ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਾਰੇ ਕੈਨੇਡੀਅਨਾਂ ਵੱਲੋਂ ਟੀਕਾਕਰਣ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਜਿੱਥੇ ਉਨ੍ਹਾਂ ਦੀ ਸਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਇਹ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ ਕੀ ਮੌਡਰਨਾ ਆਪਣੇ ਡਲਿਵਰੀ ਦੇ ਟੀਚੇ ਨੂੰ ਪੂਰਾ ਕਰ ਸਕੇਗੀ? ਦੂਜੇ ਪਾਸੇ ਖਬਰਾਂ ਇਹ ਵੀ ਹਨ ਕਿ ਮੌਡਰਨਾ ਵੱਲੋਂ ਬੱਚਿਆਂ ਲਈ ਤਿਆਰ ਕੀਤੇ ਟੀਕੇ ਨੂੰ ਮਨਜ਼ੂਰੀ ਮਿਲ ਗਈ ਹੈ। ਟਰੂਡੋ ਨੇ ਟੀਕਾਕਰਨ ‘ਚ ਦਿੱਤੇ ਗਏ ਸਹਿਯੋਗ ਲਈ ਕੈਨੇਡਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਸਾਡੀ ਕੁੱਲ ਆਬਾਦੀ ਵਿੱਚੋਂ ਅੱਧੀ ਤੋਂ ਵੱਧ ਨੂੰ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਡੋਜ ਤਾਂ ਲੱਗ ਹੀ ਚੁੱਕੀ ਹੈ। ਉਨ੍ਹਾਂ ਆਖਿਆ ਕਿ ਕਲੀਨਿਕਲ ਟ੍ਰਾਇਲਜ ਵਿੱਚ ਹਿੱਸਾ ਲੈਣ ਵਾਲੇ 3700 ਟਵੀਨਜ ਤੇ ਟੀਨੇਜਰਜ ਵਿੱਚ ਕੋਵਿਡ-19 ਦੇ ਕੋਈ ਲੱਛਣ ਨਹੀਂ ਪਾਏ ਗਏ। ਮੌਡਰਨਾ ਨੇ ਸਵੀਕਾਰਿਆ ਕਿ ਇਨ੍ਹਾਂ ਅੰਕੜਿਆਂ ਵਿੱਚ ਤਬਦੀਲੀ ਹੋ ਸਕਦੀ ਹੈ ਤੇ ਡਾਟਾ ਦਾ ਮੁਲਾਂਕਣ ਕੀਤਾ ਜਾਣਾ ਜਰੂਰੀ ਹੈ ਪਰ ਕੰਪਨੀ ਵੱਲੋਂ ਕੈਨੇਡਾ ਤੇ ਅਮਰੀਕਾ ਨੂੰ ਅਰਜੀਆਂ ਭੇਜ ਕੇ ਯੋਗਤਾ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕੈਨੇਡਾ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਨੇ ਆਖਿਆ ਕਿ ਲਾਂਗ ਵੀਕੈਂਡ ਤੋਂ ਪਹਿਲਾਂ ਕੋਵਿਡ-19 ਮਾਮਲਿਆਂ ਵਿੱਚ ਕਾਫੀ ਕਮੀ ਦਰਜ ਕੀਤੀ ਗਈ।ਡਾ. ਥੈਰੇਸਾ ਟੈਮ ਨੇ ਆਖਿਆ ਕਿ ਵਿਕਟੋਰੀਆ ਡੇਅ ਵੀਕੈਂਡ ਤੋਂ ਬਾਅਦ ਵਾਲੇ ਡਾਟਾ ਤੋਂ ਹੀ ਅਸਲੀ ਰੁਝਾਨ ਦਾ ਪਤਾ ਲੱਗੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …