ਬਰੈਂਪਟਨ/ਬਿਊਰੋ ਨਿਊਜ਼ : ਇੰਟਰਨੈਸ਼ਨਲ ਡਾਇਬਟੀਜ਼ ਫ਼ੈੱਡਰੇਸ਼ਨ (ਆਈ.ਡੀ.ਐੱਫ) ਵੱਲੋਂ ਕੈਨੇਡਾ ਦੇ ਮੂਲ-ਵਾਸੀਆਂ ਵਿਚ ਡਾਇਬਟੀਜ਼ ਦੇ ਪ੍ਰਭਾਵ ਬਾਰੇ ਕਰਵਾਏ ਗਏ ਵੈਬੀਨਾਰ ਵਿਚ ਸ਼ਿਰਕਤ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵੈਬੀਨਾਰ ਵਿਚ ਕੈਨੇਡਾ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਦੇ 500 ਤੋਂ ਵਧੇਰੇ ਲੀਡਰਾਂ, ਮਾਹਿਰਾਂ ਅਤੇ ਸਟੇਕਹੋਲਡਰਾਂ ਨੇ ਭਾਗ ਲਿਆ। ਆਈ.ਡੀ.ਐੱਫ ਵੱਲੋਂ ਆਯੋਜਿਤ ਕੀਤੇ ਗਏ ਇਸ ਵੈਬੀਨਾਰ ਵਿਚ ਇੱਕ ਸਾਂਝਾ ਪਲੇਟਫ਼ਾਰਮ ਮੁਹੱਈਆ ਕਰਵਾਇਆ ਗਿਆ ਜਿਸ ਰਾਹੀਂ ਕੈਨੇਡਾ ਦੇ ਮੂਲ-ਵਾਸੀਆਂ ਅਤੇ ਹੋਰ ਦੇਸ਼ਾਂ ਦੀਆਂ ਇੰਡੀਜੀਨੀਅਸ ਕਮਿਊਨਿਟੀਆਂ ਦੇ ਲੋਕਾਂ ਦੇ ਡਾਇਬਟੀਜ਼ ਬਾਰੇ ਤਾਜ਼ੇ ਅੰਕੜੇ ਇਕੱਤਰ ਕੀਤੇ ਜਾਣਗੇ ਤਾਂ ਜੋ ਇਸ ਬੀਮਾਰੀ ਦੀ ਰੋਕਥਾਮ ਲਈ ਵਿਸ਼ਵ ਪੱਧਰ ઑਤੇ ਸਾਂਝੇ ਉਪਰਾਲੇ ਕੀਤੇ ਜਾ ਸਕਣ।ਇਸ ਵੈਬੀਨਾਰ ਵਿਚ ਅੰਤਰਰਾਸ਼ਟਰੀ ਪੱਧਰ ‘ઑਤੇ ਸਟੇਕਹੋਲਡਰਾਂ ਨੂੰ ਇੰਡੀਜੀਨੀਅਸ ਵਸੋਂ ਉੱਪਰ ਡਾਇਬਟੀਜ਼ ਦੇ ਅਸਰ ਅਤੇ ਕੈਨੇਡਾ ਦੇ ઑਨੈਸ਼ਨਲ ਫ਼ਰੇਮਵਰਕ ਫ਼ਾਰ ਡਾਇਬਟੀਜ਼ ਇਨ ਕੈਨੇਡਾ਼ ਦੀ ਇਸ ਬਿਮਾਰੀ ਪ੍ਰਤੀ ਪਹੁੰਚ ਨੂੰ ਨੇੜਿਉਂ ਜਾਨਣ ਦਾ ਮੌਕਾ ਮਿਲਿਆ। ਇਹ ਫ਼ਰੇਮਵਰਕ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਬਿੱਲ-239 ਰਾਹੀਂ ਪਾਰਲੀਮੈਂਟ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਹ ਸਿਹਤ ਦੇ ਮਾਮਲੇ ਵਿਚ ਮੂਲ-ਵਾਸੀਆਂ ਨਾਲ ਹੋਈਆਂ ਵਧੀਕੀਆਂ ਬਾਰੇ ਬ੍ਰਿਟਿਸ਼ ਸਰਕਾਰ ਦੀਆਂ ਕਲੋਨੀਅਲ ਪਾਲਸੀਆਂ ਅਤੇ ਅਮਲ ਨੂੰ ਬਾਖ਼ੂਬੀ ਦਰਸਾਉਂਦਾ ਹੈ।
ਫ਼ਰਵਰੀ ਤੋਂ ਮਈ 2022 ਤੱਕ ਬਹੁਤ ਸਾਰੇ ਖ਼ੇਤਰਾਂ ਦੇ ਸਟੇਕਹੋਲਡਰਾਂ ਨੇ ਇਸ ਫ਼ਰੇਮਵਰਕ ਨੂੰ ਤਿਆਰ ਕਰਨ ਵਿਚ ਮਦਦ ਕੀਤੀ। ਇਸ ਉਪਰਾਲੇ ਨਾਲ ਕੈਨੇਡਾ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਮੂਲ-ਵਾਸੀਆਂ ਦੀ ਸਿਹਤ ਲਈ ਇਕ ਸੰਪੂਰਨ ਅਤੇ ਅਸਰਦਾਰ ਨੀਤੀ ਬਣਾਈ ਗਈ। ਇਸ ਸਬੰਧੀ ਹੋਏ ਵਿਚਾਰ-ਵਟਾਂਦਰੇ ਵਿਚ ਇਹ ਗੱਲ ਸਾਹਮਣੇ ਆਈ ਕਿ ਇਹ ਫ਼ਰੇਮਵਰਕ ਨਾ ਕੇਵਲ ਮਜ਼ਬੂਤ ਹੀ ਹੈ, ਬਲਕਿ ਇਹ ਮੂਲ-ਵਾਸੀਆਂ ਦੀਆਂ ਮੁੱਖ ਜ਼ਰੂਰਤਾਂ ਨੂੰ ਵੀ ਪੂਰਿਆਂ ਕਰਦਾ ਹੈ।
