Breaking News
Home / ਕੈਨੇਡਾ / Front / ਵਿੱਲ ਸਮਿਥ ਉਤੇ 10 ਸਾਲਾਂ ਲਈ ਆਸਕਰ ਵਿੱਚ ਜਾਣਦੀ ਪਾਬੰਦੀ

ਵਿੱਲ ਸਮਿਥ ਉਤੇ 10 ਸਾਲਾਂ ਲਈ ਆਸਕਰ ਵਿੱਚ ਜਾਣਦੀ ਪਾਬੰਦੀ

After Will Smith's slap, the Oscars took a turn : NPR

ਹਾਲੀਵੁੱਡ ਦੀ ਫਿਲਮ ਅਕੈਡਮੀ ਨੇ ਕੱਲ੍ਹ ਕਿਹਾ ਕਿ ਉਸ ਦੇ ਬੋਰਡ ਆਫ ਗਵਰਨਰਜ਼ ਨੇ ਫਿਲਮ ਅਦਾਕਾਰ ਵਿੱਲ ਸਮਿਥ ਨੂੰ ਆਸਕਰ ਦੇ ਕਿਸੇ ਵੀ ਸਮਾਗਮ ਵਿੱਚ ਅਗਲੇ ਦਸ ਸਾਲਾਂ ਤਕ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ। ਇਹ ਕਾਫੀ ਸਖਤ ਫੈਸਲਾ ਮੰਨਿਆ ਜਾਂਦਾ ਹੈ।

ਵਰਨਣ ਯੋਗ ਹੈ ਕਿ ਇਸ ਵਾਰੀ ਦੇ ਆਸਕਰ ਐਵਾਰਡ ਸਮਾਗਮ ਵਿੱਚ ਵਿੱਲ ਸਮਿਥ ਨੇ ਆਪਣੀ ਪਤਨੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਬਦਲੇ ਹੋਸਟ ਕ੍ਰਿਸ ਰਾਕ ਨੂੰ ਥੱਪੜ ਮਾਰ ਦਿੱਤਾ ਸੀ। ਵਿੱਲ ਸਮਿਥ ਨੂੰ ਕਿੰਗ ਰਿਚਰਡ ਫਿਲਮ ਵਿੱਚ ਸ਼ਾਨਦਾਰ ਐਕਟਿੰਗ ਲਈ ਸਰਬੋਤਮ ਅਦਾਕਾਰ ਐਵਾਰਡ ਮਿਲਿਆ ਸੀ। ਇਸ ਘਟਨਾ ਨਾਲ ਐਵਾਰਡਸਮਾਗਮ ਦਾ ਮਜ਼ਾ ਕਿਰਕਿਰਾ ਹੋ ਗਿਆ। ਸਾਰੀ ਚਰਚਾ ਇਸ ਥੱਪੜ ਕਾਂਡ ਉੱਤੇ ਹੀ ਕੇਂਦਰਿਤ ਹੋ ਗਈ ਸੀ।

ਅਕੈਡਮੀ ਆਫ ਮੋਸ਼ਨ ਪਿਕਚਰਸ ਆਰਟਸ ਐਂਡ ਅਸਾਇੰਸਿਜ਼ ਦੇ ਪ੍ਰੈਜ਼ੀਡੈਂਟ ਡੈਵਿਡ ਰੂਬਿਨ ਤੇ ਚੀਫ ਐਗਜ਼ੀਕਿਊਟਿਵ ਡਾਨ ਹਡਸਨ ਨੇ ਇਸ ਬਾਰੇ ਇੱਕ ਬਿਆਨ ਵਿੱਚ ਕਿਹਾ ਕਿ 94ਵਾਂ ਆਸਕਰ ਸਮਾਗਮ ਕਈ ਲੋਕਾਂ ਲਈ ਬਹੁਤ ਅਹਿਮ ਸੀ, ਪਰ ਵਿੱਲ ਸਮਿਥ ਦੇ ਮਾੜੇ ਵਿਹਾਰ ਕਾਰਨ ਉਨ੍ਹਾਂ ਦੇ ਖ਼ੁਸ਼ੀ ਦੇ ਪਲਾਂ ਉੱਤੇ ਪਾਣੀ ਫਿਰ ਗਿਆ। ਜ਼ਿਕਰਯੋਗ ਹੈ ਇਸ ਘਟਨਾ ਤੋਂ ਬਾਅਦ ਵਿੱਲ ਸਮਿਥ ਨੇ ਕ੍ਰਿਸ ਰਾਕ ਤੋਂ ਮਾਫੀ ਮੰਗਣ ਦੇ ਨਾਲ ਇੱਕ ਅਪ੍ਰੈਲ ਨੂੰ ਅਕੈਡਮੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …