5.6 C
Toronto
Wednesday, October 29, 2025
spot_img
Homeਜੀ.ਟੀ.ਏ. ਨਿਊਜ਼ਵਿਦੇਸ਼ੀ ਦਖਲ ਲਈ ਟਰੂਡੋ ਫਾਊਂਡੇਸ਼ਨ ਦੀ ਨਹੀਂ ਕੀਤੀ ਗਈ ਵਰਤੋਂ : ਅਲੈਗਜੈਂਡਰ...

ਵਿਦੇਸ਼ੀ ਦਖਲ ਲਈ ਟਰੂਡੋ ਫਾਊਂਡੇਸ਼ਨ ਦੀ ਨਹੀਂ ਕੀਤੀ ਗਈ ਵਰਤੋਂ : ਅਲੈਗਜੈਂਡਰ ਟਰੂਡੋ

ਓਟਵਾ/ਬਿਊਰੋ ਨਿਊਜ਼ : ਹਾਊਸ ਕਮੇਟੀ ਸਾਹਮਣੇ ਆਪਣਾ ਪੱਖ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਰਾ ਅਲੈਗਜੈਂਡਰ ‘ਸਾਚਾ’ ਟਰੂਡੋ ਨੇ ਆਖਿਆ ਕਿ ਟਰੂਡੋ ਫਾਊਂਡੇਸ਼ਨ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲ, ਕਿਸੇ ਵੀ ਤਰ੍ਹਾਂ ਦੀ ਦਖਲ ਜਾਂ ਦਖਲ ਦੇ ਇਰਾਦੇ ਲਈ ਨਹੀਂ ਕੀਤੀ ਗਈ।
ਪਇਏਰ ਐਲੀਅਟ ਟਰੂਡੋ ਫਾਊਂਡੇਸ਼ਨ ਵੱਲੋਂ ਚੀਨ ਨਾਲ ਸਬੰਧਤ ਡੋਨੇਸ਼ਨ ਸਵੀਕਾਰਨ ਦੇ ਮੁੱਦੇ ਉੱਤੇ ਅਲੈਗਜੈਂਡਰ ਟਰੂਡੋ ਨੇ ਆਖਿਆ ਕਿ ਫਾਊਂਡੇਸ਼ਨ ਦੇ ਪਿਛਲੇ ਪ੍ਰੈਜੀਡੈਂਟ ਵੱਲੋਂ ਕੀਤੀਆਂ ਗਈਆਂ ਬੱਜਰ ਗਲਤੀਆਂ ਦੇ ਨਤੀਜੇ ਵਜੋਂ ਹੀ ਇਸ ਚੈਰੀਟੇਬਲ ਆਰਗੇਨਾਈਜੇਸ਼ਨ ਹੋਰ ਕੰਮਕਾਰ ਦਾ ਬਾਰੀਕੀ ਨਾਲ ਮੁਲਾਂਕਣ ਸ਼ੁਰੂ ਕੀਤਾ ਗਿਆ। ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮੁੱਦੇ ਉੱਤੇ ਅਲੈਗਜੈਂਡਰ ਨੇ ਆਖਿਆ ਕਿ ਫਾਊਂਡੇਸ਼ਨ ਰਾਹੀਂ ਕਿਸੇ ਵੀ ਸਖਸ਼ ਜਾਂ ਕਿਸੇ ਵੀ ਮੁਲਕ ਵੱਲੋਂ ਕੈਨੇਡੀਅਨ ਸਰਕਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਪਇਏਰ ਐਲੀਅਟ ਟਰੂਡੋ ਫਾਊਂਡੇਸਨ ਦੇ ਬਾਨੀ ਮੈਂਬਰ ਵਜੋਂ ਅਲੈਗਜੈਂਡਰ ਟਰੂਡੋ ਪਿਛਲੇ ਦੋ ਦਹਾਕਿਆਂ ਤੋਂ ਆਰਗੇਨਾਈਜੇਸ਼ਨ ਦੇ ਕੰਮਾਂ ਕਾਰਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। 