ਵੀ ਲੋਕਾਂ ਵਿੱਚ ਉਸਦੀ ਚੰਗੀ ਪਹਿਚਾਣ ਹੈ। ਸਮਾਗਮ ਦੀ ਸ਼ੁਰੂਆਤ ਤਰਸੇਮ ਸਿੰਘ ਸਰਾਂ ਵੱਲੋਂ ਸਭ ਨੂੰ ਜੀ ਆਇਆ ਕਹਿਣ ਨਾਲ ਹੋਈ। ਉਪਰੰਤ ਕੈਨੇਡਾ ਵਿੱਚ ਅੰਗਰੇਜ਼ੀ ਦੀਆਂ ਨਿੱਕੀਆਂ ਟੈਲੀ ਫਿਲਮਾਂ ਦੀ ਲੇਖਿਕਾ ਅਤੇ ਨਿਰਦੇਸ਼ਿਕਾ ਦੀਆ ਮਹੰਤੀ, ਮੈਂਟਲ ਹੈੱਲਥ ਐਂਡ ਐਡਿਕਸ਼ਨ ਵਰਕਰ ਅਤੇ ਟੀ ਵੀ ਸ਼ੋਅ ਪ੍ਰੋਡਿਉਸਰ ਨਿਰਲੇਪ ਸਿੰਘ ਗਿੱਲ ਅਤੇ ਲੇਖਕ ਐਂਡ ਰਿਸਰਚ ਐਂਡ ਸਾਇੰਟਿਸਟ ਡਾ. ਦਵਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਰਮ ਸਰਾਂ ਦੀ ਪੁਸਤਕ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਦੀ ਸਪੁਤਰੀ ਗ਼ਜ਼ਲ਼ ਨੇ ਪੁਸਤਕ ਦਾ ਰੀਵਿਉ ਪੇਸ਼ ਕਰਕੇ ਹਾਜ਼ਰੀਨ ਨਾਲ ਸਾਂਝ ਪਾਈ।
ਇਸ ਮੌਕੇ ਜਿੱਥੇ ਇਕਬਾਲ ਬਰਾੜ ਅਤੇ ਰਿੰਟੂ ਭਾਟੀਆ ਨੇ ਰਸ ਭਿੰਨੀਆਂ ਆਵਾਜ਼ਾਂ ਵਿੱਚ ਗੀਤ ਪੇਸ਼ ਕੀਤੇ, ਉੱਥੇ ਹੀ ਬਲਜੀਤ ਧਾਲੀਵਾਲ, ਮੀਕਾ ਚੀਮਾ ਗਿੱਲ, ਜਗਮੋਹਨ ਸਿੰਘ ਸਹੋਤਾ, ਪਰਮਜੀਤ ਦਿਓਲ ਅਤੇ ਸੁਰਜੀਤ ਕੌਰ ਆਦਿ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …