11.2 C
Toronto
Saturday, September 26, 2026
spot_img
Homeਪੰਜਾਬਥਰਮਲ ਪਲਾਂਟ ਪੁੱਡਾ ਨੂੰ ਵੇਚਣ ਖਿਲਾਫ ਰੋਹ ਵਧਿਆ

ਥਰਮਲ ਪਲਾਂਟ ਪੁੱਡਾ ਨੂੰ ਵੇਚਣ ਖਿਲਾਫ ਰੋਹ ਵਧਿਆ

ਥਰਮਲ ਪਲਾਂਟ ਪੁੱਡਾ ਨੂੰ ਵੇਚਣ ਖਿਲਾਫ ਰੋਹ ਵਧਿਆ
Image Courtesy : ਏਬੀਪੀ ਸਾਂਝਾ

ਬਠਿੰਡਾ ਵਿੱਚ ਬਿਜਲੀ ਮੁਲਾਜ਼ਮਾਂ ਨੇ ਮਨਪ੍ਰੀਤ ਬਾਦਲ ਦਾ ਪੁਤਲਾ ਸਾੜਿਆ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਥਰਮਲ ਪਲਾਂਟ ਬਠਿੰਡਾ ਪੁੱਡਾ ਨੂੰ ਵੇਚਣ ਖਿਲਾਫ ਵਿਰੋਧੀ ਪਾਰਟੀਆਂ ਤੇ ਥਰਮਲ ਪਲਾਂਟ ਦੇ ਕਾਮਿਆਂ ਵਿਚ ਰੋਸ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਥਰਮਲ ਦੇ ਗੇਟ ਅੱਗੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ ਤੇ ਪਿੱਟ ਸਿਆਪਾ ਕਰਕੇ ਨਾਅਰੇਬਾਜ਼ੀ ਕੀਤੀ ਗਈ। ਵਿਖਾਵਾਕਾਰੀਆਂ ਨੇ ਮੰਗ ਕੀਤੀ ਸਰਕਾਰ ਫੈਸਲਾ ਵਾਪਸ ਲੈ ਕੇ ਥਰਮਲ ਮੁੜ ਚਾਲੂ ਕਰੇ।
ਇਸੇ ਦੌਰਾਨ ਬਿਜਲੀ ਬੋਰਡ ਦੇ ਕਾਮਿਆਂ ਵਲੋਂ ਜੰਡਿਆਲਾ ਗੁਰੂ ਵਿਚ ਵੀ ਸਰਕਾਰ ਦੇ ਫੈਸਲੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲੇ ਸਾੜੇ ਗਏ। ਇਸੇ ਤਰ੍ਹਾਂ ਦੇ ਪ੍ਰਦਰਸ਼ਨ ਫਿਰੋਜ਼ਪੁਰ ਅਤੇ ਪੰਜਾਬ ਵਿਚ ਹੋਰ ਕਈ ਥਾਵਾਂ ‘ਤੇ ਵੀ ਦੇਖੇ ਗਏ।

RELATED ARTICLES
POPULAR POSTS