ਬਰੈਂਪਟਨ : ਬਰੈਂਪਟਨ ਸਿਟੀ ਹਾਲ ਦੀ ਬਜਟ ਕਮੇਟੀ ਨੇ ਸਰਬਸੰਮਤੀ ਨਾਲ ਬਜਟ ਨੂੰ ਪਾਸ ਕਰ ਦਿੱਤਾ ਅਤੇ ਟੈਕਸ ਵਿਚ ਜ਼ੀਰੋ ਫੀਸਦੀ ਦਾ ਵਾਧਾ ਰਿਹਾ। ਪ੍ਰਾਪਰਟੀ ਟੈਕਸ ਵਿਚ ਵੀ ਜ਼ੀਰੋ ਫੀਸਦੀ ਯਾਨੀ ਕੋਈ ਵਾਧਾ ਨਹੀਂ ਕੀਤਾ ਗਿਆ। ਕਾਊਂਸਲਰਾਂ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਵਿਚ ਪਹਿਲੀ ਵਾਰ ਹੈ ਕਿ ਸਿਟੀ ਕਾਊਂਸਿਲ ਵਿਚ ਟੈਕਸ ‘ਚ ਵਾਧਾ ਜ਼ੀਰੋ ਫੀਸਦੀ ਰਿਹਾ ਅਤੇ ਸ਼ਹਿਰ ਦੀ ਟ੍ਰਾਂਜਿਟ ਅਤੇ ਇਨਫ੍ਰਾਸਟਰੱਕਚਰ ਸਰਵਿਸਿਜ਼ ਵਿਚ ਨਿਵੇਸ਼ ਵਧਾਇਆ ਜਾ ਰਿਹਾ ਹੈ।
ਮੇਅਰ ਪੈਟਰਿਕ ਬਰਾਊਨ ਅਤੇ ਰੀਜ਼ਨਲ ਕਾਊਂਸਲਰ ਮਾਰਟਿਨ ਮੇਡੀਰੌਸ ਨੇ ਟੈਕਸ ਨੂੰ ਜ਼ੀਰੋ ਦੀ ਫੀਸਦੀ ‘ਤੇ ਰੱਖਣ ਲਈ ਕੋਸ਼ਿਸਾਂ ਕੀਤੀਆਂ। ਉਨ੍ਹਾਂ ਕਿਹਾ ਕਿ ਬਰੈਂਪਟਨ ਸ਼ਹਿਰ ਦੇ ਲੋਕ ਪਹਿਲਾਂ ਹੀ ਟੈਕਸ ਦਾ ਬੋਝ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ‘ਤੇ ਟੈਕਸਾਂ ਦਾ ਹੋਰ ਬੋਝ ਨਹੀਂ ਪਾਇਆ ਜਾ ਸਕਦਾ। ਇਸ ਤਜਵੀਜ਼ ਨੂੰ 110 ਦੀ ਵੋਟਿੰਗ ਨਾਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਅਤੇ 27 ਮਾਰਚ ਨੂੰ ਸਪੈਸ਼ਲ ਕਾਊਂਸਿਲ ਮੀਟਿੰਗ ਵਿਚ ਵੀ ਇਸ ਨੂੰ ਪਾਸ ਕਰ ਦਿੱਤਾ ਗਿਆ।
ਬਰੈਂਪਟਨ ਦੇ ਬਜਟ ਵਿਚ ਪ੍ਰਾਪਰਟੀ ਟੈਕਸ ‘ਤੇ ਕੋਈ ਵਾਧਾ ਨਹੀਂ
RELATED ARTICLES

