14.4 C
Toronto
Sunday, September 14, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਓਨਟਾਰੀਓ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ,...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਓਨਟਾਰੀਓ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪਸਾਰ ਸਬੰਧੀ ਸੈਮੀਨਾਰ ਕਰਵਾਇਆ

ਪ੍ਰੋ. ਰਾਮ ਸਿੰਘ, ਡਾ. ਡੀ.ਪੀ ਸਿੰਘ, ਸਤਪਾਲ ਸਿੰਘ ਜੌਹਲ ਤੇ ਡਾ. ਕੰਵਲਜੀਤ ਕੌਰ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਆਪਣੇ ਪੇਪਰ
ਅਮਰੀਕਾ ਤੋਂ ਪਹੁੰਚੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਕੁੰਜੀਵੱਤ-ਭਾਸ਼ਨ ਦਿੱਤਾ

 

ਬਰੈਂਪਟਨ/ਡਾ. ਝੰਡ : ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਦੀ ਬੇਹਤਰੀ ਅਤੇ ਇਸ ਦੇ ਵਿਸਥਾਰ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਵੱਲੋਂ ਲੰਘੇ ਐਤਵਾਰ 20 ਅਕਤੂਬਰ ਨੂੰ ‘ਵਿਸ਼ਵ ਪੰਜਾਬੀ ਭਵਨ’ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਵਿਸ਼ਿਆਂ ‘ਪੰਜਾਬੀ ਭਾਸ਼ਾ ਲਈ ਸੰਚਾਰ ਮਾਧਿਅਮ ਦਾ ਯੋਗਦਾਨ ਤੇ ਚੁਣੌਤੀਆਂ’, ‘ਪੰਜਾਬੀ ਭਾਸ਼ਾ ਉੱਪਰ ਆਰਟੀਫ਼ਿਸ਼ਲ ਇੰਟੈਲੀਜੈਂਸ (ਬਨਾਉਟੀ ਬੁੱਧੀ) ਦਾ ਭਵਿੱਖੀ ਪ੍ਰਭਾਵ’, ‘ਓਨਟਾਰੀਓ ਦੀਆਂ ਵਿੱਦਿਅਕ ਤੇ ਹੋਰ ਸੰਸਥਾਵਾਂ ਵਿਚ ਪੰਜਾਬੀ ਦੀ ਵਰਤਮਾਨ ਸਥਿਤੀ ਤੇ ਸਥਾਨ’ ਅਤੇ ‘ਪੰਜਾਬੀ ਭਾਸ਼ਾ ਦੇ ਵਿਸਥਾਰ ਵਿੱਚ ਔਰਤਾਂ ਤੇ ਨੌਜਵਾਨਾਂ ਦੇ ਯੋਗਦਾਨ ਦੀ ਮਹੱਤਤਾ’ ਉੱਪਰ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਗਏ।
ਸੈਮੀਨਾਰ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ, ਪ੍ਰੋ. ਰਾਮ ਸਿੰਘ, ਡਾ. ਡੀ.ਪੀ. ਸਿੰਘ, ਡਾ. ਗੁਰਨਾਮ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਖਹਿਰਾ, ਡਾ. ਬਲਵਿੰਦਰ ਧਾਲੀਵਾਲ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ। ਸੈਮੀਨਾਰ ਦਾ ਆਰੰਭ ਕੈਨੇਡਾ ਦੇ ਕੌਮੀ ਗੀਤ ”ਓ ਕੈਨੇਡਾ” ਦੇ ਗਾਇਨ ਅਤੇ ਇਕਬਾਲ ਬਰਾੜ ਵੱਲੋਂ ਗਾਏ ਗਏ ਸ਼ਬਦ ”ਦੇਹੁ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੌਂ” ਨਾਲ ਕੀਤਾ ਗਿਆ। ਉਪਰੰਤ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸੈਮੀਨਾਰ ਵਿਚ ਸ਼ਾਮਲ ਹੋਏ ਬੁਲਾਰਿਆਂ ਤੇ ਸਰੋਤਿਆਂ ਨੂੰ ਨਿੱਘੀ ‘ਜੀ-ਆਇਆਂ’ ਕਹੇ ਜਾਣ ਪਿੱਛੋਂ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਵੱਲੋਂ ਸਮਾਗਮ ਦੇ ਮੁੱਖ-ਬੁਲਾਰੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਕੁੰਜੀਵੱਤ-ਭਾਸ਼ਨ ਦੇਣ ਲਈ ਬੇਨਤੀ ਕੀਤੀ ਗਈ ਜਿਨ÷ ਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬੀ ਬੋਲੀ ਦੀ ਪ੍ਰੀਭਾਸ਼ਾ, ਇਸ ਦੀ ਘਰ ਤੋਂ ਪਹਿਲ, ਬਾਅਦ ਧਰਮ ਨਾਲ ਜੁੜਨ, ਹੀਣ ਭਾਵਨਾ ਤੋਂ ਉੱਪਰ ਉੱਠਣ, ਕਿਤਾਬਾਂ ਨਾਲ ਪਿਆਰ ਪਾਉਣ, ਬਜ਼ੁਰਗਾਂ ਦੀ ਰਹਿਨੁਮਾਈ ਅਤੇ ਮਸਨੂਈ ਬੁੱਧੀ ਦੇ ਸਦ-ਉਪਯੋਗ ਦੇ ਨਾਲ ਨਾਲ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ ਲਈ ਲੌਬਿੰਗ ਗਰੁੱਪ ਬਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਪਹਿਲੇ ਅਕਾਦਮਿਕ ਸੈਸ਼ਨ ਦੇ ਪਹਿਲੇ ਬੁਲਾਰੇ ਪ੍ਰੋ. ਰਾਮ ਸਿੰਘ ਨੇ ਪੰਜਾਬੀ ਭਾਸ਼ਾ ਲਈ ਸੰਚਾਰ ਮਾਧਿਅਮ ਦੀ ਮਹੱਤਤਾ ਬਾਰੇ ਆਪਣੇ ਪੇਪਰ ਵਿੱਚ ਮਨੁੱਖੀ ਚੇਤਨਾ ਵਿਚ ਭਾਸ਼ਾ ਦੇ ਸੰਚਾਰ ਪੱਧਰਾਂ ‘ਸਹਿਜ ਸੁਭਾਅ ਸੰਚਾਰ’ ਅਤੇ ‘ਚੇਤਨ ਪੱਧਰ ‘ਤੇ ਸੰਚਾਰ’ ਤੋਂ ਆਪਣੀ ਗੱਲ ਆਰੰਭ ਕਰਦਿਆਂ ਪੱਤਰਕਾਰੀ ਅਤੇ ਸਾਹਿਤ ਰਚਨਾ ਨੂੰ ਆਪਣੇ ਪੇਪਰ ਦਾ ਵਿਸ਼ਾ ਬਣਾਇਆ। ਉਨ÷ ਾਂ ਵੱਖ-ਵੱਖ ਸੰਚਾਰ ਮਾਧਿਅਮਾਂ ਅਖ਼ਬਾਰਾਂ, ਰੇਡੀਓ, ਟੀ.