18.2 C
Toronto
Wednesday, September 23, 2026
spot_img
Homeਪੰਜਾਬਭਾਰਤ 'ਚ ਕਰੋਨਾ ਦੇ ਮਾਮਲੇ ਫਿਰ ਲੱਗੇ ਵਧਣ

ਭਾਰਤ ‘ਚ ਕਰੋਨਾ ਦੇ ਮਾਮਲੇ ਫਿਰ ਲੱਗੇ ਵਧਣ

ਭਾਰਤ ‘ਚ ਕਰੋਨਾ ਦੇ ਮਾਮਲੇ ਫਿਰ ਲੱਗੇ ਵਧਣਪੰਜਾਬ ‘ਚ ਵੀ ਕਰੋਨਾ ਨਾਲ ਦੋ ਮੌਤਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਵਿਚ ਕਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਕਰਕੇ ਪੰਜਾਬ ਵਿਚ ਦੋ ਵਿਅਕਤੀਆਂ ਦੀ ਹੋਈ ਮੌਤ ਸਣੇ ਪੂਰੇ ਭਾਰਤ ਵਿਚ 38 ਮੌਤਾਂ ਹੋਈਆਂ ਹਨ। ਪੰਜਾਬ ਵਿਚ ਕਰੋਨਾ ਨਾਲ ਜਿਹੜੇ ਦੋ ਵਿਅਕਤੀਆਂ ਦੀ ਜਾਨ ਗਈ ਹੈ ਉਨ੍ਹਾਂ ਵਿਚੋਂ ਇਕ ਮਰੀਜ਼ ਦੀ ਮੌਤ ਅੰਮ੍ਰਿਤਸਰ ਅਤੇ ਦੂਜੇ ਵਿਅਕਤੀ ਦੀ ਲੁਧਿਆਣਾ ਵਿਚ ਮੌਤ ਹੋਈ ਹੈ।
ਜ਼ਿਕਰਯੋਗ ਹੈ ਪਿਛਲੇ ਦਿਨ ਪੰਜਾਬ ‘ਚ 134 ਨਵੇਂ ਕਰੋਨਾ ਮਰੀਜ਼ ਮਿਲੇ ਹਨ, ਜਿਸ ਤੋਂ ਬਾਅਦ ਪੰਜਾਬ ਵਿਚ ਕਰੋਨਾ ਦਾ ਪਾਜ਼ੀਟਿਵਟੀ ਰੇਟ ਵੀ ਵਧ ਗਿਆ ਹੈ। ਇਸੇ ਦੌਰਾਨ 20 ਮਰੀਜ਼ਾਂ ਨੂੰ ਲਾਈਫ ਸੇਵਿੰਗ ਸਪੋਰਟ ‘ਤੇ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 17 ਆਕਸੀਜਨ ਅਤੇ 3 ਆਈਸੀਯੂ ਵਿਚ ਰੱਖੇ ਗਏ ਹਨ। ਪੰਜਾਬ ਵਿਚ ਕਰੋਨਾ ਦੇ ਐਕਟਿਵ ਮਾਮਲੇ ਵੀ 680 ਤੋਂ ਜ਼ਿਆਦਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕਰੋਨਾ ਕਰਕੇ 15 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ 7 ਮੌਤਾਂ ਲੁਧਿਆਣਾ ਵਿਚ ਹੋਈਆਂ ਹਨ। ਇਸੇ ਦੌਰਾਨ ਪੂਰੇ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 13 ਹਜ਼ਾਰ ਤੋਂ ਵੱਧ ਮਾਮਲੇ ਰਿਕਾਰਡ ਕੀਤੇ ਗਏ ਹਨ।

RELATED ARTICLES
POPULAR POSTS