-11.5 C
Toronto
Friday, January 23, 2026
spot_img
Homeਕੈਨੇਡਾਸੀਨੀਅਰ ਐਸੋਸੀਏਸ਼ਨ ਮਾਲਟਨ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਸੀਨੀਅਰ ਐਸੋਸੀਏਸ਼ਨ ਮਾਲਟਨ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਮਾਲਟਨ/ਬਿਊਰੋ ਨਿਊਜ਼ : ਸੀਨੀਅਰ ਐਸੋਸੀਏਸ਼ਨ ਮਾਲਟਨ ਵਲੋਂ ਜਨਰਲ ਬਾਡੀ ਮੀਟਿੰਗ 10 ਮਈ 2022 ਨੂੰ ਬੁਲਾਈ ਗਈ ਸੀ, ਜਿਸ ਵਿਚ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ। ਪ੍ਰਧਾਨ ਸੁਖਦੇਵ ਸਿੰਘ ਬੇਦੀ, ਵਾਈਸ ਪ੍ਰਧਾਨ ਦਰਸ਼ਨ ਸਿੰਘ ਲਾਪਰ, ਜਨਰਲ ਸੈਕਟਰੀ ਮਹਿੰਦਰ ਪਾਲ ਕਪੂਰ ਤੇ ਖਜ਼ਾਨਚੀ ਸਰਦੂਲ ਸਿੰਘ ਗਿੱਲ ਹੋਣਗੇ। ਇਸਦੇ ਨਾਲ ਪੰਜ ਡਾਇਰੈਕਟਰ ਜਰਨੈਲ ਸਿੰਘ ਉਪਲ, ਜਗਜੀਤ ਸਿੰਘ ਦਿਉਲ, ਰਾਮ ਸਰਨ ਢੀਂਗਰਾ, ਸੁਰਜੀਤ ਸਿੰਘ ਤੇ ਸੁਖਵੰਤ ਸਿੰਘ ਰੰਧਾਵਾ ਹੋਣਗੇ। ਇਸਦੇ ਨਾਲ ਹੀ ਇਹ ਵੀ ਪਾਸ ਕੀਤਾ ਗਿਆ ਕਿ ਪਿਆਰਾ ਸਿੰਘ ਪੰਨੂ ਕਮੇਟੀ ਦੇ ਐਡਵਾਈਜ਼ਰ ਹੋਣਗੇ ਤੇ ਸੁਖਦੇਵ ਸਿੰਘ ਭੱਠਲ ਆਡੀਟਰ ਹੋਣਗੇ। ਸਰਬਸੰਮਤੀ ਨਾਲ ਸਾਰਾ ਪ੍ਰੋਗਰਾਮ ਨੇਪਰੇ ਚੜ੍ਹਿਆ, ਜਿਸ ਦੀ ਬੜੀ ਤਾਰੀਫ ਕੀਤੀ ਗਈ ਅਤੇ ਆਸ ਪ੍ਰਗਟਾਈ ਗਈ ਕਿ ਇਸੇ ਤਰ੍ਹਾਂ ਮਿਲਵਰਤਣ ਜਾਰੀ ਰਹੇਗਾ। ਆਖਰ ਵਿਚ ਚਾਹ ਪਾਰਟੀ ਨਾਲ ਮੀਟਿੰਗ ਸੰਪੂਰਨ ਹੋਈ।

 

RELATED ARTICLES
POPULAR POSTS