0.8 C
Toronto
Wednesday, December 3, 2025
spot_img
Homeਪੰਜਾਬਮਹਿੰਦਰ ਸਿੰਘ ਕੇਪੀ ਦੀ ਨਹੀਂ ਬਣੀ ਗੱਲ

ਮਹਿੰਦਰ ਸਿੰਘ ਕੇਪੀ ਦੀ ਨਹੀਂ ਬਣੀ ਗੱਲ

ਸੁਖਵਿੰਦਰ ਸਿੰਘ ਕੋਟਲੀ ਹੀ ਹੋਣਗੇ ਆਦਮਪੁਰ ਤੋਂ ਕਾਂਗਰਸੀ ਉਮੀਦਵਾਰ
ਜਲੰਧਰ/ਬਿਊਰੋ ਨਿਊਜ਼
ਆਦਮਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੂੰ ਲੈ ਕੇ ਦਿਨ ਭਰ ਚੱਲਿਆ ਹਾਈਵੋਲਟੇਜ਼ ਡਰਾਮਾ ਆਖਰ ਖਤਮ ਗਿਆ। ਇਸ ਹਲਕੇ ਤੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ’ਤੇ ਕਾਂਗਰਸ ਹਾਈ ਕਮਾਂਡ ਨੇ ਭਰੋਸਾ ਪ੍ਰਗਟਾਇਆ ਹੈ ਅਤੇ ਕੋਟਲੀ ਹੀ ਇਥੋਂ ਕਾਂਗਰਸ ਵੱਲੋਂ ਚੋਣ ਲੜਨਗੇ। ਹਾਲਾਂਕਿ ਦਿਨ ਭਰ ਚਰਚਾ ਚਲਦੀ ਰਹੀ ਕਿ ਸੁਖਵਿੰਦਰ ਸਿੰਘ ਕੋਟਲੀ ਦੀ ਟਿਕਟ ਕੱਟ ਦੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੂੰ ਦੇ ਦਿੱਤੀ ਗਈ ਹੈ। ਇਸੇ ਖਿੱਚੋਤਾਣ ਦੇ ਚਲਦਿਆਂ ਦੋਵੇਂ ਉਮੀਦਵਾਰ ਆਪਣੇ-ਆਪਣੇ ਨਾਮਜ਼ਦਗੀ ਪੱਤਰ ਲੈ ਕੇ ਰਿਟਰਨਿੰਗ ਅਫਸਰ ਦੇ ਦਫਤਰ ਬਾਹਰ ਬੈਠੇ ਰਹੇ ਅਤੇ ਉਡੀਕ ਕਰਦੇ ਰਹੇ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਵੇਗਾ। ਅਖੀਰ ਮਹਿੰਦਰ ਸਿੰਘ ਕੇਪੀ ਰਿਟਰਨਿੰਗ ਅਫ਼ਸਰ ਦੇ ਦਫਤਰ ਵਿਚੋਂ ਚੁੱਪਚਾਪ ਬਾਹਰ ਚਲੇ ਅਤੇ ਸੁਖਵਿੰਦਰ ਸਿੰਘ ਕੋਟਲੀ ਉਥੇ ਹੀ ਬੈਠੇ ਰਹੇ, ਜਿਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ ਕਿ ਆਖਰ ਕਾਂਗਰਸ ਹਾਈ ਕਮਾਂਡ ਨੇ ਸੁਖਵਿੰਦਰ ਕੋਟਲੀ ਦੇ ਨਾਂ ’ਤੇ ਹੀ ਮੋਹਰ ਲਗਾਈ ਹੈ।

 

RELATED ARTICLES
POPULAR POSTS