Breaking News
Home / ਜੀ.ਟੀ.ਏ. ਨਿਊਜ਼ / ਐਨਡੀਪੀ ਨੇ ਬਰੈਂਪਟਨ ‘ਚ ਤਿੰਨ ਉਮੀਦਵਾਰਾਂ ਦਾ ਕੀਤਾ ਐਲਾਨ

ਐਨਡੀਪੀ ਨੇ ਬਰੈਂਪਟਨ ‘ਚ ਤਿੰਨ ਉਮੀਦਵਾਰਾਂ ਦਾ ਕੀਤਾ ਐਲਾਨ

ਬਰੈਂਪਟਨ : ਜਗਮੀਤ ਸਿੰਘ ਅਤੇ ਉਨਾਂ ਦੀ ਪਾਰਟੀ ਐਨਡੀਪੀ ਵੱਲੋਂ ਅਗਾਮੀ ਫੈਡਰਲ ਚੋਣਾਂ ਦੇ ਮੱਦੇਨਜ਼ਰ ਬਰੈਂਪਟਨ ਦੇ ਪੰਜ ਚੋਣ ਹਲਕਿਆਂ ਵਿੱਚੋ ਤਿੰਨ ਹਲਕਿਆਂ ਤੋਂ ਉਮੀਦਵਾਰਾਂ ਦੇ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਬਰੈਂਪਟਨ ਵਿਚ ਬੋਵਾਇਰਡ ਬੈਂਕਟ ਹਾਲ ‘ਚ ਵੱਡੀ ਗਿਣਤੀ ਵਿਚ ਆਏ ਸਮਰਥਕਾਂ ਜਗਮੀਤ ਸਿੰਘ ਨੇ ਇਹ ਐਲਾਨ ਕੀਤਾ। ਪਾਰਟੀ ਨੇ ਬਰੈਂਪਟਨ ਈਸਟ ਤੋਂ ਸਰਨਜੀਤ ਸਿੰਘ, ਬਰੈਂਪਟਨ ਵੈਸਟ ਤੋਂ ਨਵਜੀਤ ਕੌਰ ਅਤੇ ਬਰੈਂਪਟਨ ਸਾਊਥ ਲਈ ਮਨਦੀਪ ਕੌਰ ਦੇ ਨਾਵਾਂ ਦਾ ਐਲਾਨ ਕੀਤਾ। ਇਸ ਮੌਕੇ ਐਨਡੀਪੀ ਦੀ ਸਾਰੀ ਲੀਡਰਸ਼ਿਪ ਬਰੈਂਪਟਨ ਸੈਂਟਰ ਵਿਚ ਐਮ. ਪੀ.ਪੀ. ਸਾਰਾ ਸਿੰਘ, ਬਰੈਂਪਟਨ ਈਸਟ ਤੋਂ ਐਮ. ਪੀ.ਪੀ. ਗੁਰਰਤਨ ਸਿੰਘ ਅਤੇ ਸਕਾਰਬਰੋ ਤੋਂ ਐਮ. ਪੀ.ਪੀ. ਡੋਲ਼ੀ ਬੇਗ਼ਮ ਵੀ ਹਾਜ਼ਰ ਸੀ। ਸਟੇਜ਼ ਤੋਂ ਬੋਲਦਿਆਂ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਅਤੇ ਮੁੱਖ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ‘ਤੇ ਵੱਡੇ ਸਿਆਸੀ ਹਮਲੇ ਕੀਤੇ। ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਸਰਕਾਰ ਨੇ ਬਰੈਂਪਟਨ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਿਰਫ ਵਾਅਦੇ ਕੀਤੇ ਅਤੇ ਅਸਲੀ ਫਾਇਦਾ ਆਪਣੇ ਵੱਡੇ ਬਿਜ਼ਨਸਮੈੰਨ ਦੋਸਤਾਂ ਨੂੰ ਦਿਤਾ। ਜਗਮੀਤ ਸਿੰਘ ਨੇ ਵਾਅਦਾ ਕੀਤਾ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਬਰੈਂਪਟਨ ਵਿਚ ਨਵਾਂ ਹਸਪਤਾਲ, ਯੂਨੀਵਰਸਿਟੀ ਅਤੇ ਸਸਤਾ ਅਤੇ ਵਧੀਆ ਹੈਲਥ ਕੇਅਰ ਸਿਸਟਮ ਕੇ ਲੈ ਆਉਣਗੇ। ਜਗਮੀਤ ਸਿੰਘ ਨੇ ਇਹ ਵੀ ਕਿਹਾ ਉਹ ਸਸਤਾ ਡਾਟਾ ਪਲਾਨ ਅਤੇ ਫ੍ਰੀ ਦਵਾਈਆਂ ਕੈਨੇਡਾ ਵਾਸੀਆਂ ਨੂੰ ਉਪਲੱਬਧ ਕਰਵਾਉਣਗੇ। ਉਹਨਾਂ ਨੇ ਆਪਣੀ ਤਕਰੀਰ ਵਿਚ ਉਨਟਾਰੀਓ ‘ਚ ਡਗ ਫੋਰਡ ਸਰਕਾਰ ‘ਤੇ ਵੀ ਜੰਮ ਕੇ ਸਿਆਸੀ ਤੀਰ ਮਾਰੇ ਅਤੇ ਫੋਰਡ ਸਰਕਾਰ ਵਲੋਂ ਲਗਾਏ ਕੱਟਾਂ ਦੀ ਨਿਖੇਧੀ ਕੀਤੀ। ਸਾਰਾ ਸਿੰਘ, ਬਰੈਂਪਟਨ ਈਸਟ ਤੋਂ ਐਮ. ਪੀ.ਪੀ. ਗੁਰਰਤਨ ਸਿੰਘ, ਸਕਾਰਬਰੋ ਤੋਂ ਐਮ. ਪੀ.ਪੀ. ਡੋਲ਼ੀ ਬੇਗ਼ਮ ਨੇ ਆਪਣੇ-ਆਪਣੇ ਭਾਸ਼ਣਾਂ ਵਿਚ ਫੈਡਰਲ ਸਰਕਾਰ ਅਤੇ ਉਨਟਾਰੀਓ ਸਰਕਾਰ ਦੇ ਕੰਮਾਂ ਦੀ ਆਲੋਚਨਾ ਕੀਤੀ। ਨਵੇਂ ਉਮੀਦਵਾਰਾਂ ਸਰਨਜੀਤ ਸਿੰਘ, ਨਵਜੀਤ ਕੌਰ ਅਤੇ ਬਰੈਂਪਟਨ ਸਾਊਥ ਲਈ ਮਨਦੀਪ ਕੌਰ ਨੇ ਆਪਣੇ ਭਾਸ਼ਣਾਂ ਵਿਚ ਬਰੈਂਪਟਨ ਦੇ ਵਿਕਾਸ ਦੇ ਲਈ ਦਾਅਵੇ ਕੀਤੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …