ਬਰੈਂਪਟਨ/ਬਿਊਰੋ ਨਿਊਜ਼
ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ ਅਤੇ ਫਾਦਰਜ਼ ਡੇ ਐਤਵਾਰ 17 ਜੂਨ 2018 ਨੂੰ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰ ਪਾਲ ਵਰਮਾ ਸੈੇਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਵਿਸਾਖੀ ਅਤੇ ਫਾਦਰਜ਼ ਡੇ ਦੀਆਂ ਵਧਾਈਆਂ ਦਿੱਤੀਆਂ। ਪ੍ਰੀਤਮ ਸਿੰਘ ਸਿੱਧੂ, ਗੁਰਦੇਵ ਸਿੰਘ ਰੱਖੜਾ, ਸੁਰਜੀਤ ਸਿੰਘ ਚਾਹਲ, ਜਗਰੂਪ ਸਿੰਘ, ਮੋਹਨ ਲਾਲ ਵਰਮਾ ਵਲੋਂ ਵਿਸਾਖੀ ਅਤੇ ਫਾਦਰਜ਼ ਡੇਅ ਉਪਰ ਸ਼ਾਨਦਾਰ ਕਵਿਤਾਵਾਂ ਪੜ੍ਹ ਕੇ ਸਭ ਨੂੰ ਨਿਹਾਲ ਕੀਤਾ। ਨਿਰਮਲ ਸਿੰਘ ਧਾਰਨੀ, ਰੇਸ਼ਮ ਸਿੰਘ ਦੁਸਾਂਝ ਅਤੇ ਹਰਭਜਨ ਸਿੰਘ ਪਨੂੰ ਵਲੋਂ ਸਿੱਖ ਇਤਹਾਸ ਤੇ ਵਿਸਥਾਰ ਨਾਲ ਚਾਨਣਾਂ ਪਾਇਆ ਅਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਮੁੱਖ ਮਹਿਮਾਨ ਵਜੋਂ ਪਧਾਰੇ ਗਰੁਪ੍ਰੀਤ ਸਿੰਘ ਢਿਲੋਂ ਕੌਂਸਲਰ ਅਤੇ ਹਰਕੀਰਤ ਸਿੰਘ ਸਕੂਲ ਟਰੱਸਟੀ ਨੇ ਸਾਰਿਆ ਨੂੰ ਵਿਸਾਖੀ ਅਤੇ ਫਾਦਰਜ਼ ਡੇ ਦੀਆ ਵਧਾਈਆਂ ਦਿੱਤੀਆਂ। ਗੁਰਪ੍ਰੀਤ ਸਿੰਘ ਢਿਲੋਂ ਕੌਂਸਲਰ ਨੇ ਸਿਟੀ ਦੇ ਪ੍ਰੋਜੈਕਟਾਂ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ। ਅਖੀਰ ਵਿਚ ਸੋਹਣ ਸਿੰਘ ਤੂਰ ਚੇਅਰਮੈਨ ਨੇ ਸਾਰਿਆ ਨੁੰ ਵਧਾਈਆ ਦਿੱਤੀਆਂ ਅਤੇ ਸਾਰੇ ਆਏ ਮਹਿਮਾਨਾਂ ਦਾ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਲਾਭ ਸਿੰਘ ਅਤੇ ਗੁਰਮੇਲ ਸਿੰਘ ਝੱਜ ਨੇ ਸਮਾਗਮ ਵਿਚ ਵਧ ਚੜ੍ਹ ਕੇ ਸਹਿਯੋਗ ਦਿੱਤਾ। ਬਾਅਦ ਵਿਚ ਸਾਰਿਆਂ ਨੇ ਮਿਠਾਈ, ਪਕੌੜੇ ਅਤੇ ਜਲੇਬੀਆਂ ਦਾ ਚਾਹ ਨਾਲ ਅਨੰਦ ਮਾਣਿਆਂ।
ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ ਅਤੇ ਫਾਦਰਜ਼ ਡੇਅ ਮਨਾਇਆ ਗਿਆ
RELATED ARTICLES