ਵੀ., ਸਾਹਿਤ ਸਭਾਵਾਂ, ਸੋਸ਼ਲ ਮੀਡੀਆ ਅਤੇ ਸਾਹਿਤ ਰਚਨਾ ਦੀ ਗੱਲ ਬਾਖ਼ੂਬੀ ਕੀਤੀ। ਇਸ ਦੇ ਨਾਲ ਹੀ ਉਨ÷ ਾਂ ਵੱਲੋਂ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ਵੱਲੋਂ ਲੋਕਾਂ ਨੂੰ ਕੰਪਿਊਟਰ ਸਿਖਾਉਣ ਅਤੇ ਪੰਜਾਬੀ ਫ਼ੌਂਟਸ ਵਿਚ ਪਾਏ ਗਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ।
ਇਸ ਸੈਸ਼ਨ ਦੇ ਦੂਸਰੇ ਬੁਲਾਰੇ ਡਾ. ਡੀ. ਪੀ. ਸਿੰਘ ਵੱਲੋਂ ਆਪਣਾ ਪੇਪਰ ‘ਪੰਜਾਬੀ ਭਾਸ਼ਾ ਅਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ : ਸੰਭਾਵਨਾਵਾਂ, ਚੁਣੌਤੀਆਂ ਤੇ ਹੱਲ’ ਓਵਰ-ਹੈੱਡ ਪ੍ਰੋਜੈੱਕਟਰ ਰਾਹੀਂ ਪਾਵਰ-ਪਵਾਇੰਟ ਸਲਾਈਡਜ਼ ਦੀ ਮਦਦ ਨਾਲ ਪੇਸ਼ ਕੀਤਾ ਗਿਆ। ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਮੁੱਢਲੀ ਸੰਖੇਪ ਜਾਣ-ਪਛਾਣ ਤੋਂ ਬਾਅਦ ਉਨ÷ ਾਂ ਪੰਜਾਬੀ ਭਾਸ਼ਾ ਉੱਪਰ ਏ. ਆਈ. ਦੇ ਚੰਗੇ ਅਤੇ ਮਾੜੇ ਦੋਹਾਂ ਪ੍ਰਭਾਵਾਂ ਦੀ ਗੱਲ ਕਰਦਿਆਂ ਇਸ ਦੀ ਵਰਤੋਂ ਕਾਰਨ ਨਾਲ ਪੰਜਾਬੀ ਭਾਸ਼ਾ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਵੀ ਦੱਸੇ। ਉਪਰੰਤ, ਇਨ÷ ਾਂ ਦੋਹਾਂ ਪੇਪਰਾਂ ਉੱਪਰ ਡਾ. ਗੁਰਨਾਮ ਸਿੰਘ ਢਿੱਲੋਂ ਅਤੇ ਕੁਲਵਿੰਦਰ ਖਹਿਰਾ ਵੱਲੋਂ ਚਰਚਾ ਆਰੰਭ ਕੀਤੀ ਗਈ ਅਤੇ ਸਰੋਤਿਆਂ ਵੱਲੋਂ ਆਏ ਸੁਆਲਾਂ ਦੇ ਜੁਆਬ ਬੁਲਾਰਿਆਂ ਵੱਲੋਂ ਦਿੱਤੇ ਗਏ। ਸੁਆਲ ਕਰਤਾਵਾਂ ਵਿਚ ਉੱਘੇ ਮੀਡੀਆਕਾਰ ਸ਼ਮੀਲ ਜਸਵੀਰ ਮੁੱਖ ਤੌਰ ‘ਤੇ ਸ਼ਾਮਲ ਸਨ।
