ਬਰੈਂਪਟਨ : ਬਲੈਕ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਪ੍ਰਬੰਧਕਾਂ ਨੇ ਸਾਰੇ ਸਾਥੀਆਂ ਨਾਲ ਮਿਲ ਕੇ ਮਿਤੀ 15 ਜੁਲਾਈ 2017 ਨੂੰ ਬਲਿਊ ਓਕ ਪਾਰਕ ਵਿਖੇ ਸ਼ਾਮ 4.00 ਤੋਂ 7.00 ਵਜੇ ਤੱਕ ਕੈਨੇਡਾ ਦਾ 150ਵਾਂ ਦਿਵਸ ਮਨਾਉਣ ਲਈ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਸੇਵਾ ਸਰੂਪ ਸਿੰਘ ਗਿੱਲ ਸਕੱਤਰ ਕਲੱਬ ਨੇ ਨਿਭਾਈ। ਇਸ ਸਮਾਗਮ ਵਿਚ ਕਲੱਬ ਸਾਥੀਆਂ ਤੋਂ ਇਲਾਵਾ ਕਾਫੀ ਗਿਣਤੀ ਵਿਚ ਆਸਪਾਸ ਦੇ ਸ਼ਹਿਰੀਆਂ ਨੇ ਭਾਗ ਲਿਆ। ਸ਼ੁਰੂ ਵਿਚ ਕਲੱਬ ਪ੍ਰਧਾਨ, ਸਭਾ ਪ੍ਰਧਾਨ, ਚੇਅਰਮੈਨ ਤੇ ਸਾਥੀਆਂ ਨੇ ਕੈਨੇਡਾ ਦਾ ਝੰਡਾ ਆਦਰ ਪੂਰਬਕ ਲਹਿਰਾਇਆ। ਸਿਕੰਦਰ ਸਿੰਘ ਝੱਜ ਨੇ ਕੈਨੇਡਾ ਦਾ ਕੌਮੀ ਗਾਣ ‘ਓ ਕੈਨੇਡਾ’ ਗਾਇਆ, ਉਪਰੰਤ ਨਿਯਮਤ ਪ੍ਰੋਗਰਾਮ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਸਕੱਤਰ ਸਰੂਪ ਸਿੰਘ ਗਿੱਲ ਨੇ ਇਸ ਮਾਣਮੱਤੇ ਦਿਨ ਦੀਆਂ ਸਭ ਨੂੰ 150ਵੇਂ ਸਥਾਪਨਾ ਦਿਨ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਜਿੱਥੇ ਇਸ ਮੁਲਕ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ, ਉਥੇ ਇਸ ਮੁਲਕ ਵਿਚੋਂ ਵਸਦੇ ਤੇ ਆਉਣ ਵਾਲੇ ਪਰਵਾਸੀਆਂ ਨੂੰ ਮਿਲਣ ਵਾਲੀਆਂ ਜੋ ਯੋਗਤਾਂ ਪੂਰੀ ਕਰਦੇ ਹਨ, ਸਹੂਲਤਾਂ ਜਿਵੇਂ OAS/GIS, PENSION, GAINS, HST/GST, OSTC, ALLOWANCES, ONTARIO DRUG BENEFITS ਆਦਿ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਹਰਨੇਕ ਸਿੰਘ ਗਿੱਲ, ਜੋ ਕਿ ਕੁਝ ਸੁਲਝੇ ਹੋਏ ਅਤੇ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੀ ਸ਼ਖ਼ਸੀਅਤ ਹਨ, ਨੇ ਸਭਾ ਦੇ ਮੁੱਢਲੇ ਇਤਿਹਾਸ, ਪਰਵਾਸ ਤੋਂ ਲੈ ਕੇ ਅੱਜ ਤੱਕ ਇਸਦੇ ਭੂਗੋਲਿਕ ਤੇ ਇਤਿਹਾਸਕ ਪਹਿਲੂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਬੂਟਾ ਸਿੰਘ ਧਾਲੀਵਾਲ ਅਤੇ ਭਰਪੂਰ ਸਿੰਘ ਚਹਿਲ ਨੇ ਕਵਿਤਾਵਾਂ ਸੁਣਾਈਆਂ। ਸਭ ਹਾਜ਼ਰੀਨ ਨੇ ਇਸ ਸਮੁੱਚੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਪ੍ਰਬੰਧਕਾਂ ਵਲੋਂ ਮਹਿਮਾਨਾਂ ਵਲੋਂ ਚਾਹ ਪਾਣੀ, ਪਕੌੜੇ, ਮਠਿਆਈ ਤੇ ਠੰਡੇ ਦਾ ਪ੍ਰਬੰਧ ਕੀਤਾ ਹੋਇਆ ਸੀ। ਸਭ ਨੇ ਖੁਸ਼ੀ-ਖੁਸ਼ੀ ਛਕਿਆ ਤੇ ਪ੍ਰਬੰਧਕਾਂ ਦੀ ਇਸ ਪ੍ਰੋਗਰਾਮ ਲਈ ਸ਼ਲਾਘਾ ਕੀਤੀ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …