1.6 C
Toronto
Thursday, November 27, 2025
spot_img
Homeਭਾਰਤਬਾਲੀਵੁੱਡ ਸਿੰਗਰ ਕੇ ਕੇ ਦਾ ਹੋਇਆ ਦੇਹਾਂਤ

ਬਾਲੀਵੁੱਡ ਸਿੰਗਰ ਕੇ ਕੇ ਦਾ ਹੋਇਆ ਦੇਹਾਂਤ

‘ਹਮ ਰਹੇ ਯਾ ਨਾ ਰਹੇ ਕਲ, ਕਲ ਯਾਦ ਆਏਂਗੇ ਯੇ ਪਲ’ ਗੀਤ ਸਾਬਤ ਹੋਇਆ ਆਖਰੀ ਗੀਤ
ਕੋਲਕਾਤਾ/ਬਿਊਰੋ ਨਿਊਜ਼ : ਬਾਲੀਵੁੱਡ ਸਿੰਗਰ ਕ੍ਰਿਸ਼ਨ ਕੁਮਾਰ ਕੁੰਨਥ ਉਰਫ਼ ਕੇ ਕੇ ਦਾ ਕੋਲਕਾਤਾ ’ਚ ਲਾਈਵ ਸ਼ੋਅ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 53 ਵਰ੍ਹਿਆਂ ਦੇ ਸਨ। ਲਾਈਵ ਸ਼ੋਅ ਤੋਂ ਬਾਅਦ ਉਹ ਹੋਟਲ ਪਹੁੰਚੇ ਜਿੱਥੇ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਕੋਲਕਾਤਾ ਦੇ ਮੈਡੀਕਲ ਰਿਸਰਚ ਇੰਸਟੀਚਿਊਟ ਅਤੇ ਹਸਪਤਾਲ ਵਿਖੇ ਲਿਜਾਇਆ ਗਿਆ ਜਦਕਿ ਉਨ੍ਹਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਮੌਤ ਹੋ ਗਈ। ਲਾਈਵ ਸ਼ੋਅ ਦੌਰਾਨ ਗਾਇਕ ਕੇ ਕੇ ਨੇ ਆਪਣੇ ਕਈ ਮਸ਼ਹੂਰ ਗੀਤ ਗਏ ਪ੍ਰੰਤੂ ‘ਹਮ ਰਹੇ ਯਾ ਨਾ ਰਹੇਂ ਕਲ, ਕਲ ਯਾਦ ਆਏਂਗੇ ਯੇ ਪਲ’ ਉਨ੍ਹਾਂ ਦੀ ਆਖਰੀ ਪਰਫਾਰਮੈਂਸ ਸਾਬਤ ਹੋਈ। ਕੇ ਕੇ ਦੀ ਇਸ ਪਰਫਾਰਮੈਂਸ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਚਾਹੁਣ ਵਾਲੇ ਭਾਵੁਕ ਹੋ ਰਹੇ ਹਨ। ਕੇ ਕੇ ਦੀ ਮੌਤ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇ ਕੇ ਦੇ ਦੇਹਾਂਤ ਤੋਂ ਬਾਅਦ ਮੈਂ ਬਹੁਤ ਦੁਖੀ ਹਾਂ ਅਤੇ ਉਨ੍ਹਾਂ ਦੇ ਗੀਤਾਂ ਨਾਲ ਹਰ ਉਮਰ ਦੇ ਲੋਕ ਜੁੜੇ ਹੋਏ ਹਨ। ਉਹ ਆਪਣੇ ਗੀਤਾਂ ਰਾਹੀਂ ਸਾਡੇ ਦਿਲਾਂ ’ਚ ਹਮੇਸ਼ਾ ਜ਼ਿੰਦਾ ਰਹਿਣਗੇ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਵੇ।

 

RELATED ARTICLES
POPULAR POSTS