Breaking News
Home / ਕੈਨੇਡਾ / ਜੂਨ ਵਿੱਚ ਹੋਣ ਵਾਲੀਆਂ ਚੋਣਾਂ ਲਈ ਵੋਟਰਾਂ ਨੂੰ ਆਨਲਾਈਨ ਜਾਂ ਡਾਕ ਰਾਹੀਂ ਵੋਟ ਪਾਉਣ ਦੀ ਸਲਾਹ

ਜੂਨ ਵਿੱਚ ਹੋਣ ਵਾਲੀਆਂ ਚੋਣਾਂ ਲਈ ਵੋਟਰਾਂ ਨੂੰ ਆਨਲਾਈਨ ਜਾਂ ਡਾਕ ਰਾਹੀਂ ਵੋਟ ਪਾਉਣ ਦੀ ਸਲਾਹ

Lucknow, Ontario - Wikipedia

ਇਲੈਕਸ਼ਨ ਓਨਟਾਰੀਓ ਵੱਲੋਂ ਰੈਜ਼ੀਡੈਂਟਸ ਨੂੰ ਡਾਕ ਰਾਹੀਂ ਜਾਂ ਐਡਵਾਂਸ ਵਿੱਚ ਵੋਟਿੰਗ ਕਰਨ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਲੈਕਸ਼ਨ ਓਨਟਾਰੀਓ ਨੂੰ ਉਮੀਦ ਹੈ ਕਿ ਇਸ ਨਾਲ ਕੋਵਿਡ-19 ਦਰਮਿਆਨ ਹੋਣ ਵਾਲੀਆਂ ਚੋਣਾਂ ਵਾਲੇ ਦਿਨ ਪੋਲਿੰਗ ਸਟੇਸ਼ਨਜ਼ ਵਿੱਚ ਹੋਣ ਵਾਲੀ ਭੀੜ ਤੋਂ ਥੋੜ੍ਹੀ ਨਿਜਾਤ ਮਿਲ ਸਕੇਗੀ।

ਇਸ ਸਮੇਂ ਸਿਆਸੀ ਪਾਰਟੀਆਂ ਮਹਾਂਮਾਰੀ ਦਰਮਿਆਨ Campaign ਦੀਆਂ ਯੋਜਨਾਵਾਂ ਬਣਾ ਰਹੀਆਂ ਹਨ ਤੇ ਕੈਂਪੇਨ ਨਾਲ ਸਬੰਧਤ ਹੋਰ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਪਰ ਓਨਟਾਰੀਓ ਦੀਆਂ ਚੋਣਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੂੰ ਇਹ ਚੋਣਾਂ ਮਹਾਂਮਾਰੀ ਦਰਮਿਆਨ ਹੋਣ ਦੀ ਹੀ ਉਮੀਦ ਸੀ। ਉਨ੍ਹਾਂ ਆਖਿਆ ਕਿ ਚੀਫ ਇਲੈਕਟੋਰਲ ਆਫੀਸਰ ਗ੍ਰੈਗ ਅਸੈੱਸਾ ਨੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਨੂੰ 2020 ਦੀਆਂ ਗਰਮੀਆਂ ਵਿੱਚ ਲਿਖਿਆ ਸੀ ਕਿ ਚੋਣਾਂ ਲਈ ਇੱਕ ਟਾਸਕ ਫੋਰਸ ਦਾ ਇੰਤਜ਼ਾਮ ਕੀਤਾ ਜਾਵੇ। ਦੋਵੇਂ ਆਫਿਸ ਉਦੋਂ ਤੋਂ ਨਿਯਮਿਤ ਤੌਰ ਉੱਤੇ ਮੀਟਿੰਗ ਕਰ ਰਹੇ ਹਨ।

ਇਲੈਕਸ਼ਨਜ਼ ਓਨਟਾਰੀਓ ਵੱਲੋਂ ਓਨਟਾਰੀਓ ਦੇ ਉੱਘੇ ਡਾਕਟਰ ਦੀ ਸਲਾਹ ਲਈ ਜਾ ਰਹੀ ਹੈ ਤੇ ਇਸ ਦੇ ਨਾਲ ਇਸ ਗੱਲ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਹੋਰਨਾਂ ਜਿਊਰਿਸਡਿਕਸ਼ਨਜ਼ ਵੱਲੋਂ ਇਹ ਚੋਣਾਂ ਕਿਸ ਤਰ੍ਹਾਂ ਕਰਵਾਈਆਂ ਗਈਆਂ ਹਨ। ਜਦੋਂ 2 ਜੂਨ ਨੂੰ ਵੋਟਰ ਵੋਟਾਂ ਪਾਉਣ ਆਉਣਗੇ ਤਾਂ ਉਨ੍ਹਾਂ ਨੂੰ ਫਿਜ਼ੀਕਲ ਡਿਸਟੈਂਸਿੰਗ, ਪਲੈਕਸੀਗਲਾਸ ਸਕਰੀਨਜ਼, ਹੈਂਡ ਸੈਨੇਟਾਈਜ਼ਰ ਤੇ ਮਾਸਕ ਆਦਿ ਮਿਲਣਗੇ। ਵੋਟਰਜ਼ ਨੂੰ ਮੂੰਹ ਢਕ ਕੇ ਆਉਣ ਦੀ ਲੋੜ ਨਹੀਂ ਹੋਵੇਗੀ ਪਰ ਜਿਹੜਾ ਅਜਿਹਾ ਕਰਨਾ ਚਾਹੁੰਦਾ ਹੈ ਉਹ ਅਜਿਹਾ ਕਰ ਸਕਦਾ ਹੈ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …