-5 C
Toronto
Wednesday, December 3, 2025
spot_img
Homeਕੈਨੇਡਾਫੈਡਰਲ ਸਰਕਾਰ ਏਅਰ ਲਾਈਨ ਇੰਡਸਟਰੀ ਦੀ ਕਰੇਗੀ ਵਿੱਤੀ ਸਹਾਇਤਾ

ਫੈਡਰਲ ਸਰਕਾਰ ਏਅਰ ਲਾਈਨ ਇੰਡਸਟਰੀ ਦੀ ਕਰੇਗੀ ਵਿੱਤੀ ਸਹਾਇਤਾ

ਏਅਰ ਕੈਨੇਡਾ ਨੂੰ ਮੌਜੂਦਾ ਮੁਸ਼ਕਲ ਸਥਿਤੀ ਨਾਲ ਨਜਿੱਠਣ ‘ਚ ਮਦਦ ਮਿਲੇਗੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੋਵਿਡ-19 ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਏਅਰ ਲਾਈਨ ਇੰਡਸਟਰੀ ਦਾ ਸਮਰਥਨ ਕਰਨ ਲਈ ਕੈਨੇਡਾ ਫੈੱਡਰਲ ਸਰਕਾਰ ਨੇ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਸਹਾਇਤਾ ਨਾਲ ਏਅਰ ਕੈਨੇਡਾ ਦੇਸ਼ ਦੇ ਵੱਖ-ਵੱਖ ਖੇਤਰਾਂ ਅਤੇ ਬਾਕੀ ਦੇਸ਼ਾਂ ਨਾਲ ਸੰਪਰਕ ਲਈ ਅਸਥਾਈ ਤੌਰ ‘ਤੇ ਮੁਅੱਤਲ ਕੀਤੀਆਂ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰ ਸਕੇਗੀ। ਇਸ ਤੋਂ ਇਲਾਵਾ ਕੋਵਿਡ-19 ਕਾਰਨ ਰੱਦ ਹੋਈਆਂ ਉਡਾਣਾਂ ਲਈ ਗ੍ਰਾਹਕਾਂ ਨੂੰ ਰਿਫੰਡ ਵੀ ਵਾਪਸ ਕੀਤਾ ਜਾਵੇਗਾ। ਇਸ ਸਮਝੌਤੇ ਨਾਲ ਏਅਰ ਲਾਈਨ ਇੰਡਸਟਰੀ ਦੇ ਕਰਮਚਾਰੀਆਂ ਦੀਆਂ ਨੌਕਰੀਆਂ ਅਤੇ ਪੈਨਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਫੈੱਡਰਲ ਸਰਕਾਰ ਇਸ ਮੁਸ਼ਕਲ ਸਮੇਂ ਦੌਰਾਨ ਏਅਰ ਲਾਈਨ ਇੰਡਸਟਰੀ ਅਤੇ ਕੈਨੇਡੀਅਨ ਏਅਰਲਾਈਨ ਕਾਮਿਆਂ ਦੀ ਸਹਾਇਤਾ ਲਈ ਵਚਨਬੱਧ ਹੈ।
ਸਰਕਾਰ ਕੈਨੇਡਾ ਦੇ ਹਵਾਬਾਜ਼ੀ ਖੇਤਰ ਵਿੱਚ ਵਪਾਰਕ ਗਤੀਵਿਧੀਆਂ ਦੀ ਹੌਲੀ ਹੌਲੀ ਵਾਪਸੀ ਲਈ ਵਚਨਬੱਧ ਹੈ ਜੋ ਸਾਰੇ ਕੈਨੇਡੀਅਨਾਂ ਦੀ ਸਿਹਤ, ਸੁਰੱਖਿਆ ਅਤੇ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ। ਕੈਨੇਡਾ ਫੈੱਡਰਲ ਸਰਕਾਰ ਵੱਲੋਂ ਐਲਾਨ ਕੀਤੀ ਗਈ ਵਿੱਤੀ ਸਹਾਇਤਾ, ਏਅਰ ਕੈਨੇਡਾ ਦੀ ਮੌਜੂਦਾ ਸਥਿਤੀ ਵਿੱਚ ਮਦਦ ਕਰੇਗੀ ਅਤੇ ਹਜ਼ਾਰਾਂ ਕੈਨੇਡੀਅਨ ਨੌਕਰੀਆਂ ਦੀ ਰੱਖਿਆ ਕਰੇਗੀ।

RELATED ARTICLES
POPULAR POSTS