13 C
Toronto
Thursday, October 16, 2025
spot_img
Homeਜੀ.ਟੀ.ਏ. ਨਿਊਜ਼ਫੈਡਰਲ ਚੋਣਾਂ ਲਈ ਇਲੈਕਸ਼ਨ ਕੈਨੇਡਾ ਨੇ ਜਾਰੀ ਕੀਤੇ ਸਿਹਤ ਸਬੰਧੀ ਮਾਪਦੰਡ

ਫੈਡਰਲ ਚੋਣਾਂ ਲਈ ਇਲੈਕਸ਼ਨ ਕੈਨੇਡਾ ਨੇ ਜਾਰੀ ਕੀਤੇ ਸਿਹਤ ਸਬੰਧੀ ਮਾਪਦੰਡ

ਵੋਟਰਾਂ ਨੂੰ ਇਲੈਕਸ਼ਨ ਕੈਨੇਡਾ ਵੱਲੋਂ ਅਪੀਲ ਕਿ ਉਹ ਮਾਸਕ ਜ਼ਰੂਰ ਪਾਉਣ
ਓਟਵਾ/ਬਿਊਰੋ ਨਿਊਜ਼ : ਸਿਆਸੀ ਜੰਗ ਭਾਵੇਂ ਹੋਰ ਵੀ ਗੰਧਲੀ ਹੋ ਜਾਵੇ ਪਰ ਪੋਲਿੰਗ ਸਟੇਸ਼ਨ ਸਾਫ ਰਹਿਣਗੇ। ਆਉਣ ਵਾਲੀਆਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਪੋਲਿੰਗ ਸਟੇਸ਼ਨ ਜ਼ਰੂਰ ਸਾਫ-ਸੁਥਰੇ ਰਹਿਣਗੇ।
ਬੁੱਧਵਾਰ ਨੂੰ ਇਲੈਕਸ਼ਨਜ਼ ਕੈਨੇਡਾ ਵੱਲੋਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਹੈਲਥ ਐਂਡ ਸੇਫਟੀ ਮਾਪਦੰਡ ਜਾਰੀ ਕੀਤੇ ਗਏ। ਇਹ ਚੋਣਾਂ ਉਦੋਂ ਹੋਣ ਜਾ ਰਹੀਆਂ ਹਨ ਜਦੋਂ ਕੋਵਿਡ-19 ਦੇ ਤੇਜੀ ਨਾਲ ਟਰਾਂਸਮਿਟ ਹੋਣ ਵਾਲੇ ਡੈਲਟਾ ਵੇਰੀਐਂਟ ਦੇ ਮਮਲਿਆਂ ਵਿੱਚ ਵੀ ਤੇਜੀ ਵੇਖਣ ਨੂੰ ਮਿਲ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਹੇਠ ਲਿਖੇ ਮਾਪਦੰਡ ਪ੍ਰਭਾਵੀ ਹੋਣਗੇ।
ਵੋਟਰਾਂ ਨੂੰ ਉਸ ਸੂਰਤ ਵਿੱਚ ਮਾਸਕ ਪਾਉਣੇ ਹੋਣਗੇ ਜੇ ਉਨ੍ਹਾਂ ਦੇ ਪ੍ਰੋਵਿੰਸ ਜਾਂ ਲੋਕਲ ਜਿਊਰਿਸਡਿਕਸ਼ਨ ਵਿੱਚ ਅਜਿਹਾ ਕਰਨ ਸਬੰਧੀ ਨਿਯਮ ਲਾਗੂ ਹੈ। ਜੇ ਮਾਸਕ ਸਬੰਧੀ ਕੋਈ ਸ਼ਰਤ ਨਹੀਂ ਹੈ ਤਾਂ ਵੀ ਵੋਟਰਾਂ ਨੂੰ ਇਹ ਆਖਿਆ ਜਾਂਦਾ ਹੈ ਕਿ ਉਹ ਮਾਸਕ ਜਰੂਰ ਪਾਉਣ।
ਪੋਲਿੰਗ ਬੂਥਜ਼ ਦੀ ਐਂਟਰੈਂਸ/ਐਗਜਿਟ ਉੱਤੇ ਸੈਨੀਟਾਈਜਿੰਗ ਸਟੇਸ਼ਨਜ਼ ਹੋਣਗੇ, ਇਸ ਦੇ ਨਾਲ ਹੀ ਪੂਰੇ ਪੋਲਿੰਗ ਸਟੇਸ਼ਨ ਵਿੱਚ ਸਾਈਨਬੋਰਡ ਲਾ ਕੇ ਵੋਟਰਾਂ ਨੂੰ ਫਿਜੀਕਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਆਖਿਆ ਜਾਵੇਗਾ। ਵੋਟਰਾਂ ਨਾਲ ਇੰਟਰੈਕਸ਼ਨ ਘਟਾਉਣ ਲਈ ਹਰੇਕ ਡੈਸਕ ਉੱਤੇ ਪਲੈਕਸੀਗਲਾਸ ਬੈਰੀਅਰ ਦੇ ਪਿੱਛੇ ਇੱਕ ਵਰਕਰ ਬੈਠਾ ਹੋਵੇਗਾ। ਪੋਲ ਵਰਕਰਜ਼ ਨੂੰ ਮਾਸਕ ਤੇ ਫੇਸ ਸ਼ੀਲਡਜ ਮੁਹੱਈਆ ਕਰਵਾਈਆਂ ਜਾਣਗੀਆਂ।
ਇਕਹਿਰੀ ਵਰਤੋਂ ਲਈ ਪੈਨਸਿਲ ਮੁਹੱਈਆ ਕਰਵਾਈ ਜਾਵੇਗੀ। ਵੋਟਰ, ਜੇ ਚਾਹੁੰਣਗੇ ਤਾਂ ਆਪਣੀ ਪੈਨਸਿਲ ਵੀ ਲਿਆ ਸਕਦੇ ਹਨ।
ਪੋਲ ਵਰਕਰਜ਼ ਵੱਲੋਂ ਆਪਣੇ ਵਰਕ ਸਟੇਸ਼ਨਜ, ਡੋਰ ਹੈਂਡਲਜ ਤੇ ਕਾਮਨ ਸਰਫੇਸਿਜ਼ ਨੂੰ ਸਾਰਾ ਦਿਨ ਵਾਰੀ-ਵਾਰੀ ਸਾਫ ਕੀਤਾ ਜਾਂਦਾ ਰਹੇਗਾ ਤੇ ਉਹ ਸਾਵਧਾਨੀ ਨਾਲ ਵਰਤੇ ਹੋਏ ਮਾਸਕ ਤੇ ਗਲਵਜ਼ ਵੀ ਸੁੱਟਣਗੇ।
ਉਮੀਦਵਾਰ ਤੇ ਉਨ੍ਹਾਂ ਦੇ ਜਿਨ੍ਹਾਂ ਨੁਮਾਇੰਦਿਆਂ ਨੂੰ ਪੋਲਿੰਗ ਤੇ ਬੈਲਟ ਕਾਊਂਟਿੰਗ ਲੋਕੇਸ਼ਨਜ਼ ਉੱਤੇ ਹਾਜ਼ਰ ਰਹਿਣ ਦੀ ਇਜਾਜ਼ਤ ਹੋਵੇਗੀ, ਉਨ੍ਹਾਂ ਨੂੰ ਮਾਸਕ ਪਾਉਣੇ ਹੋਣਗੇ ਤੇ ਫਿਜੀਕਲ ਡਿਸਟੈਂਸਿੰਗ ਰੱਖਣੀ ਹੋਵੇਗੀ।
ਕੈਨੇਡਾ ਦੇ ਚੀਫ ਇਲੈਕਟੋਰਲ ਆਫੀਸਰ ਸਟੀਫਨ ਪੈਰਾਲ ਨੇ ਆਸ ਪ੍ਰਗਟਾਈ ਕਿ ਇਹ ਚੋਣਾਂ ਸੁਰੱਖਿਅਤ ਢੰਗ ਨਾਲ ਸਿਰੇ ਚੜ੍ਹਾਈ ਜਾਣਗੀਆਂ। ਕੈਨੇਡੀਅਨ 20 ਸਤੰਬਰ ਨੂੰ ਵੋਟਾਂ ਪਾਉਣਗੇ।

RELATED ARTICLES
POPULAR POSTS