ਇਸ ਸੈਸ਼ਨ ਵਿੱਚ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਤੇ ਰੂਬੀ ਸਹੋਤਾ ਅਤੇ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਉਂਦਿਆਂ ਹੋਇਆਂ ਇਹ ਮਹੱਤਵਪੂਰਨ ਸੈਮੀਨਾਰ ਕਰਵਾਉਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ ਅਤੇ ਉਨ÷ ਾਂ ਵੱਲੋਂ ਸਭਾ ਦੀ ਹੌਸਲਾ-ਅਫ਼ਜਾਈ ਕਰਦਿਆਂ ਹੋਇਆਂ ਸਭਾ ਨੂੰ ਸਰਟੀਫ਼ੀਕੇਟ ਦਿੱਤੇ ਗਏ। ਸਭਾ ਦੇ ਮੈਂਬਰਾਂ ਵੱਲੋਂ ਉਨ÷ ਾਂ ਨੂੰ ਓਨਟਾਰੀਓ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਸਬੰਧੀ ਮੰਗ-ਪੱਤਰ ਪੇਸ਼ ਕੀਤੇ ਗਏ। ਇਸ ਸੈਸ਼ਨ ਵਿਚ ਮਲੂਕ ਸਿੰਘ ਕਾਹਲੋਂ ਦੀ ਕਾਵਿ-ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ …’ ਅਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਪੁਸਤਕ ‘ਜ਼ਿੰਦਗੀ ਜਸ਼ਨ ਹੈ’ ਲੋਕ-ਅਰਪਿਤ ਕੀਤੀਆਂ ਗਈਆਂ।
ਦੁਪਹਿਰ ਦੇ ਖਾਣੇ ਤੋਂ ਬਾਅਦ ਦੂਸਰੇ ਸੈਸ਼ਨ ਵਿੱਚ ਮੰਚ-ਸੰਚਾਲਕ ਡਾ. ਸੁਖਦੇਵ ਸਿੰਘ ਝੰਡ ਵੱਲੋਂ ਇਸ ਦੇ ਬੁਲਾਰਿਆਂ ਸਤਪਾਲ ਸਿੰਘ ਜੌਹਲ (ਉਪ-ਚੇਅਰਮੈਨ ਪੀਲ ਡਿਸਟ੍ਰਿਕਟ ਐਜੂਕੇਸ਼ਨ ਬੋਰਡ), ਡਾ. ਕੰਵਲਜੀਤ ਕੌਰ ਢਿੱਲੋਂ, ਟਿੱਪਣੀਕਾਰਾਂ ਸਾਬਕਾ ਸਕੂਲ ਟਰੱਸਟੀ ਬਲਬੀਰ ਕੌਰ ਸੋਹੀ ਤੇ ਲਹਿੰਦੇ ਪੰਜਾਬ ਦੀ ਵਿਦਵਾਨ ਉਜ਼ਮਾ ਮਹਿਮੂਦ, ਮਸ਼ਹੂਰ ਕਵੀ ਪ੍ਰੋ. ਆਸ਼ਿਕ ਰਹੀਲ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੂੰ ਪ੍ਰਧਾਨਗੀ-ਮੰਡਲ ਵਿਚ ਬੈਠਣ ਲਈ ਬੇਨਤੀ ਕੀਤੀ ਗਈ। ਇਸ ਦੇ ਨਾਲ ਹੀ ਇਸ ਸੈਸ਼ਨ ਦੇ ਪਹਿਲੇ ਬੁਲਾਰੇ ਸਤਪਾਲ ਸਿੰਘ ਜੌਹਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ÷ ਾਂ ਨੇ ਆਪਣੇ ਪਰਚੇ ਦਾ ਆਰੰਭ ਪੰਜਾਬੀਆਂ ਦੇ ਕੈਨੇਡਾ ਵੱਲ ਪਰਵਾਸ ਕਰਦਿਆਂ ਦੱਸਿਆ ਕਿ 1980 ਦੇ ਦਹਾਕੇ ਤੱਕ ਪੰਜਾਬ ਦਾ ਦਮਦਾਰ ਸਰਕਾਰੀ ਸਕੂਲ ਸਿਸਟਮ ਸੀ ਪਰ ਫਿਰ ਬਾਅਦ ਵਿਚ ਉੱਥੇ ਨਿੱਜੀ ਸਕੂਲ ਸਿਸਟਮ ਭਾਰੂ ਹੋ ਗਿਆ। ਇਸ ਦੇ ਨਾਲ ਹੀ ਪੰਜਾਬੀਆਂ ਦੀ ਵਿਦੇਸ਼ਾਂ ਵੱਲ ਹਿਜਰਤ ਵਿਚ ਤੇਜ਼ੀ ਆ ਗਈ। ਬਰੈਂਪਟਨ ਦੇ ਪੰਜ ਸਕੂਲਾਂ ਵਿਚ ਪੜ÷ ਾਈ ਜਾਦੇ ਪੰਜਾਬੀ ਵਿਸ਼ੇ ਬਾਰੇ ਗੱਲ ਕਰਦਿਆਂ ਉਨ÷ ਾਂ ਕਿਹਾ ਕਿ ਪੰਜਾਬੀ ਪੜ÷ ਨ ਵਾਲੇ ਇਨ÷ ਾਂ ਵਿਦਿਆਰਥੀਆਂ ਨੂੰ ਤਿੰਨ ਕ੍ਰੈਡਿਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪੀ.ਡੀ.ਐੱਸ.ਬੀ. ਵੱਲੋਂ ਮਿਸੀਸਾਗਾ ਅਤੇ ਬਰੈਂਪਟਨ ਦੇ ਅੱਠ ਸਕੂਲਾਂ ਵਿੱਚ ਇੰਟਰਨੈਸ਼ਨਲ ਲੈਂਗੂਏਜਜ਼ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ ਜਿਨ÷ ਾਂ ਵਿਚ ਪੰਜਾਬੀ, ਹਿੰਦੀ, ਉਰਦੂ ਤਮਿਲ ਤੇ ਕੁਝ ਹੋਰ ਭਾਸ਼ਾਵਾਂ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸੈਸ਼ਨ ਦੇ ਦੂਸਰੇ ਬੁਲਾਰੇ ਕੰਵਲਜੀਤ ਕੌਰ ਢਿੱਲੋਂ ਵੱਲੋਂ ਆਪਣੇ ਪੇਪਰ ‘ਓਨਟਾਰੀਓ ਵਿੱਚ ਪੰਜਾਬੀ ਬੋਲੀ ਦੇ ਪਸਾਰ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਮਹੱਤਤਾ’ ਵਿਚ ਉਨ÷ ਾਂ ਜਨਵਰੀ 1912 ਵਿੱਚ ਸੱਭ ਤੋਂ ਪਹਿਲਾਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਆਉਣ ਵਾਲੀਆਂ ਔਰਤਾਂ ਮਾਤਾ ਹਰਨਾਮ ਕੌਰ ਅਤੇ ਮਾਤਾ ਕਰਤਾਰ ਕੌਰ ਦਾ ਜ਼ਿਕਰ ਕਰਦਿਆਂ ਦੱਸਿਆ ਉਨ÷ ਾਂ ਨੂੰ ਉੱਥੇ ਪਹੁੰਚਣ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੰਜਾਬੀ ਕਮਿਊਨਿਟੀ ਵੱਲੋਂ 200-200 ਡਾਲਰ ਦੇ ਬਾਂਡ ਭਰ ਕੇ ਉਨ÷ ਾਂ ਨੂੰ ਛੁਡਵਾਇਆ ਗਿਆ ਸੀ। ਉਨ÷ ਾਂ ਕਿਹਾ ਕਿ ਰਾਜਨੀਤੀ ਵਿਚ ਪੰਜਾਬੀ ਔਰਤਾਂ ਦੀ ਸ਼ਮੂਲੀਅਤ ਹੋਰ ਭਾਈਚਾਰਿਆਂ ਨਾਲੋਂ ਵਧੇਰੇ ਹੈ ਅਤੇ ਉਹ ਸਮਾਜਿਕ ਤੇ ਸੱਭਿਚਾਰਕ ਖ਼ੇਤਰਾਂ ਵਿਚ ਵੀ ਆਪਣਾ ਭਰਪੂਰ ਯੋਗਦਾਨ ਪਾ ਰਹੀਆਂ ਹਨ। ਇਸ ਸੈਸ਼ਨ ਦੀਆਂ ਟਿੱਪਣੀਕਾਰਾਂ ਬਲਬੀਰ ਸੋਹੀ ਅਤੇ ਉਜ਼ਮਾ ਮਹਿਮੂਦ ਨੇ ਆਪਣੀਆਂ ਟਿੱਪਣੀ ਵਿਚ ਪੰਜਾਬੀ ਭਾਸ਼ਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੁਲਾਰਿਆਂ ਦੇ ਨਾਲ ਸਰੋਤਿਆਂ ਵੱਲੋਂ ਸੁਆਲਾਂ ਦੇ ਜੁਆਬ ਦਿੱਤੇ। ਸੁਆਲ ਕਰਤਾਵਾਂ ਵਿਚ ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਹਰਦੀਪ ਕੌਰ ਅਤੇ ਸ਼ਾਇਰ ਮਲਵਿੰਦਰ ਸ਼ਾਮਲ ਸਨ। ਇਸ ਸੈਸ਼ਨ ਵਿਚ ਨੌਜਵਾਨ ਵਿਦਾਅਰਥੀ ਜਸ਼ਨ ਨੇ ਸਕੂਲਾਂ ਵਿਚ ਪੰਜਾਬੀ ਪੜ÷ ਨ ਵਾਲੇ ਵਿਦਿਆਰਥੀਆਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਗੱਲ ਕੀਤੀ। ਦੋਹਾਂ ਸੈਸ਼ਨਾਂ ਦੇ ਬੁਲਾਰਿਆਂ ਤੇ ਟਿੱਪਣੀਕਾਰਾਂ ਨੂੰ ਸਭਾ ਵੱਲੋਂ ਖ਼ੂਬਸੂਰਤ ਫ਼ਰੇਮਾਂ ਵਿਚ ਸਜਾਏ ਗਏ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸੈਮੀਨਾਰ ਦੇ ਆਖ਼ਰੀ ਸੈਸ਼ਨ ਵਿੱਚ ਹੋਏ ਕਵੀ-ਦਰਬਾਰ ਦਾ ਸੰਚਾਲਨ ਡਾ. ਜਗਮੋਹਨ ਸੰਘਾ ਵੱਲੋਂ ਕੀਤਾ ਗਿਆ। ਉਨ÷ ਾਂ ਵੱਲੋਂ ਪ੍ਰਧਾਨਗੀ-ਮੰਡਲ ਵਿਚ ਬੈਠਣ ਲਈ ਰਾਜਕੁਮਾਰ ਓਸ਼ੋਰਾਜ, ਸ਼ਾਮ ਸਿੰਘ ‘ਅੰਗਸੰਗ’, ਨਿਰਵੈਰ ਸਿੰਘ ਅਰੋੜਾ, ਬਸ਼ੱਰਤ ਰੇਹਾਨ, ਰਾਸ਼ੀਦ ਨਦੀਮ, ਉਜ਼ਮਾ ਮਹਿਮੂਦ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੂੰ ਬੇਨਤੀ ਕੀਤੀ ਗਈ ਅਤੇ ਨਾਲ ਹੀ ਇਕਬਾਲ ਬਰਾੜ ਨੂੰ ਆਪਣਾ ਗੀਤ ਪੇਸ਼ ਕਰਨ ਲਈ ਕਿਹਾ ਗਿਆ। ਉਨ÷ ਾਂ ਤੋਂ ਬਾਅਦ ਵਾਰੀ-ਵਾਰੀ ਹਰਜੀਤ ਬਾਜਵਾ, ਅਮਰਜੀਤ ਪੰਛੀ, ਰੂਬੀ ਕਰਤਾਰਪੁਰੀ, ਹਜ਼ਰਤ ਸ਼ਾਮ ਸੰਧੂ, ਹਰਮੇਸ਼ ਜੀਂਦੋਵਾਲ, ਸੁਖਚਰਨਜੀਤ ਗਿੱਲ, ਸੁਰਿੰਦਰਜੀਤ ਕੌਰ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਸਤਪਾਲ ਸਿੰਘ ਕੋਮਲ ਅਤੇ ਪ੍ਰਧਾਨਗੀ-ਮੰਡਲ ਵਿੱਚ ਸ਼ਾਮਲ ਰਾਜਕੁਮਾਰ ਓਸ਼ੋਰਾਜ, ਨਿਰਵੈਰ ਸਿੰਘ ਅਰੋੜਾ, ਸ਼ਾਮ ਸਿੰਘ, ਬਸ਼ੱਰਤ ਰੇਹਾਨ, ਰਾਸ਼ੀਦ ਨਦੀਮ, ਉਜ਼ਮਾ ਮਹਿਮੂਦ ਨੂੰ ਪੇਸ਼ ਕੀਤਾ ਗਿਆ। ਸਾਰਿਆਂ ਨੇ ਆਪਣੀ ਰਚਨਾਵਾਂ ਬਾਖ਼ੂਬੀ ਪੇਸ਼ ਕੀਤੀਆਂ ਗਈਆਂ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਾਰੇ ਕਵੀਆਂ-ਕਵਿੱਤਰੀਆਂ ਦਾ ਧੰਨਵਾਦ ਕੀਤਾ ਗਿਆ।
