27.8 C
Toronto
Saturday, October 4, 2025
spot_img
Homeਜੀ.ਟੀ.ਏ. ਨਿਊਜ਼ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ ਟੈਕਸ 'ਚ ਨਹੀਂ ਕੀਤਾ ਜਾਵੇਗਾ ਵਾਧਾ...

ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ ਟੈਕਸ ‘ਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ

ਓਟਵਾ : ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਫੈਡਰਲ ਸਰਕਾਰ ਵੱਲੋਂ ਅਗਲੇ ਦੋ ਹੋਰ ਸਾਲਾਂ ਲਈ ਬੀਅਰ, ਸਪਿਰਿਟਸ ਤੇ ਵਾਈਨ ਆਦਿ ਉੱਤੇ ਲਾਏ ਜਾਣ ਵਾਲੇ ਸਾਲਾਨਾ ਅਲਕੋਹਲ ਐਕਸਾਈਜ ਟੈਕਸ ਨੂੰ ਦੋ ਫੀਸਦੀ ਰੱਖਣ ਦਾ ਹੀ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿੰਗਾਈ ਕਾਰਨ ਅਲਕੋਹਲ ਐਕਸਾਈਜ ਟੈਕਸ ਵਿੱਚ ਪਹਿਲੀ ਅਪਰੈਲ ਨੂੰ 4.7 ਫੀਸਦੀ ਦਾ ਵਾਧਾ ਹੋਣਾ ਤੈਅ ਸੀ ਪਰ ਫਰੀਲੈਂਡ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਸ ਵਾਧੇ ਉੱਤੇ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ। ਉਨ੍ਹਾਂ ਨੇ ਕੁੱਝ ਲੋਕਲ ਬ੍ਰਿਊਰੀਜ਼ ਨੂੰ ਵੀ ਟੈਕਸ ਵਿੱਚ ਥੋੜ੍ਹੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਫਰੀਲੈਂਡ ਨੇ ਦੋ ਸਾਲਾਂ ਲਈ ਬੀਅਰ ਦੇ ਪਹਿਲੇ 15,000 ਹੈਕਟੋਲੀਟਰਜ਼ ਉੱਤੇ ਐਕਸਾਈਜ ਡਿਊਟੀ ਰੇਟਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਮਾਲ ਕ੍ਰਾਫਟ ਬ੍ਰਿਊਅਰਜ ਦੁਨੀਆਂ ਦੇ ਬਿਹਤਰੀਨ ਕਾਰੋਬਾਰੀਆਂ ਵਿੱਚ ਸ਼ਾਮਲ ਹਨ ਤੇ ਦੇਸ਼ ਦੇ ਅਰਥਚਾਰੇ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਰੈਸਟੋਰੈਂਟ ਕੈਨੇਡਾ ਵੱਲੋਂ ਸਰਕਾਰ ਦੇ ਇਸ ਕਦਮ ਦੀ ਸਲਾਘਾ ਕੀਤੀ ਜਾ ਰਹੀ ਹੈ। ਰੈਸਟੋਰੈਂਟ ਕੈਨੇਡਾ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਐਨੀ ਵੱਡੀ ਵਿੱਤੀ ਰਾਹਤ ਨਾਲ ਆਪਰੇਟਰਜ਼ ਨੂੰ ਵੀ ਥੋੜ੍ਹਾ ਸਾਹ ਆਵੇਗਾ।

RELATED ARTICLES
POPULAR POSTS