2020 ਤੱਕ ਆਰਗੇਨਾਈਜੇਸ਼ਨ ਦੇ ਐਗਜੈਕਟਿਵ ਡਾਇਰੈਕਟਰ ਰਹੇ ਅਲੈਗਜੈਂਡਰ ਉਸ ਸਮੇਂ ਵੀ ਫਾਊਂਡੇਸ਼ਨ ਦੇ ਬੋਰਡ ਵਿੱਚ ਸ਼ਾਮਲ ਸਨ ਜਦੋਂ 2016 ਵਿੱਚ ਚੀਨ ਨਾਲ ਸਬੰਧਤ ਡੋਨੇਸਨ ਇਸ ਸੰਸਥਾ ਵੱਲੋਂ ਹਾਸਲ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਫਾਊਂਡੇਸ਼ਨ ਨੇ ਕਈ ਸਾਲ ਪਹਿਲਾਂ 200,000 ਡਾਲਰ ਦੀ ਡੋਨੇਸ਼ਨ ਹਾਸਲ ਕੀਤੀ ਸੀ। ਪਰ ਬਾਅਦ ਵਿੱਚ ਚੀਨ ਨਾਲ ਸੰਭਾਵੀ ਸਬੰਧ ਹੋਣ ਕਾਰਨ ਇਸ ਡੋਨੇਸ਼ਨ ਨੂੰ ਦੋ ਕਿਸ਼ਤਾਂ ਵਿੱਚ ਮੋੜ ਵੀ ਦਿੱਤਾ ਗਿਆ। ਮੋੜੀ ਗਈ ਰਕਮ 140,000 ਡਾਲਰ ਸੀ, ਜਿਸ ਨੂੰ 70,000 ਡਾਲਰ ਦੇ ਦੋ ਚੈੱਕਾਂ ਰਾਹੀਂ ਮੋੜਿਆ ਗਿਆ। ਪਰ ਇਹ ਖਬਰਾਂ ਵੀ ਮਿਲੀਆਂ ਕਿ ਇਹ ਫੰਡ ਮੋੜਨ ਦੇ ਮੁੱਦੇ ਉੱਤੇ ਫਾਊਂਡੇਸ਼ਨ ਦੇ ਅੰਦਰ ਹੀ ਤਰੇੜਾਂ ਪੈ ਗਈਆਂ।
ਫਿਰ ਅਪ੍ਰੈਲ ਦੇ ਮੱਧ ਵਿੱਚ ਫਾਊਂਡੇਸ਼ਨ ਦੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ ਤੇ ਪ੍ਰੈਜੀਡੈਂਟ ਤੇ ਸੀਈਓ ਨੇ ਅਸਤੀਫਾ ਦੇ ਦਿੱਤਾ। ਇਸ ਦਾ ਕਾਰਨ ਫਾਊਂਡੇਸ਼ਨ ਦਾ ਸਿਆਸੀਕਰਨ ਦੱਸਿਆ ਗਿਆ। ਜ਼ਿਕਰਯੋਗ ਹੈ ਕਿ ਲੰਮਾਂ ਸਮਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਟਰੂਡੋ ਇਸ ਫਾਊਂਡੇਸਨ ਦੇ ਕੰਮਕਾਜ ਨਾਲ ਆਪਣਾ ਕੋਈ ਸਬੰਧ ਹੋਣ ਦੇ ਮੁੱਦੇ ਤੋਂ ਪੱਲਾ ਝਾੜ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਾਂਊਂਡੇਸ਼ਨ, ਜੋ ਕਿ ਉਨ੍ਹਾਂ ਦੇ ਪਿਤਾ ਦੇ ਨਾਂ ਉੱਤੇ ਬਣਾਈ ਗਈ, ਦਾ ਕੰਮਕਾਜ਼ ਉਨ੍ਹਾਂ ਦਾ ਭਰਾ ਅਲੈਗਜੈਂਡਰ ਟਰੂਡੋ ਹੀ ਵੇਖਦਾ ਹੈ।

 

RELATED ARTICLES
POPULAR POSTS