ਇਸ ਫ਼ਰੇਮਵਰਕ ਦਾ ਮੰਤਵ ਡਾਇਬਟੀਜ਼ ਦੇ ਬਚਾਅ ਅਤੇ ਇਸ ਦੇ ਇਲਾਜ ਲਈ ਵੱਖ-ਵੱਖ ਸੈਕਟਰਾਂ ਦੇ ਸਟੇਕਹੋਲਡਰਾਂ ਨੂੰ ਇਸ ਪ੍ਰਤੀ ਪਹੁੰਚ ਨੂੰ ਹੋਰ ਕਿਰਿਆਸ਼ੀਲ ਕਰਨਾ ਹੈ ਤਾਂ ਜੋ ਕੈਨੇਡਾ-ਵਾਸੀਆਂ ਨੂੰ ਭਵਿੱਖ ਵਿਚ ਇਸ ਬੀਮਾਰੀ ਤੋਂ ਛੁਟਕਾਰਾ ਮਿਲ ਸਕੇ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਇਸ ਫ਼ਰੇਮਵਰਕ ਸਬੰਧੀ ਪਹੁੰਚ ਵਿਚਲੀਆਂ ਘਾਟਾਂ ਨੂੰ ਦੂਰ ਕਰਨ ਤੇ ਇਸ ਦੇ ਲਈ ਕੀਤੇ ਗਏ ਯਤਨਾਂ ਦੇ ਦੁਹਰਾਅ ਨੂੰ ਰੋਕਣ ਲਈ ਯਤਨ ਕਰਨ ਅਤੇ ਇਸ ਸਬੰਧੀ ਤਾਜ਼ਾ ਜਾਣਕਾਰੀ ਮੁਹੱਈਆ ਕਰਨਾ ਵੀ ਹੈ। ਜ਼ਿਕਰਯੋਗ ਹੈ ਕਿ ਇੰਡੀਜੀਨੀਅਸ ਲੋਕਾਂ, ਕਮਿਊਨਿਟੀਆਂ ਅਤੇ ਸੰਸਥਾਵਾਂ ਦੀ ਬੇਹਤਰੀ ਲਈ ਕੌਮੀ ਪੱਧਰ ઑਤੇ ਸਾਰਥਿਕ ਯਤਨ ਕੀਤੇ ਜਾ ਰਹੇ ਹਨ। ਇਹ ਵਿਆਪਕ ਪਹੁੰਚ ਫ਼ਸਟ ਨੇਸ਼ਨ, ਇਨਿਊਟਸ ਅਤੇ ਮੈਟਿਸ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ।
ਐੱਮ.ਪੀ. ਸੋਨੀਆ ਸਿੱਧੂ ਵੱਲੋਂ ਇਸ ਵੈਬੀਨਾਰ ਰਾਹੀਂ ਅੰਤਰਰਾਸ਼ਟਰੀ ਪੱਧਰ ઑਤੇ ਡਾਇਬਟੀਜ਼ ਸਬੰਧੀ ਜਾਣਕਾਰੀ ਸਾਂਝੀ ਕਰਨ ਅਤੇ ਅਤੇ ਇਕ ਸਾਂਝਾ ਪਲੇਟਫ਼ਾਰਮ ਮੁਹੱਈਆ ਕਰਨ ਲਈ ਆਈ.ਡੀ.ਐੱਫ਼ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ। ਇਸ ਦੌਰਾਨ ਡਾਇਬਟੀਜ਼ ਦੀਆਂ ਗੁੰਝਲਦਾਰ ਸਮੱਸਿਆਵਾਂ ਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਨੇ ਕੈਨੇਡਾ ਸਰਕਾਰ ਦੀ ਸਾਰਥਿਕ ਪਹੁੰਚ ਅਤੇ ਵਚਨਬੱਧਤਾ ਨੂੰ ਮੁੜ ਦੁਹਰਾਇਆ।
Home / ਕੈਨੇਡਾ / ਇੰਟਰਨੈਸ਼ਨਲ ਡਾਇਬਟੀਜ਼ ਫੈੱਡਰੇਸ਼ਨ ਵੱਲੋਂ ਸਾਂਝੇ ਉਪਰਾਲੇ ‘ઑਚ ਐੱਮ.ਪੀ. ਸੋਨੀਆ ਸਿੱਧੂ ਨੇ ਡਾਇਬਟੀਜ਼ ਬਾਰੇ ਕੈਨੇਡਾ ਦੀ ਵਚਨਬੱਧਤਾ ਦੁਹਰਾਈ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …