Breaking News
Home / ਪੰਜਾਬ / ਅਟਾਰੀ ਬਾਰਡਰ ‘ਤੇ ਮੁੜ ਸ਼ੁਰੂ ਹੋਵੇ ਰਿਟ੍ਰੀਟ ਸੈਰੇਮਨੀ

ਅਟਾਰੀ ਬਾਰਡਰ ‘ਤੇ ਮੁੜ ਸ਼ੁਰੂ ਹੋਵੇ ਰਿਟ੍ਰੀਟ ਸੈਰੇਮਨੀ

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਟਾਰੀ ਬਾਰਡਰ ‘ਤੇ ਮੁੜ ਤੋਂ ਰਿਟ੍ਰੀਟ ਸੈਰੇਮਨੀ ਸ਼ੁਰੂ ਕਰਵਾਈ ਜਾਵੇ। ਔਜਲਾ ਨੇ ਕਿਹਾ ਕਿ ਅਟਾਰੀ ਸਰਹੱਦ ‘ਤੇ ਬੀਐੱਸਐੱਫ ਤੇ ਪਾਕਿ ਰੇਂਜ਼ਰਸ ਦੀ ਸੁੰਯਕਤ ਰਿਟ੍ਰੀਟ ਸੈਰੇਮਨੀ ਦੇਖਣ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਸਨ। ਇਸ ਨਾਲ ਹੀ ਸਥਾਨਕ ਦੁਕਾਨਦਾਰਾਂ ਦਾ ਕੰਮ ਚੱਲਦਾ ਹੈ, ਪਰ ਕੋਵਿਡ ਸੰਕਟਕਾਲ ਦੇ ਚੱਲਦਿਆਂ ਇਸ ਸੈਰੇਮਨੀ ਨੂੰ ਬੰਦ ਕਰਨ ਨਾਲ ਕੱਪੜਾ ਦੁਕਾਨਦਾਰ, ਹੋਟਲ ਮਾਲਕ, ਢਾਬਾ ਮਾਲਕ ਤੇ ਟਰਾਂਸਪੋਰਟਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਕਿ ਰਿਟ੍ਰੀਟ ਸੈਰੇਮਨੀ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਰੁਜ਼ਗਾਰ ਵੀ ਦੁਬਾਰਾ ਸ਼ੁਰੂ ਹੋ ਸਕੇ।

Check Also

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਲਈ ਡਰੈਸ ਕੋਡ ਲਾਗੂ

20 ਜੁਲਾਈ ਤੋਂ ਸ਼ੁਰੂ ਹੋਵੇਗਾ ਡਰੈਸ ਕੋਡ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ਹਿਰ …