ਸੈਮੀਨਾਰ ਦੇ ਅੰਤ ਵੱਲ ਵੱਧਦਿਆਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਹ ਸੈਮੀਨਾਰ ਕਰਵਾਉਣ ਲਈ ਸਭਾ ਦੀ ਵਿੱਤੀ ਮਦਦ ਕਰਨ ਲਈ ‘ਮਰੋਕ ਲਾਅ ਆਫ਼ਿਸ’ ਦੇ ਸੰਚਾਲਕ ਵਿਪਨਦੀਪ ਮਰੋਕ, ‘ਕਰਾਊਨ ਇੰਮੀਗਰੇਸ਼ਨ’ ਦੇ ਸੰਚਾਲਕ ਰਾਜਪਾਲ ਸਿੰਘ ਹੋਠੀ ਅਤੇ ‘ਜੇ.ਬੀ. ਅਕਾਊਂਟਿੰਗ ਐਂਡ ਫ਼ਾਈਨੈਂਸ਼ਲ ਸਰਵਿਸਿਜ਼’ ਦਾ ਹਾਰਦਿਕ ਧੰਨਵਾਦ ਕੀਤਾ। ਸੈਮੀਨਾਰ ਲਈ ‘ਵਿਸ਼ਵ ਪੰਜਾਬੀ ਭਵਨ’ ਪ੍ਰਦਾਨ ਕਰਨ ਲਈ ਡਾ. ਦਲਬੀਰ ਸਿੰਘ ਕਥੂਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਸੈਮੀਨਾਰ ਵਿਚ ਕਿਰਪਾਲ ਸਿੰਘ ਪੰਨੂੰ, ਗੁਰਬਚਨ ਸਿੰਘ ਚਿੰਤਕ, ਗੁਰਦੇਵ ਚੌਹਾਨ, ਇੰਦਰਜੀਤ ਸਿੰਘ ਬੱਲ, ਡਾ. ਸੋਰਣ ਸਿੰਘ ਪਰਮਾਰ, ਗਿਆਨ ਸਿੰਘ ਕੰਗ, ਵਿਪਨਦੀਪ ਮਰੋਕ, ਰਾਜਪਾਲ ਸਿੰਘ ਹੋਠੀ, ਜੰਗੀਰ ਸਿੰਘ ਸੈਂਹਬੀ, ਬਲਦੇਵ ਸਿੰਘ ਰਹਿਪਾ, ਪ੍ਰੋ. ਸਿਕੰਦਰ ਸਿੰਘ ਗਿੱਲ, ਕਰਨੈਲ ਸਿੰਘ ਮਰਵਾਹਾ, ਹਰਦਿਆਲ ਸਿੰਘ ਝੀਤਾ, ਹੀਰਾ ਸਿੰਘ ਹੰਸਪਾਲ, ਨਾਹਰ ਔਜਲਾ, ਹਰਜੀਤ ਬਾਜਵਾ, ਕਾਮਰੇਡ ਸੁਖਦੇਵ ਸਿੰਘ ਧਾਲੀਵਾਲ, ਪਾਕਿਸਤਾਨ ਤੋਂ ਹੁਸਨੈਨ ਅਕਬਰ, ਸੁਰਜੀਤ ਕੌਰ, ਪਰਮਜੀਤ ਦਿਓਲ, ਤਾਹਿਰਾ ਨਸੀਮ, ਗੁਰੰਜਲ ਕੌਰ, ਕੁਲਦੀਪ ਕੌਰ ਪਾਹਵਾ ਸਮੇਤ 150 ਤੋਂ ਵਧੇਰੇ ਵਿਅੱਕਤੀ ਸ਼ਾਮਲ ਸਨ।
ਸੈਮੀਨਾਰ ਦੇ ਸਮੁੱਚੇ ਪ੍ਰੋਗਰਾਮ ਨੂੰ ਡਾ. ਜਗਮੋਹਨ ਸਿੰਘ ਸੰਘਾ ਅਤੇ ਰਮਿੰਦਰ ਰੰਮੀ ਵੱਲੋਂ ਫ਼ੇਸਬੁੱਕ ਤੇ ‘ਲਾਈਵ’ ਕੀਤਾ ਗਿਆ। ਪੀ.ਟੀ.ਸੀ. ਦੇ ਨੁਮਾਇੰਦੇ ਵੱਲੋਂ ਇਸ ਸੈਮੀਨਾਰ ਦੀ ਰਿਕਾਰਡਿੰਗ ਕੀਤੀ ਗਈ ਅਤੇ ਸਭਾ ਦੇ ਬੁਲਾਰਿਆਂ ਦੀਆਂ ‘ਬਾਈਟਸ’ ਲਈਆਂ ਗਈਆਂ। ਸੈਮੀਨਾਰ ਦੌਰਾਨ ਫ਼ੋਟੋਗ੍ਰਾਫ਼ੀ ਦੀ ਸੇਵਾ ਰਾਜਪਾਲ ਹੋਠੀ ਵੱਲੋਂ ਬਾਖ਼ੂਬੀ ਨਿਭਾਈ ਗਈ।
ਸੈਮੀਨਾਰ ਵਿੱਚ ਪਾਸ ਕੀਤੇ ਗਏ ਮਤੇ
1. ਸਰਕਾਰੀ ਸਰਪ੍ਰਸਤੀ ਦਿੰਦਿਆਂ ਓਨਟਾਰੀਓ ਦੇ ਦਫ਼ਤਰਾਂ ਵਿੱਚ ਅੰਗਰੇਜ਼ੀ ਅਤੇ ਫ਼ਰੈਂਚ ਭਾਸ਼ਾਵਾਂ ਦੇ ਨਾਲ਼ ਪੰਜਾਬੀ ਭਾਸ਼ਾ ਨੂੰ ਬਣਦਾ ਤੀਸਰਾ ਦਰਜਾ ਦਿੱਤਾ ਜਾਵੇ ਅਤੇ ਪਬਲਿਕ ਸਥਾਨਾਂ ਉੱਪਰ ਦੋਹਾਂ ਸਰਕਾਰੀ ਭਾਸ਼ਾਵਾਂ ਦੇ ਨਾਲ ਤੀਸਰੀ ਭਾਸ਼ਾ ਪੰਜਾਬੀ ਵਿਚ ਵੀ ਸਾਈਨ-ਬੋਰਡ ਲਗਾਏ ਜਾਣ।
2.ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਸਕੂਲ, ਕਾਲਜ ਤੇ ਯੂਨੀਵਰਸਿਟੀ ਪੱਧਰ ਤੱਕ ਪੜ÷ ਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ.) ਦੀ ਤਰਜ਼ ‘ਤੇ ਪੰਜਾਬੀ ਵਿਸ਼ੇ ਵਿਚ ਉਚੇਰੀ ਸਿੱਖਿਆ ਅਤੇ ਖੋਜ-ਕਾਰਜ ਦਾ ਪ੍ਰਬੰਧ ਕੀਤਾ ਜਾਵੇ।
3.ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕ ਤਾਲਮੇਲ ਕਮੇਟੀ ਗਠਿਤ ਕੀਤੀ ਜਾਵੇ ਜੋ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਸਾਂਝੇ ਯਤਨ ਕਰੇ।
4.ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਸੰਸਥਾਵਾਂ ਵਾਸਤੇ ਕਿਸੇ ਸਾਂਝੀ ਜਗ÷ ਾ/ਇਮਾਰਤ ਨੂੰ ਉਪਲੱਭਧ ਕਰਵਾਇਆ ਜਾਵੇ ਤਾਂ ਜੋ ਇਸ ਦੀ ਬੇਹਤਰੀ ਲਈ ਹੋਰ ਵਧੇਰੇ ਯਤਨ ਕੀਤੇ ਜਾਣ।
5.ਆਰਟੀਫ਼ਿਸ਼ਿਅਲ ਇੰਟੈਲੀਜੈਂਸ (ਏ.ਆਈ.) ਦੀਆਂ ਭਵਿੱਖੀ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬੀ ਭਾਸ਼ਾ ਨੂੰ ਗਲੋਬਲ ਪੱਧਰ ਦੇ ਹਾਣ ਦੀ ਬਨਾਉਣ ਲਈ ਯਤਨ ਤੇਜ਼ ਕੀਤੇ ਜਾਣ।
6.ਓਨਟਾਰੀਓ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਛਪ ਰਹੀਆਂ ਸਰਵੋਤਮ ਪੁਸਤਕਾਂ ਦੀ ਚੋਣ ਕਰਕੇ ਸਲਾਨਾ ਇਨਾਮ ਦੇਣ ਦੀ ਵਿਵਸਥਾ ਕੀਤੀ ਜਾਵੇ।
7.ਓਨਟਾਰੀਓ ਸੂਬੇ ਦੀਆਂ ਨਿੱਜੀ ਪੱਧਰ ‘ਤੇ ਪੰਜਾਬੀ ਕਮਿਊਨਿਟੀ ਨੂੰ ਕੈਨੇਡਾ ਦੀ ਮੁੱਖ-ਧਾਰਾ ਨਾਲ ਜੋੜਨ ਲਈ ਕਾਰਜਸ਼ੀਲ ਸੰਸਥਾਵਾਂ ਨੂੰ ਸਲਾਨਾ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਹੋਰ ਵਧੇਰੇ ਸਰਗ਼ਰਮੀ ਨਾਲ ਕੰਮ ਕਰ ਸਕਣ।

RELATED ARTICLES
POPULAR POSTS