Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਸਰਕਾਰ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ‘ਤੇ ਲਗਾ ਸਕਦੀ ਹੈ ਟੈਕਸ : ਟਰੂਡੋ

ਫੈਡਰਲ ਸਰਕਾਰ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ‘ਤੇ ਲਗਾ ਸਕਦੀ ਹੈ ਟੈਕਸ : ਟਰੂਡੋ

ਕਿਊਬਿਕ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਖਿਲਾਫ ਜੰਗ ਵਿੱਚ ਇੰਸੈਂਟਿਵਜ ਤੇ ਸਖਤ ਮਾਪਦੰਡ ਕਾਰਗਰ ਸਿੱਧ ਹੁੰਦੇ ਹਨ। ਉਨ੍ਹਾਂ ਆਖਿਆ ਕਿ ਕਿਊਬਿਕ ਵਿੱਚ ਗੈਰ ਵੈਕਸੀਨੇਟਿਡ ਰੈਜੀਡੈਂਟਸ ਲਈ ਪ੍ਰਸਤਾਵਿਤ ਟੈਕਸ ਤੋਂ ਇਹ ਸਿੱਧ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਿਊਬਿਕ ਦੀ ਤਰਜ ਉੱਤੇ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਉੱਤੇ ਫੈਡਰਲ ਸਰਕਾਰ ਵੀ ਟੈਕਸ ਲਾ ਸਕਦੀ ਹੈ।
ਮਹਾਂਮਾਰੀ ਸਬੰਧੀ ਅਪਡੇਟ ਦੌਰਾਨ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਓਟਵਾ, ਕਿਊਬਿਕ ਦੇ ਉਸ ਪਲੈਨ ਦਾ ਮੁਲਾਂਕਣ ਕਰ ਰਿਹਾ ਹੈ ਜਿਸ ਵਿੱਚ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਮੈਡੀਕਲ ਛੋਟ ਤੋਂ ਬਿਨਾਂ ਜੇ ਕੋਈ ਕੋਵਿਡ-19 ਸਬੰਧੀ ਵੈਕਸੀਨੇਸ਼ਨ ਨਹੀਂ ਕਰਵਾਉਂਦਾ ਉਸ ਤੋਂ ਵਿਆਜ ਸਮੇਤ ਟੈਕਸ ਵਸੂਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਬਾਰੇ ਪ੍ਰੋਵਿੰਸ ਤੋਂ ਫੈਡਰਲ ਸਰਕਾਰ ਨੂੰ ਹੋਰ ਵੇਰਵੇ ਹਾਸਲ ਹੋਣ ਦੀ ਉਡੀਕ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਅਤੀਤ ਵਿੱਚ ਵੀ ਇਹ ਵੇਖ ਚੁੱਕੇ ਹਾਂ ਕਿ ਸਖਤ ਮਾਪਦੰਡਾਂ ਨਾਲ ਗੱਲ ਬਣੀ ਹੈ ਤੇ ਕੈਨੇਡੀਅਨਜ਼ ਨੂੰ ਅਸੀਂ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਵੀ ਹੋਏ ਹਾਂ। ਅਸੀਂ ਪ੍ਰੋਵਿੰਸਾਂ ਦੇ ਨਾਲ ਰਲ ਕੇ ਕੰਮ ਕਰਦੇ ਰਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੇ ਮਾਪਦੰਡ ਅਪਣਾਏ ਜਾਣ ਜਿਨ੍ਹਾਂ ਨਾਲ ਵੱਧ ਤੋਂ ਵੱਧ ਕੈਨੇਡੀਅਨ ਸੁਰੱਖਿਅਤ ਰਹਿ ਸਕਣ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …