11.3 C
Toronto
Friday, October 17, 2025
spot_img
Homeਜੀ.ਟੀ.ਏ. ਨਿਊਜ਼ਮੇਅਰ ਬਣਨ ਲਈ ਲਿੰਡਾ ਜੈਫਰੀ ਦੇ ਮੁਕਾਬਲੇ 'ਚ ਡਟਣਗੇ ਜੌਹਨ ਸਪਰੋਵਰੀ

ਮੇਅਰ ਬਣਨ ਲਈ ਲਿੰਡਾ ਜੈਫਰੀ ਦੇ ਮੁਕਾਬਲੇ ‘ਚ ਡਟਣਗੇ ਜੌਹਨ ਸਪਰੋਵਰੀ

ਬਰੈਂਪਟਨ : ਬਰੈਂਪਟਨ ਦੇ ਮੇਅਰ ਬਣਨ ਦੀ ਇੱਛਾ ਰੱਖਣ ਵਾਲੇ ਜੌਹਨ ਸਪਰੋਵਰੀ ਇਸ ਵਾਰ ਲਿੰਡਾ ਜੈਫਰੀ ਦੇ ਮੁਕਾਬਲੇ ਡਟਣ ਦੀ ਤਿਆਰੀ ‘ਚ ਹਨ। ਮੇਅਰ ਦੀ ਚੋਣ ਲੜਨ ਸਬੰਧੀ ਉਨ੍ਹਾਂ ਪੁਸ਼ਟੀ ਵੀ ਕਰ ਦਿੱਤੀ ਹੈ। ਬਰੈਂਪਟਨ ਤੇ ਵਾਰਡ ਨੰਬਰ 9 ਤੇ 10 ਦੇ ਰੀਜਨਲ ਕਾਊਂਸਲਰ ਜੌਹਨ ਸਪਰੋਵਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਮੇਅਰ ਲਿੰਡਾ ਜੈਫਰੀ ਦੇ ਖਿਲਾਫ ਸਿਟੀ ਦੇ ਇਸ ਉੱਘੇ ਅਹੁਦੇ ਲਈ ਖੜ੍ਹੇ ਹੋਣ ਦੀ ਯੋਜਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਬੰਧੀ ਚੋਣਾਂ 22 ਅਕਤੂਬਰ ਨੂੰ ਹੋਣਗੀਆਂ।
ਸਪਰੋਵਰੀ, ਜਿਹੜੇ 1988 ਤੋਂ ਬਰੈਂਪਟਨ ਵਿੱਚ ਕਾਊਂਸਲਰ ਵਜੋਂ ਸੇਵਾ ਨਿਭਾਅ ਰਹੇ ਹਨ, ਨੇ ਅਗਲੀ ਕਾਊਂਸਲ ਟਰਮ ਲਈ ਆਪਣੀ ਯੋਜਨਾ ਦਾ ਖੁਲਾਸਾ ਕੀਤਾ। ਸਪਰੋਵਰੀ ਨੇ ਆਖਿਆ ਕਿ ਸਾਡੀ ਮੌਜੂਦਾ ਮੇਅਰ ਦੇ ਪ੍ਰੋਵਿੰਸ ਨਾਲ ਚੰਗੇ ਸਬੰਧ ਹਨ ਤੇ ਬਰੈਂਪਟਨ ਵਾਸੀਆਂ ਨੂੰ ਉਨ੍ਹਾਂ ਤੋਂ ਤੇ ਉਨ੍ਹਾਂ ਦੇ ਲਿਬਰਲ ਦੋਸਤਾਂ ਤੋਂ ਚੰਗੀ ਡੀਲ ਦੀ ਆਸ ਸੀ। ਪਰ ਇਸ ਦੀ ਥਾਂ ਉੱਤੇ ਬਰੈਂਪਟਨ ਨੂੰ ਘੱਟ ਹੀ ਮਿਲਿਆ ਹੈ ਤੇ ਸਗੋਂ ਸਾਨੂੰ ਪ੍ਰੀਮੀਅਰ ਤੇ ਪ੍ਰਧਾਨ ਮੰਤਰੀ ਵੱਲੋਂ ਅਣਗੌਲਿਆ ਗਿਆ। ਉਨ੍ਹਾਂ ਅਜਿਹੀਆਂ ਕਈ ਥਾਵਾਂ ਦੱਸੀਆਂ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਹਸਪਤਾਲ ਦੇ ਉਡੀਕ ਟਾਈਮ ਵਿੱਚ ਕਟੌਤੀ ਕਰਨਗੇ, ਐਲਆਰਟੀ ਫੰਡਿੰਗ ਤੇ ਰੀਜਨਲ ਕਾਊਂਸਲ ਵਿੱਚ ਨੁਮਾਇੰਦਗੀ ਵਿੱਚ ਅਸਮਾਨਤਾ ਨੂੰ ਖਤਮ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਮੇਂ ਓਨਟਾਰੀਓ ਦੇ ਕੋਰਟ ਆਫ ਜਸਟਿਸ ਵਿੱਚ ਚੱਲ ਰਹੇ 28.5 ਮਿਲੀਅਨ ਡਾਲਰ ਦੇ ਸੱਤ ਸਾਲ ਪੁਰਾਣੇ ਇੰਜੋਲਾ ਕੇਸ ਕਾਰਨ ਵੀ ਸਿਟੀ ਦੇ ਅਕਸ ਨੂੰ ਕਾਫੀ ਢਾਹ ਲੱਗੀ ਹੈ। ਪਿਛਲੇ ਚਾਰ ਸਾਲਾਂ ਤੋਂ ਬਰੈਂਪਟਨ ਦੀ ਕਾਊਂਸਲ ਨੇ ਕੋਈ ਖਾਸ ਕੰਮ ਨਹੀਂ ਕੀਤਾ ਤੇ ਇਸ ਨਾਲ ਵੀ ਸਾਡੇ ਅਕਸ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਰਾਇਰਸਨ ਯੂਨੀਵਰਸਿਟੀ ਕੈਂਪਸ ਲਈ ਚੁਣੀ ਗਈ ਥਾਂ ਉੱਤੇ ਵੀ ਇਤਰਾਜ ਕੀਤਾ। ਉਨ੍ਹਾਂ ਆਖਿਆ ਕਿ ਇੱਥੇ ਤਾਂ ਪਹਿਲਾਂ ਹੀ ਡਾਊਨਟਾਊਨ ਗੋ ਟਰੇਨ ਸਟੇਸਨ ਦੀ ਪਾਰਕਿੰਗ ਵਾਲੀ ਥਾਂ ਹੈ। ਇਹ ਸਾਈਟ ਪ੍ਰੋਵਿੰਸ ਵੱਲੋਂ ਚੁਣੀ ਗਈ ਹੈ। ਉਨ੍ਹਾਂ ਆਖਿਆ ਕਿ ਉਹ ਟੀਮ ਵਰਕ ਵਾਪਿਸ ਲਿਆਉਣ ਲਈ ਲੜਨਗੇ।

RELATED ARTICLES
POPULAR POSTS