ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੇਹੱਦ ਹੁਸ਼ਿਆਰ ਪਰੰਤੂ ਵਿੱਤੀ ਪੱਖੋਂ ਬਹੁਤ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ 20 ਹੋਣਹਾਰ ਵਿਦਿਆਰਥੀਆਂ ਨੂੰ ਕੈਨੇਡਾ ਆਧਾਰਿਤ ਸਮਾਜ ਸੇਵੀ ਸੰਸਥਾ ‘ਦ੍ਰਿਸ਼ਟੀ ਪੰਜਾਬ’ ਵੱਲੋਂ 50-50 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਦਿੱਤਾ। ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਆਯੋਜਿਤ ‘ਦ੍ਰਿਸ਼ਟੀ ਪੰਜਾਬ’ ਦੇ ਇਸ 6ਵੇਂ ਸਾਲਾਨਾ ਸਮਾਗਮ ਵਿਚ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ, ਵਿਜੈ ਸਾਂਪਲਾ, ਭਗਵੰਤ ਮਾਨ, ਅਵਿਨਾਸ਼ ਰਾਏ ਖੰਨਾ ਅਤੇ ਦ੍ਰਿਸ਼ਟੀ ਪੰਜਾਬ ਦੇ ਬਾਨੀ ਸੰਸਥਾਪਕ ਜੋਗਿੰਦਰ ਗਰੇਵਾਲ, ਹਰਮਿੰਦਰ ਢਿੱਲੋਂ ਅਤੇ ਜਸਵੀਰ ਸ਼ਮੀਲ ਹਾਜ਼ਰ ਸਨ। ਦ੍ਰਿਸ਼ਟੀ ਐਵਾਰਡ ਹਾਸਿਲ ਕਰਨ ਵਾਲੇ 20 ਵਿਦਿਆਰਥੀਆਂ ਵਿਚੋ 16 ਲੜਕੀਆਂ ਸਨ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …