-5.8 C
Toronto
Sunday, January 18, 2026
spot_img
Homeਪੰਜਾਬਪੰਜਾਬ ’ਚ ਹਾਲੇ ਨਹੀਂ ਖੁੱਲ੍ਹਣਗੇ ਸਕੂਲ ਅਤੇ ਕਾਲਜ

ਪੰਜਾਬ ’ਚ ਹਾਲੇ ਨਹੀਂ ਖੁੱਲ੍ਹਣਗੇ ਸਕੂਲ ਅਤੇ ਕਾਲਜ

8 ਫਰਵਰੀ ਤੱਕ ਵਧੀਆਂ ਕਰੋਨਾ ਪਾਬੰਦੀਆਂ, ਰਾਤ ਦਾ ਕਰਫਿਊ ਵੀ ਰਹੇਗਾ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਹਾਲੇ ਸਕੂਲ ਅਤੇ ਕਾਲਜ ਨਹੀਂ ਖੁੱਲ੍ਹਣਗੇ ਕਿਉਂਕਿ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਨਾਲ ਸਬੰਧਤ ਪਾਬੰਦੀਆਂ ਨੂੰ 8 ਫਰਵਰੀ ਤੱਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਇਆ ਗਿਆ ਨਾਈਟ ਕਰਫਿਊ ਵੀ ਫਿਲਹਾਲ ਜਾਰੀ ਰਹੇਗਾ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ’ਚ ਨੋ ਮਾਸਕ ਨੋ ਸਰਵਿਸ ਦਾ ਨਿਯਮ ਵੀ ਲਾਗੂ ਰਹੇਗਾ। ਚੋਣ ਕਮਿਸ਼ਨ ਵੱਲੋਂ ਦਿੱਤੀ ਰਾਹਤ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਆਊਟਡੋਰ ਇਕ ਹਜ਼ਾਰ ਅਤੇ ਇਨਡੋਰ 500 ਵਿਅਕਤੀਆਂ ਦੇ ਇਕੱਠ ਨੂੰ ਛੋਟ ਦੇ ਦਿੱਤੀ ਹੈ। ਪੰਜਾਬ ਦੇ ਗ੍ਰਹਿ ਸਕੱਤਰ ਨੇ ਡੀਸੀ, ਐਸਐਸਪੀ ਅਤੇ ਪੁਲਿਸ ਕਮਿਸ਼ਨਰਾਂ ਨੂੰ ਹੁਕਮ ਭੇਜ ਕੇ ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਰਾਜ ’ਚ ਕਰੋਨਾ ਦੇ ਕੇਸਾਂ ਵਿਚ ਕਮੀ ਜ਼ਰੂਰ ਆਈ ਹੈ ਪ੍ਰੰਤੂ ਮੌਤ ਦਰ ਘੱਟ ਨਹੀਂ ਹੋ ਰਹੀ, ਜਿਸ ਕਰਕੇ ਹਾਲੇ ਕਰੋਨਾ ਨਿਯਮਾਂ ’ਚ ਸਖਤੀ ਲਾਗੂ ਰਹੇਗੀ। ਨਵੇਂ ਹੁਕਮਾਂ ’ਚ ਕਿਹਾ ਗਿਆ ਹੈ ਕਿ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਜ਼, ਕੋਚਿੰਗ ਇੰਸਟੀਚਿਊਟ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਜਦਕਿ ਆਨਲਾਈਨ ਕਲਾਸਾਂ ਲਈ ਇਨ੍ਹਾਂ ਸੰਸਥਾਵਾਂ ਨੂੰ ਖੋਲ੍ਹਿਆ ਜਾ ਸਕਦਾ ਹੈ ਪ੍ਰੰਤੂ ਇਥੇ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾ ਸਕਦਾ। ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਜਿਮ, ਸਿਨੇਮਾ, ਰੈਸਟੋਰੈਂਟ, ਸਪੋਰਟਸ ਕੰਪਲੈਕਸ ਆਦਿ ਨੂੰ 50 ਫੀਸਦੀ ਸਮਰਥਾ ਨਾਲ ਖੋਲ੍ਹਿਆ ਜਾ ਸਕਦਾ ਹੈ ਪ੍ਰੰਤੂ ਇਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਰੋਨਾ ਰੋਕੂ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਜ਼ਰੂਰੀ ਹਨ।

 

RELATED ARTICLES
POPULAR POSTS