Breaking News
Home / ਪੰਜਾਬ / ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਨੀਰਜ ਬਵਾਨਾ ਗੈਂਗ ਨੇ ਦਿੱਤੀ ਧਮਕੀ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਨੀਰਜ ਬਵਾਨਾ ਗੈਂਗ ਨੇ ਦਿੱਤੀ ਧਮਕੀ

ਕਿਹਾ : ਦੋ ਦਿਨਾਂ ’ਚ ਲਵਾਂਗੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ, ਬੰਬੀਹਾ ਸਮੇਤ 4 ਗੈਂਗ ਹੋਏ ਇਕੱਠੇ
ਚੰਡੀਗੜ੍ਹ/ਬਿਊਰੋ ਨਿਊਜ਼ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਦਿੱਲੀ ਦੇ ਨੀਰਜ ਬਵਾਨਾ ਗੈਂਗ ਨੇ ਇਕ ਧਮਕੀ ਦਿੱਤੀ ਹੈ। ਬਵਾਨਾ ਗੈਂਗ ਨੇ ਕਿਹਾ ਕਿ ਉਹ ਆਉਂਦੇ ਦੋ ਦਿਨਾਂ ਦੇ ਅੰਦਰ-ਅੰਦਰ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲੈਣਗੇ। ਇਸ ਸਬੰਧ ’ਚ ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਲਈ ਬਵਾਨਾ ਗੈਂਗ ਦੇ ਨਾਲ ਤਿੱਲੂ ਤੇਜਪੁਰੀਆ, ਕੌਸ਼ਲ ਗੁੜਗਾਓਂ ਅਤੇ ਦਵਿੰਦਰ ਬੰਬੀਹਾ ਗੈਂਗ ਵੀ ਜੁੜਿਆ ਹੋਇਆ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ਅੰਦਰ ਪੰਜਾਬ ’ਚ ਗੈਂਗਵਾਰ ਹੋਣ ਦਾ ਡਰ ਪੈਦਾ ਹੋ ਗਿਆ ਹੈ। ਨੀਰਜ ਬਵਾਨਾ ਦਿੱਲੀ ਦਾ ਰਹਿਣ ਵਾਲਾ ਹੈ, ਉਸ ’ਤੇ ਹੱਤਿਆ ਡਕੈਤੀ, ਲੁੱਟਖੋਹ ਅਤੇ ਫਿਰੌਤੀ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਸਮੇਂ ਉਹ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਅਤੇ ਉਥੋਂ ਹੀ ਗੈਂਗ ਨੂੰ ਅਪਰੇਟ ਕਰ ਰਿਹਾ ਹੈ। ਦਵਿੰਦਰ ਬੰਬੀਹਾ ਗਰੁੱਪ ਦੇ ਨਾਂ ’ਤੇ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਪੋਸਟ ਵਿਚ ਸਿੱਧੂ ਮੂਸੇਵਾਲਾ ਦੀ ਮੌਤ ਪਿੱਛੇ ਪੰਜਾਬੀ ਸਿੰਗਰ ਮਨਕੀਰਤ ਔਲਖ ਦਾ ਹੱਥ ਵੀ ਦੱਸਿਆ ਗਿਆ ਹੈ। ਜਦਕਿ ਦੂਜੇ ਪਾਸੇ ਮਨਕੀਰਤ ਔਲਖ ਨੇ ਬੰਬੀਹਾ ਗਰੁੱਪ ਵੱਲੋਂ ਲਗਾਏ ਆਰੋਪਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਦੀ ਮੌਤ ਪਿੱਛੇ ਕੋਈ ਹੱਥ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਪੋਸਟਾਂ ਸਾਂਝੀਆਂ ਕਰਨ ਤੋਂ ਪਹਿਲਾਂ ਇਨ੍ਹਾਂ ਪੋਸਟਾਂ ਨੂੰ ਵੈਰੀਫਾਈ ਕੀਤਾ ਜਾਵੇ।

 

Check Also

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ 23 ਨਵੰਬਰ ਨੂੰ

ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ …