14.8 C
Toronto
Tuesday, September 16, 2025
spot_img
Homeਭਾਰਤਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮ੍ਰਿਤਕ ਦੇਹ ਸਪੁਰਦ ਏ ਖਾਕ

ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮ੍ਰਿਤਕ ਦੇਹ ਸਪੁਰਦ ਏ ਖਾਕ

01ਪੂਰਾ ਸੂਬਾ ਭੁੱਬਾਂ ਮਾਰ ਰੋਇਆ, ਲੱਖਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ
ਭਾਵੁਕ ਹੋਏ ਮੋਦੇ ਨੇ ਜੈਲਲਿਤਾ ਨੂੰ ਦਿੱਤੀ ਸ਼ਰਧਾਂਜਲੀઠ
ਚੇਨਈ/ਬਿਊਰੋ ਨਿਊਜ਼
ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਦੇਣ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੀਆਂ ਭਾਵਨਾਵਾਂ ਨਹੀਂ ਰੋਕ ਸਕੇ। ਉਨ੍ਹਾਂ ਜੈਲਲਿਤਾ ਦੀ ਮੌਤ ਨੂੰ ਸੂਬੇ ਦੀ ਰਾਜਨੀਤੀ ਲਈ ਇੱਕ ਵੱਡਾ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।
ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਮੋਦੀ ਨੇ ਸੀਸ ਝੁਕਾ ਕੇ ਆਪਣੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਨਵੇਂ ਬਣੇ ਮੁੱਖ ਮੰਤਰੀ ਓ ਪਨਰੀਸੇਲਵਮ ਤੇ ਜੈਲਲਿਤਾ ਦੀ ਕਰੀਬੀ ਸ਼ਸ਼ੀਕਲਾ ਵੀ ਉਥੇ ਮੌਜੂਦ ਸੀ। ਮੋਦੀ ਜਦ ਸ਼ਸ਼ੀਕਲਾ ਨੂੰ ਮਿਲੇ ਤਾਂ ਉਹ ਵੀ ਆਪਣੇ ਜਜ਼ਬਾਤ ਨਾ ਰੋਕ ਸਕੇ ਤੇ ਭਾਵੁਕ ਹੋ ਗਏ। ਜ਼ਿਕਰਯੋਗ ਹੈ ਕਿ ਭਾਰਤੀ ਸਮੇਂ ਅਨੁਸਾਰ ਸੋਮਵਾਰ ਦੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਹਸਪਤਾਲ ਵਲੋਂ ਜੈਲਲਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਦਰਸ਼ਨਾਂ ਲਈ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਸ਼ਾਮ ਵੇਲੇ ਜੈਲਲਿਤਾ ਦੀ ਮ੍ਰਿਤਕ ਦੇਹ ਨੂੰ ਸਪੁਰਦ ਏ ਖਾਕ ਕਰਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ‘ਤੇ ਜਿੱਥੇ ਪੂਰਾ ਤਾਮਿਲਨਾਡੂ ਸੂਬਾ ਗਮ ਵਿਚ ਡੁੱਬਿਆ ਨਜ਼ਰ ਆਇਆ, ਉਥੇ ਲੱਖਾਂ ਲੋਕਾਂ ਨੇ ਸਿੱਲ੍ਹੀਆਂ ਅੱਖਾਂ ਨਾਲ ਆਪਣੀ ਮਕਬੂਲ ਆਗੂ ਜੈਲਲਿਤਾ ਨੂੰ ਅੰਤਿਮ ਵਿਦਾਈ ਦਿੱਤੀ। ਦੇਸ਼ ਭਰ ਤੋਂ ਵੱਖੋ-ਵੱਖ ਪਾਰਟੀਆਂ ਦੇ ਨਾਮ ਚਿੰਨ੍ਹ ਰਾਜਨੀਤਕ ਆਗੂ, ਸਮਾਜਿਕ ਅਤੇ ਫਿਲਮੀ ਖੇਤਰ ਦੀਆਂ ਹਸਤੀਆਂ ਨੇ ਵੀ ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਹਾਜ਼ਰੀ ਭਰੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ‘ਆਪ’ ਆਗੂ ਗੁਰਪ੍ਰੀਤ ਘੁੱਗੀ ਤੇ ਭਗਵੰਤ ਮਾਨ ਨੇ ਵੀ ਜੈਲਲਿਤਾ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

RELATED ARTICLES
POPULAR POSTS