24.9 C
Toronto
Monday, July 20, 2026
spot_img
Homeਜੀ.ਟੀ.ਏ. ਨਿਊਜ਼ਛੁਰੇਬਾਜ਼ੀ ਕਾਰਨ 30ਸਾਲਾ ਮਹਿਲਾ ਦੀ ਮੌਤ

ਛੁਰੇਬਾਜ਼ੀ ਕਾਰਨ 30ਸਾਲਾ ਮਹਿਲਾ ਦੀ ਮੌਤ

ਟੋਰਾਂਟੋ : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਕੈਬੇਜਟਾਊਨ ਕਨਵੀਨੀਐਂਸ ਸਟੋਰ ਵਿੱਚ ਜਿਸ 30 ਸਾਲਾ ਮਹਿਲਾ ਨੂੰ ਚਾਕੂ ਮਾਰਿਆ ਗਿਆ ਸੀ, ਉਸ ਦੀ ਮੌਤ ਹੋ ਗਈ। ਇਹ ਘਟਨਾ ਸ਼ੇਰਬੌਰਨ ਤੇ ਡੰਡਸ ਸਟਰੀਟ ਨੇੜੇ ਸਵੇਰੇ 10:00 ਵਜੇ ਵਾਪਰੀ। ਪੁਲਿਸ ਅਧਿਕਾਰੀਆਂ ਨੇ ਇੱਕ ਮਹਿਲਾ ਨੂੰ ਹੱਥ ਵਿੱਚ ਚਾਕੂ ਲੈ ਕੇ ਘੁੰਮਦਿਆਂ ਵੇਖਿਆ। ਜ਼ਖ਼ਮੀ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਦੀ ਹੋਮੀਸਾਈਡ ਸਕੁਐਡ ਵੱਲੋਂ ਮਾਮਲੇ ਦੀ ਜਾਂਚ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਗਿਆ ਹੈ। ਇਹ ਛੁਰੇਬਾਜ਼ੀ ਦੀ ਘਟਨਾ ਕਿਉਂ ਵਾਪਰੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

RELATED ARTICLES
POPULAR POSTS