10.3 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਲੱਗ ਚੁੱਕੀ ਹੈ ਕਰੋਨਾ ਵੈਕਸੀਨ ਦੀ ਪਹਿਲੀ...

ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਲੱਗ ਚੁੱਕੀ ਹੈ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼

ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਨਿਰਧਾਰਤ ਸਮੇਂ ਤੋਂ ਪਹਿਲਾਂ ਲੱਗਣ ਦੀ ਸੰਭਾਵਨਾ ਵਧੀ
ਟੋਰਾਂਟੋ/ਬਿਊਰੋ ਨਿਊਜ਼ : ਹੁਣ ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਕੋਵਿਡ-19 ਦੀ ਘੱਟੋ ਘੱਟ ਇੱਕ ਵੈਕਸੀਨ ਲੱਗ ਚੁੱਕੀ ਹੈ ਤੇ ਉਨਾਂ ਸਾਰਿਆਂ ਲਈ ਵੀ ਬੁਕਿੰਗਜ਼ ਖੁੱਲ ਰਹੀਆਂ ਹਨ ਜਿਹੜੇ ਵੈਕਸੀਨੇਸ਼ਨ ਲਈ ਯੋਗ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜੂਨ ਤੋਂ ਦੂਜੀ ਡੋਜ਼ ਲਾਉਣ ਦਾ ਸਿਲਸਿਲਾ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਟੀਕਾਕਰਣ ਦੇ ਮਾਮਲੇ ਵਿੱਚ ਕੈਨੇਡਾ ਭਾਵੇਂ ਜੀ-20 ਮੁਲਕਾਂ ਵਿੱਚ ਤੀਜੇ ਸਥਾਨ ਉੱਤੇ ਹੈ ਪਰ ਪੂਰੀ ਤਰਾਂ ਵੈਕਸੀਨੇਟ ਕੀਤੇ ਜਾ ਚੁੱਕੇ ਆਪਣੇ ਨਾਗਰਿਕਾਂ ਦੇ ਮਾਮਲੇ ਵਿੱਚ ਦੇਸ਼ ਅਜੇ ਵੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ।
ਸਰਕਾਰ ਵੱਲੋਂ ਟੀਕਾਕਰਣ ਦੇ ਮਾਮਲੇ ਵਿੱਚ ਨੈਸ਼ਨਲ ਐਡਵਾਈਜ਼ਰੀ ਕਮੇਟੀ ਦੀ ਸਲਾਹ ਲਈ ਜਾ ਰਹੀ ਹੈ ਤੇ ਕਮੇਟੀ ਵੱਲੋਂ ਦੋ ਡੋਜ਼ਾਂ ਵਿੱਚ 16 ਹਫਤਿਆਂ ਦਾ ਫਰਕ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਨਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਹਰ ਉਹ ਸ਼ਖ਼ਸ ਜਿਹੜਾ ਟੀਕਾਕਰਣ ਦੇ ਯੋਗ ਹੈ ਤੇ ਜਿਹੜਾ ਟੀਕਾਕਰਣ ਕਰਵਾਉਣਾ ਚਾਹੁੰਦਾ ਹੈ, ਸਤੰਬਰ ਦੇ ਅੰਤ ਤੱਕ ਉਸ ਦਾ ਟੀਕਾਕਰਣ ਹੋ ਜਾਵੇਗਾ। ਉਨਾਂ ਆਖਿਆ ਕਿ ਜੂਨ ਦੇ ਅੰਤ ਤੱਕ ਕੈਨੇਡਾ ਕੋਲ ਲੋੜੋਂ ਵੱਧ ਵੈਕਸੀਨ ਹੋ ਜਾਵੇਗੀ। ਹਾਲਾਂਕਿ ਮੌਡਰਨਾ ਨੇ ਅਜੇ ਤੱਕ ਜਨਤਕ ਤੌਰ ਉੱਤੇ ਕੋਵਿਡ-19 ਵੈਕਸੀਨ ਡੋਜ਼ਾਂ ਦੀ ਭਵਿੱਖ ਵਿੱਚ ਕੈਨੇਡਾ ਨੂੰ ਕੀਤੀ ਜਾਣ ਵਾਲੀ ਡਲਿਵਰੀ ਦੀ ਪੁਸ਼ਟੀ ਨਹੀਂ ਕੀਤੀ ਪਰ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਮੰਗਲਵਾਰ ਸਵੇਰੇ ਉਨਾਂ ਵੱਲੋਂ ਕੰਪਨੀ ਨਾਲ ਗੱਲ ਕੀਤੀ ਗਈ ਤੇ ਮੌਡਰਨਾ ਨੇ ਜੂਨ ਦੇ ਅੱਧ ਤੱਕ 2 ਮਿਲੀਅਨ ਡੋਜ਼ਾਂ ਦੇਣ ਦੀ ਪੁਸ਼ਟੀ ਕੀਤੀ ਹੈ। ਆਨੰਦ ਨੇ ਇਹ ਵੀ ਆਖਿਆ ਕਿ ਐਸਟ੍ਰਾਜ਼ੈਨੇਕਾ ਤੋਂ ਜੂਨ ਦੇ ਅੰਤ ਤੱਕ ਇੱਕ ਮਿਲੀਅਨ ਡੋਜ਼ ਮਿਲਣ ਦੀ ਆਸ ਹੈ ਜਦਕਿ ਜੌਹਨਸਨ ਐਂਡ ਜੌਹਨਸਨ ਬਾਰੇ ਫੈਡਰਲ ਸਰਕਾਰ ਵੱਲੋਂ ਅਜੇ ਫੈਸਲਾ ਰਾਖਵਾਂ ਰੱਖਿਆ ਗਿਆ ਹੈ।

RELATED ARTICLES
POPULAR POSTS