ਲੰਡਨ : ਭਾਰਤੀ ਮੂਲ ਦੇ ਹਿੰਦੂਜਾ ਭਰਾਵਾਂ ਨੇ ਬਰਤਾਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਸਿਖਰ ‘ਤੇ ਥਾਂ ਬਣਾਈ ਹੈ। ਉਨ੍ਹਾਂ ਦੀ ਜਾਇਦਾਦ 22 ਅਰਬ ਪੌਂਡ ਹੈ। ਦੂਜੇ ਨੰਬਰ ‘ਤੇ ਮੁੰਬਈ ਵਿੱਚ ਜਨਮੇ ਰਿਊਬਨ ਭਰਾ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 18.66 ਅਰਬ ਪੌਂਡ ਹੈ। ਸ੍ਰੀ ਅਤੇ ਗੋਪੀਚੰਦ ਹਿੰਦੂਜਾ ਜਿਨ੍ਹਾਂ ਦੀਆਂ ਯੂਕੇ ਵਿੱਚ ਹਿੰਦੂਜਾ ਗਰੁੱਪ ਆਫ ਕੰਪਨੀਆਂ ਚੱਲਦੀਆਂ ਹਨ ਦੀ ਜਾਇਦਾਦ ਵਿੱਚ ਲੰਘੇ ਵਰ੍ਹੇ 1.35 ਅਰਬ ਪੌਡ ਦਾ ਇਜ਼ਾਫਾ ਹੋਇਆ। ਇਸ ਇਜ਼ਾਫ਼ੇ ਨੇ ਉਨ੍ਹਾਂ ਨੂੰ ‘ਸੰਡੇ ਟਾਈਮਜ਼’ ਦੀ ਅਮੀਰਾਂ ਦੀ ਸੂਚੀ’ ਵਿੱਚ ਸਿਖਰ ‘ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਪਹਿਲਾਂ ਉਹ 2014 ਅਤੇ 2017 ਵਿੱਚ ਵੀ ਸਿਖ਼ਰ ‘ਤੇ ਸਨ। ਮੁੰਬਈ ਦੇ ਰਿਊਬਨ ਭਰਾ ਡੇਵਿਡ 80 ਅਤੇ ਸਿਮੋਨ 70 ਨੇ ਇਸ ਸੂਚੀ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੀ ਕੁਲ ਜਾਇਦਾਦ 18.66 ਅਰਬ ਪੌਂਡ ਹੈ। ਉਨ੍ਹਾਂ ਲੰਘੇ ਵਰ੍ਹੇ ਇਕ ਅਰਬ ਪੌਂਡ ਦੀ ਜਾਇਦਾਦ ਖਰੀਦੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …