Breaking News
Home / ਭਾਰਤ / ਮੁੰਬਈ ਦੇ ਡੋਂਗਰੀ ‘ਚ ਸੌ ਸਾਲ ਪੁਰਾਣੀ ਇਮਾਰਤ ਡਿੱਗੀ

ਮੁੰਬਈ ਦੇ ਡੋਂਗਰੀ ‘ਚ ਸੌ ਸਾਲ ਪੁਰਾਣੀ ਇਮਾਰਤ ਡਿੱਗੀ

12 ਮੌਤਾਂ ਅਤੇ 40 ਵਿਅਕਤੀਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ
ਮੁੰਬਈ/ਬਿਊਰੋ ਨਿਊਜ਼
ਮੁੰਬਈ ਦੇ ਡੋਂਗਰੀ ਵਿਚ ਅੱਜ ਕਰੀਬ ਦੁਪਹਿਰੇ 12 ਵਜੇ ਸੌ ਸਾਲ ਪੁਰਾਣੀ ਇਕ ਚਾਰ ਮੰਜ਼ਿਲਾਂ ਇਮਾਰਤ ਡਿੱਗ ਗਈ। ਇਸ ਹਾਦਸੇ ਵਿਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਵਿਅਕਤੀਆਂ ਦੇ ਮਲਬੇ ਵਿਚ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਐਨ.ਡੀ.ਆਰ.ਐਫ. ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਕਾਰਜ ਕਰ ਰਹੀਆਂ ਹਨ। ਇਸ ਇਮਾਰਤ ਵਿਚ 15 ਪਰਿਵਾਰ ਰਹਿ ਰਹੇ ਸਨ। ਦੱਸਿਆ ਗਿਆ ਮੀਂਹ ਪੈਣ ਤੋਂ ਬਾਅਦ ਜਦੋਂ ਤੇਜ਼ ਹਵਾ ਵਗੀ ਤਾਂ ਇਹ ਇਮਾਰਤ ਡਿੱਗ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੁਖਦਾਈ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਮੋਦੀ ਨੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਸੋਲਨ ਵਿਚ ਵੀ ਇਕ ਇਮਾਰਤ ਡਿੱਗ ਗਈ ਸੀ ਜਿਸ ਵਿਚ 13 ਜਵਾਨਾਂ ਅਤੇ ਆਮ ਨਾਗਰਿਕ ਦੀ ਜਾਨ ਚਲੀ ਗਈ ਸੀ।

Check Also

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਪਤੰਜਲੀ ਨੇ 67 ਅਖਬਾਰਾਂ ’ਚ ਛਪਵਾਇਆ ਮੁਆਫ਼ੀਨਾਮਾ

ਕੋਰਟ ਨੇ ਅਖ਼ਬਾਰਾਂ ਦੀ ਕਟਿੰਗ ਮੰਗੀ, ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਨਵੀਂ ਦਿੱਲੀ/ਬਿਊਰੋ …