-1.9 C
Toronto
Sunday, December 7, 2025
spot_img
Homeਪੰਜਾਬਆਵਾਜਾਈ ਦੇ ਪੁਰਾਤਨ ਸਾਧਨਾਂ ਵੱਲ ਪਰਤੇਗੀ ਮੁੜ ਦੁਨੀਆ

ਆਵਾਜਾਈ ਦੇ ਪੁਰਾਤਨ ਸਾਧਨਾਂ ਵੱਲ ਪਰਤੇਗੀ ਮੁੜ ਦੁਨੀਆ

Image Courtesy :jagbani(punjabkesar)

ਜਨਤਕ ਆਵਜਾਈ ਨੇ ਵੀ ਵਧਾਇਆ ਕਰੋਨਾ ਸੰਕਟ
ਲੁਧਿਆਣਾ/ਬਿਊਰੋ ਨਿਊਜ਼ : ਭਾਰਤ ਵਿਚ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦੇਸ਼ ਲਈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ਪੰਜਾਬ ਵਿਚ ਵੀ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੁਹਾਲੀ ਕਰੋਨਾ ਦੇ ਮਾਮਲੇ ਵਧੇ ਹਨ।
ਕੋਰੋਨਾ ਦੀ ਸਥਿਤੀ ‘ਤੇ ਬਾਜ਼-ਨਜ਼ਰ ਰੱਖਣ ਵਾਲੇ ਮਾਹਿਰ ਇਸ ਦਾ ਮੁੱਖ ਕਾਰਨ ਜਨਤਕ ਆਵਾਜਾਈ ਨੂੰ ਮੰਨ ਰਹੇ ਹਨ, ਇਸੇ ਕਾਰਨ ਦੁਨੀਆ ਭਰ ਦੀਆਂ ਸਰਕਾਰਾਂ ਆਵਾਜਾਈ ਦੀ ਸਮੱਸਿਆ ਤੋਂ ਚਿੰਤਤ ਹਨ, ਜਿੱਥੋਂ ਮਹਾਂਮਾਰੀ ਫੈਲਣ ਦੀ ਸਮੱਸਿਆ ਆਰੰਭ ਹੋਈ। ਦੂਜੇ ਸ਼ਹਿਰਾਂ ਵਿਚ ਜਾਣ ਲਈ ਕੀਤੇ ਜਾਣ ਵਾਲੇ ਸਫ਼ਰ ਤੋਂ ਪਹਿਲਾਂ ਸਰਕਾਰਾਂ ਨੂੰ ਵਧੇਰੇ ਚਿੰਤਾ ਸ਼ਹਿਰਾਂ ਦੀ ਅੰਦਰੂਨੀ ਆਵਾਜਾਈ ਦੀ ਹੈ, ਜੋ ਹਰ ਸ਼ਹਿਰ ਵਿਚ ਅਨੁਮਾਨਤ 5 ਕਿੱਲੋਮੀਟਰ ਦੇ ਦਾਇਰੇ ‘ਚ ਸੀਮਤ ਹੈ ਜਿੱਥੇ ਲੋਕ ਕਾਰਾਂ, ਬੱਸਾਂ, ਮੈਟਰੋ ਰੇਲ ਅਤੇ ਆਟੋ ਦੀ ਵਰਤੋਂ ਵਧੇਰੇ ਕਰਦੇ ਹਨ, ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਭਵਿੱਖ ਵਿਚ ਦੁਨੀਆ ਅੰਦਰ ਰੋਜ਼ਾਨਾ ਦੇ ਜਨ-ਜੀਵਨ ‘ਚ ਵੱਡੀਆਂ ਤਬਦੀਲੀਆਂ ਆਉਣ ਦੇ ਅਸਾਰ ਬਣਦੇ ਜਾ ਰਹੇ ਹਨ। ਮੌਜੂਦਾ ਸਮੇਂ ਦੌਰਾਨ ਭਾਰਤ ਦੇ ਕਈ ਵੱਡੇ ਸ਼ਹਿਰਾਂ ਵਿਚ 700 ਕਿੱਲੋਮੀਟਰ ਦੇ ਦਾਇਰੇ ‘ਚ ਮੈਟਰੋ ਰੇਲ ਅਤੇ 11 ਸ਼ਹਿਰਾਂ ਵਿਚ 450 ਕਿੱਲੋਮੀਟਰ ਬੱਸ ਰੈਪਿਡ ਟਰਾਂਜਸਿਟ ਨੈੱਟਵਰਕ ਚਲਾਇਆ ਜਾਂਦਾ ਹੈ, ਜਿਸ ਰਾਹੀਂ ਰੋਜ਼ਾਨਾ ਇਕ ਕਰੋੜ ਲੋਕਾਂ ਦੀ ਆਵਾਜਾਈ ਹੁੰਦੀ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲੋਕ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ ਫੈਲਣ ਤੋਂ ਰੋਕਣ ਲਈ ਸਾਈਕਲਾਂ ਵਰਗੇ ਗੈਰ-ਮੋਟਰਾਈਜ਼ਡ ਵਾਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਮੁੜ-ਸੁਰਜੀਤ ਕਰਨ। ਮੰਤਰਾਲੇ ਨੇ ਦੁਨੀਆ ਦੇ ਉਨ੍ਹਾਂ ਸ਼ਹਿਰਾਂ ਦੀ ਉਦਾਹਰਨ ਦਿੱਤੀ ਹੈ, ਜਿਨ੍ਹਾਂ ਨੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਗੈਰ-ਮੋਟਰਾਈਜ਼ਡ ਆਵਾਜਾਈ ਸਾਧਨਾਂ ਨੂੰ ਉਤਸ਼ਾਹਿਤ ਕੀਤਾ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਸਾਈਕਲ ਸਵਾਰਾਂ ਲਈ ਸਰਕਾਰ ਨੇ 65 ਕਿੱਲੋਮੀਟਰ ਦੀ ਨਵੀਂ ਸਾਈਕਲ ਲੇਨ ਬਣਾਈ ਹੈ ਅਤੇ ਆਕਲੈਂਡ ਨੇ ਮੋਟਰ ਵਾਹਨਾਂ ਲਈ 10 ਪ੍ਰਤੀਸ਼ਤ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਕੋਲੰਬੀਆ ਦੇ ਬੋਗਟ ਵਿਖੇ 76 ਕਿੱਲੋਮੀਟਰ ਸਾਈਕਲਿੰਗ ਲੇਨਾਂ ਦਾ ਨਿਰਮਾਣ ਰਾਤ ਭਰ ਵਿਚ ਕੀਤਾ ਗਿਆ ਸੀ। ਇਸੇ ਤਰ੍ਹਾਂ ਨੂੰ ਰਾਜਾਂ ਅਤੇ ਮੈਟਰੋ ਰੇਲ ਕੰਪਨੀਆਂ ਨੂੰ ਸਲਾਹ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ ਭਾਰਤ ਵਿਚ ਗੈਰ-ਮੋਟਰਾਈਜ਼ਡ ਟਰਾਂਸਪੋਰਟ ਸਿਸਟਮ ਨੂੰ ਉਤਸ਼ਾਹਿਤ ਅਤੇ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਸਲਾਹਕਾਰ ਕਹਿੰਦਾ ਹੈ, ਕਿਉਂਕਿ ਜ਼ਿਆਦਾਤਰ ਸ਼ਹਿਰੀ ਯਾਤਰਾਵਾਂ ਪੰਜ ਕਿੱਲੋਮੀਟਰ ਤੋਂ ਘੱਟ ਹਨ, ਇਸ ਲਈ ਗੈਰ-ਮੋਟਰਾਈਜ਼ਡ ਟਰਾਂਸਪੋਰਟਾਂ ਨੂੰ ਦੇਸ਼ ਵਿਚ ਪੈਦਾ ਹੋਈ ਕੋਵਿਡ-19 ਸਥਿਤੀ ਵਿਚ ਲਾਗੂ ਕਰਨ ਦਾ ਸਹੀ ਮੌਕਾ ਹੈ। ਇਸ ਨੂੰ ਘੱਟ ਲਾਗਤ, ਘੱਟ ਮਨੁੱਖੀ ਸਰੋਤਾਂ ਦੀ ਲੋੜ ਹੁੰਦੀ ਹੈ, ਇਸ ਨੂੰ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਹ ਵਾਤਾਵਰਣ ਦੇ ਅਨੁਕੂਲ ਵੀ ਹੈ। ਜੇ ਦੁਨੀਆ ਜਨਤਕ ਪ੍ਰਣਾਲੀ ਨੂੰ ਅਪਣਾਉਂਦੀ ਹੈ, ਤਾਂ ਸਾਈਕਲ ਦੀ ਮੰਗ ਵੱਧ ਜਾਵੇਗੀ, ਕਿਉਂਕਿ ਸਾਈਕਲ ਹੀ ਇਕੱਲੇ ਵਿਅਕਤੀ ਵਾਸਤੇ ਸਭ ਤੋਂ ਸੁਰੱਖਿਅਤ ਸਾਧਨ ਹੈ।
ਸਾਈਕਲਾਂ ਦੀ ਕੀਮਤ 25 ਤੋਂ 30 ਫ਼ੀਸਦੀ ਵਧੀઠ
ਪੁਰਾਤਨ ਆਵਾਜਾਈ ਜਨਤਕ ਸਾਧਨਾਂ ਦੀ ਵਰਤੋਂ ਵਿਚ ਸਭ ਤੋਂ ਵੱਧ ਸਾਈਕਲਾਂ ਦੀ ਮੰਗ ਵਧਣ ਕਾਰਨ ਅਮਰੀਕਾ ਅਤੇ ਭਾਰਤ ਸਮੇਤ ਬਹੁਤੇ ਦੇਸ਼ਾਂ ਵਿਚ ਸਾਈਕਲਾਂ ਦੀ ਥੁੜ ਮਹਿਸੂਸ ਹੋਣ ਲੱਗੀ ਹੈ। ਭਾਰਤ ਵਿਚ ਸਾਈਕਲਾਂ ਦੇ ਸ਼ੋਅ-ਰੂਮਾਂ ਵਿਚ ਉਤਪਾਦਨ ਦੀ ਤੰਗੀ ਨੂੰ ਵੇਖਦਿਆਂ ਸਾਈਕਲਾਂ ਦੀਆਂ ਕੀਮਤਾਂ 25 ਤੋਂ 30 ਫ਼ੀਸਦੀ ਵੱਧ ਗਈਆਂ ਹਨ। ਇਸ ਦਾ ਕਾਰਨ ਤਿਆਰ ਸਾਈਕਲਾਂ ਦੀ ਘੱਟ ਸਪਲਾਈ ਦੱਸੀ ਜਾ ਰਹੀ ਹੈ।

RELATED ARTICLES
POPULAR POSTS