20.6 C
Toronto
Monday, August 31, 2026
spot_img
Homeਜੀ.ਟੀ.ਏ. ਨਿਊਜ਼5 ਤੋਂ 11 ਸਾਲ ਦੇ ਬੱਚਿਆਂ ਲਈ ਮਾਪੇ ਕੋਵਿਡ 19 ਦੀ ਬੂਸਟਰ...

5 ਤੋਂ 11 ਸਾਲ ਦੇ ਬੱਚਿਆਂ ਲਈ ਮਾਪੇ ਕੋਵਿਡ 19 ਦੀ ਬੂਸਟਰ ਡੋਜ਼ ਕਰਵਾ ਸਕਦੇ ਹਨ ਬੁੱਕ

5 ਤੋਂ 11 ਸਾਲ ਦੇ ਬੱਚਿਆਂ ਲਈ ਮਾਪੇ ਕੋਵਿਡ 19 ਦੀ ਬੂਸਟਰ ਡੋਜ਼ ਕਰਵਾ ਸਕਦੇ ਹਨ ਬੁੱਕਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿੱਚ ਰਹਿਣ ਵਾਲੇ ਮਾਪੇ ਹੁਣ ਆਪਣੇ ਬੱਚਿਆਂ ਲਈ ਕੋਵਿਡ-19 ਦੇ ਬੂਸਟਰ ਡੋਜ਼ ਬੁੱਕ ਕਰਵਾ ਸਕਦੇ ਹਨ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਇਹ ਅਪੁਆਇੰਟਮੈਂਟਸ ਪ੍ਰੋਵਿੰਸ ਦੇ ਵੈਕਸੀਨ ਪੋਰਟਲ ਉੱਤੇ ਬੁੱਕ ਕਰਵਾਈਆਂ ਜਾ ਸਕਣਗੀਆਂ। ਅਪੁਆਇੰਟਮੈਂਟਸ ਲੋਕਲ ਪਬਲਿਕ ਹੈਲਥ ਯੂਨਿਟਸ ਰਾਹੀਂ ਵੀ ਬੁੱਕ ਕਰਵਾਈਆਂ ਜਾ ਸਕਣਗੀਆਂ ਤੇ ਇਸ ਤੋਂ ਇਲਾਵਾ ਕੁੱਝ ਫਾਰਮੇਸੀਜ ਤੇ ਹੈਲਥ ਕੇਅਰ ਪ੍ਰੋਵਾਈਡਰਜ਼ ਰਾਹੀਂ ਵੀ ਇਹ ਬੁੱਕ ਕਰਵਾਈਆਂ ਜਾ ਸਕਣਗੀਆਂ। ਓਨਟਾਰੀਓ ਦੇ ਉੱਘੇ ਡਾਕਟਰ ਨੇ ਐਲਾਨ ਕੀਤਾ ਸੀ ਕਿ ਪੰਜ ਤੋਂ 11 ਸਾਲ ਦੇ ਬੱਚਿਆਂ ਨੂੰ ਇਸ ਹਫਤੇ ਬੂਸਟਰ ਡੋਜ ਲੱਗਣੀ ਸ਼ੁਰੂ ਹੋ ਸਕਦੀ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਹੈਲਥ ਕੈਨੇਡਾ ਨੇ ਆਖਿਆ ਸੀ ਕਿ ਉਸ ਵੱਲੋਂ ਇਸ ਉਮਰ ਵਰਗ ਦੇ ਬੱਚਿਆਂ ਲਈ ਫਾਈਜਰ ਦੀ ਕੋਵਿਡ-19 ਵੈਕਸੀਨ ਨੂੰ ਬੂਸਟਰ ਡੋਜ਼ ਵਜੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਏਜੰਸੀ ਨੇ ਆਖਿਆ ਕਿ ਤੀਜੀ ਡੋਜ਼, ਦੂਜੀ ਡੋਜ਼ ਤੋਂ ਘੱਟੋ ਘੱਟ ਛੇ ਮਹੀਨੇ ਬਾਅਦ ਦਿੱਤੀ ਜਾਣੀ ਚਾਹੀਦੀ ਹੈ।

RELATED ARTICLES
POPULAR POSTS