Breaking News
Home / ਕੈਨੇਡਾ / Front / ਅੰਮਿ੍ਰਤਸਰ ਤੋਂ ਦਿੱਲੀ ਵਿਚਾਲੇ ‘ਵੰਦੇ ਭਾਰਤ ਟਰੇਨ’ 30 ਦਸੰਬਰ ਤੋਂ ਹੋਵੇਗੀ ਸ਼ੁਰੂ  – ਤਰੁਣ ਚੁੱਘ ਨੇ ਨਰਿੰਦਰ ਮੋਦੀ ਸਰਕਾਰ ਦਾ ਕੀਤਾ ਧੰਨਵਾਦ 

ਅੰਮਿ੍ਰਤਸਰ ਤੋਂ ਦਿੱਲੀ ਵਿਚਾਲੇ ‘ਵੰਦੇ ਭਾਰਤ ਟਰੇਨ’ 30 ਦਸੰਬਰ ਤੋਂ ਹੋਵੇਗੀ ਸ਼ੁਰੂ  – ਤਰੁਣ ਚੁੱਘ ਨੇ ਨਰਿੰਦਰ ਮੋਦੀ ਸਰਕਾਰ ਦਾ ਕੀਤਾ ਧੰਨਵਾਦ 

ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੀਡੀਆ ਵਿੱਚ ਇੱਕ ਬਿਆਨ ਜਾਰੀ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ 30 ਦਸੰਬਰ ਨੂੰ ਗੁਰੂ ਨਗਰੀ ਅੰਮਿ੍ਰਤਸਰ ਅਤੇ ਦਿੱਲੀ ਦਰਮਿਆਨ ਵੰਦੇ ਭਾਰਤ ਰੇਲ ਗੱਡੀ ਸ਼ੁਰੂ ਕੀਤੀ ਜਾਵੇਗੀ।  ਇਸਦੇ ਲਈ ਉਨ੍ਹਾਂ ਨਰਿੰਦਰ ਮੋਦੀ ਸਰਕਾਰ ਅਤੇ ਰੇਲਵੇ ਮੰਤਰਾਲੇ ਦਾ ਧੰਨਵਾਦ ਕੀਤਾ। ਚੁੱਘ ਨੇ ਕਿਹਾ ਕਿ ਭਾਰਤ ਵਿਚ ਬਣੀ ਅਤਿ-ਆਧੁਨਿਕ ਵੰਦੇ ਭਾਰਤ ਰੇਲ ਗੱਡੀ ਦੇ ਚੱਲਣ ਨਾਲ ਅੰਮਿ੍ਰਤਸਰ ਅਤੇ ਦਿੱਲੀ ਵਿਚਕਾਰ ਆਵਾਜਾਈ ਵਿਚ ਹੋਰ ਆਸਾਨੀ ਹੋਵੇਗੀ ਅਤੇ ਯਾਤਰੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਵੀ ਮਿਲਣਗੀਆਂ।  ਅੰਮਿ੍ਰਤਸਰ ਤੋਂ ਦਿੱਲੀ ਵਾਇਆ ਜਲੰਧਰ ਅਤੇ ਲੁਧਿਆਣਾ ਵਿਚਕਾਰ 450 ਕਿਲੋਮੀਟਰ ਦਾ ਸਫਰ ਸਿਰਫ 5 ਘੰਟਿਆਂ ਵਿੱਚ ਪੂਰਾ ਕੀਤਾ ਜਾਵੇਗਾ। ਚੁੱਘ ਨੇ ਕਿਹਾ ਕਿ ਅੰਮਿ੍ਰਤਸਰ ਲਈ ਟਰਾਂਸਪੋਰਟ ਸੰਪਰਕ ਵਧਣ ਨਾਲ ਦੇਸ਼ ਭਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਸ੍ਰੀ ਹਰਮਿੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਤੀਰਥ, ਸ੍ਰੀ ਰਾਮ ਤੀਰਥ, ਜਲ੍ਹਿਆਂਵਾਲਾ ਬਾਗ ਅਤੇ ਹੋਰ ਕਈ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ।  ਇਸ ਤੋਂ ਇਲਾਵਾ ਦਿੱਲੀ ਨਾਲ ਸੈਰ-ਸਪਾਟੇ ਸਮੇਤ ਆਰਥਿਕ ਅਤੇ ਭੌਤਿਕ ਸੰਪਰਕ ਹੋਰ ਵਧੇਗਾ, ਇਸ ਨਾਲ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।  ਚੁੱਘ ਨੇ ਕਿਹਾ ਕਿ ਕੇਂਦਰ  ਸਰਕਾਰ ਅੰਮਿ੍ਰਤਸਰ ਸਮੇਤ ਪੰਜਾਬ ਦੇ ਸਰਬਪੱਖੀ  ਵਿਕਾਸ ਲਈ ਬਹੁਤ ਸਾਰੀਆਂ ਸਕੀਮਾਂ ਅਤੇ ਭਲਾਈ ਦੇ ਕੰਮ ਕਰ ਰਹੀ ਹੈ। ਰੇਲਵੇ ਮੰਤਰਾਲੇ ਵੱਲੋਂ ਅੰਮਿ੍ਰਤਸਰ ਸਣੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੀ 1100 ਕਰੋੜ ਰੁਪਏ ਦੀ ਰਾਸ਼ੀ  ਨਾਲ ਵਿਕਾਸ ਦੀ ਸ਼ੁਰੂਆਤ ਕੀਤੀ ਹੈ। ਜਿਸ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।

Check Also

ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਟੀਮ ਇੰਡੀਆ ਵੱਲੋਂ ਮੁੰਬਈ ’ਚ ਕੀਤੀ ਗਈ ਵਿਕਟਰੀ ਪਰੇਡ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …