ਚਾਰ ਸਾਲਾ ਨਵੀਂ ਮੈਥ ਰਣਨੀਤੀ ‘ਤੇ ਖਰਚੇ ਜਾਣਗੇ 200 ਮਿਲੀਅਨ ਡਾਲਰ : ਸਟੀਫਨ ਲੈਸੇ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਸਿੱਖਿਆ ਮੰਤਰੀ ਵੱਲੋਂ ਨਵੀਂ ਚਾਰ ਸਾਲਾ ਮੈਥ ਸਟਰੈਟੇਜੀ ਦੇ ਵੇਰਵਿਆਂ ਦਾ ਐਲਾਨ ਕੀਤਾ ਗਿਆ। ਇਸ ਨਵੀਂ ਰਣਨੀਤੀ ਉੱਤੇ 200 ਮਿਲੀਅਨ ਡਾਲਰ ਖਰਚਿਆ ਜਾਵੇਗਾ। ਇਸ ਦੌਰਾਨ ਮੈਥਸ ਨਾਲ ਸਬੰਧਤ ਬੇਸਿਕਸ ਸਿਖਾਏ ਜਾਣਗੇ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਿਦਿਆਰਥੀਆਂ ਤੇ ਐਜੂਕੇਟਰਜ਼ ਨੂੰ ਮੈਥਸ ਦੇ ਸਕਿੱਲਜ਼ ਤੇ ਰਿਸੋਰਸਿਜ਼ ਦਾ ਪਤਾ ਹੋਵੇ ਤਾਂ ਕਿ ਉਹ ਕਲਾਸਾਂ ਦੇ ਨਾਲ ਨਾਲ ਉਸ ਤੋਂ ਅਗਾਂਹ ਵੀ ਸਫਲ ਹੋ ਸਕਣ। ਸਿੱਖਿਆ ਮੰਤਰੀ ਸਟੀਫਨ ਲੈਸੇ ਨੇ ਆਖਿਆ ਕਿ ਪਿੱਛੇ ਜਿਹੇ ਜਾਰੀ ਕੀਤੇ ਗਏ ਨਤੀਜਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਅਜੇ ਵੀ ਪ੍ਰੋਵਿੰਸ਼ੀਅਲ ਮੈਥਸ ਸਟੈਂਡਰਡ ਤੱਕ ਪਹੁੰਚਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅਸੀਂ ਯਥਾ ਸਥਿਤੀ ਸਵੀਕਾਰ ਨਹੀਂ ਕਰਾਂਗੇ। ਅਸੀਂ ਕਈ ਸਾਲਾਂ ਤੱਕ ਚੱਲਣ ਵਾਲੀ ਰਣਨੀਤੀ ਵਿੱਚ ਨਿਵੇਸ਼ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਿਹਤਰ ਦੀ ਮੰਗ ਕਰ ਰਹੇ ਹਾਂ। ਇਸ ਰਣਨੀਤੀ ਨਾਲ ਪਹਿਲੇ ਦਿਨ ਤੋਂ ਹੀ ਸਾਡੇ ਵਿਦਿਆਰਥੀਆਂ ਤੇ ਐਜੂਕੇਟਰਜ਼ ਵਿੱਚ ਵਿਸ਼ਵਾਸ ਪੈਦਾ ਹੋਵੇਗਾ ਤੇ ਮੈਥ ਦੇ ਖੇਤਰ ਵਿੱਚ ਅੱਗੇ ਵੱਧਣ ਦੀ ਕਾਬਲੀਅਤ ਆਵੇਗੀ।
ਸਰਕਾਰ ਨੇ ਐਲਾਨ ਕੀਤਾ ਕਿ 200 ਮਿਲੀਅਨ ਡਾਲਰ ਦੀ ਮੈਥ ਸਟਰੈਟੇਜੀ ਤਹਿਤ ਫੰਡਿੰਗ ਦੇ ਪਹਿਲੇ ਸਾਲ 2019-2020 ਸਕੂਲ ਵਰ੍ਹੇ ਵਿੱਚ 55 ਮਿਲੀਅਨ ਡਾਲਰ ਦਾ ਮੁੱਢਲਾ ਨਿਵੇਸ਼ ਕੀਤਾ ਜਾਵੇਗਾ। ਇਹ ਨਿਵੇਸ਼ ਵਿਦਿਆਰਥੀਆਂ ਤੇ ਐਜੂਕੇਟਰਜ਼ ਲਈ ਪ੍ਰੋਗਰਾਮਿੰਗ ਤੇ ਸਰੋਤਾਂ ਵਿੱਚ ਮਦਦ ਕਰੇਗਾ ਤੇ ਇਸ ਦੌਰਾਨ ਮੈਥ ਦੇ ਮੂਲ ਰੂਪ ਨੂੰ ਸਿਖਾਉਣ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਨਿਵੇਸ਼ ਹੇਠ ਲਿਖੇ ਅਨੁਸਾਰ ਕੀਤਾ ਜਾਵੇਗਾ।
ਪ੍ਰੋਵਿੰਸ ਦੇ ਸਾਰੇ ਸਕੂਲ ਬੋਰਡਜ਼ ਨੂੰ ਫੰਡ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਮੈਥਸ ਸਿਖਾਉਣ ਵੱਲ ਧਿਆਨ ਲਾਇਆ ਜਾ ਸਕੇ ਤੇ ਇਸ ਨਾਲ ਬੋਰਡ ਪੱਧਰ ਦੀਆਂ ਸੁਧਾਰ ਸਬੰਧੀ ਕੋਸਿਸ਼ਾਂ ਲਈ ਤਾਲਮੇਲ ਕੀਤਾ ਜਾਵੇਗਾ ਤੇ ਇਸ ਲਈ ਸਹਾਇਤਾ ਕੀਤੀ ਜਾਵੇਗੀ। ਚੁਣੇ ਗਏ 700 ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਵਿੱਚ ਟਰੇਨਿੰਗ ਤੇ ਕੋਚਿੰਗ ਵਿੱਚ ਨਿਵੇਸ਼ ਕੀਤਾ ਜਾਵੇਗਾ। ਐਜੂਕੇਟਰਜ਼ ਦੀ ਮਾਹਿਰਾਂ ਤੇ ਸਬੂਤਾਂ ਉੱਤੇ ਆਧਾਰਤ ਹਦਾਇਤਾਂ ਤੱਕ ਸਿੱਧੀ ਪਹੁੰਚ ਕਾਇਮ ਕੀਤੀ ਜਾਵੇਗੀ ਤਾਂ ਕਿ ਮੈਥ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਮਾਹਰ ਬਣਾਉਣ ਲਈ ਗਿਆਨ ਤੇ ਸਿੱਖਿਆ ਸ਼ਾਸਤਰ ਵਿਕਸਤ ਕੀਤਾ ਜਾ ਸਕੇ।
ਉੱਚ ਮਿਆਰੀ ਮੈਥ ਹਦਾਇਤਾਂ ਸਿਰਫ ਕਲਾਸਰੂਮਜ਼ ਤੱਕ ਹੀ ਸੀਮਤ ਨਾ ਰਹਿਣ, ਇਹ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਲਈ ਆਨਲਾਈਨ ਟਿਊਟੋਰਿੰਗ ਪ੍ਰੋਗਰਾਮਾਂ ਦਾ ਪਸਾਰ ਕੀਤਾ ਜਾਵੇਗਾ।
ਲਰਨਿੰਗ ਘਾਟੇ ਨੂੰ ਰੋਕਣ ਲਈ ਸਮਰ ਲਰਨਿੰਗ ਪ੍ਰੋਗਰਾਮਜ਼ ਵਾਸਤੇ 6 ਮਿਲੀਅਨ ਡਾਲਰ ਦਿੱਤੇ ਜਾਣਗੇ।
ਇਹ ਯਕੀਨੀ ਬਣਾਉਣ ਲਈ ਕਿ ਪ੍ਰੋਫੈਸ਼ਨ ਵਿੱਚ ਦਾਖਲ ਹੋ ਰਹੇ ਨਵੇਂ ਅਧਿਆਪਕਾਂ ਕੋਲ ਮੈਥ ਪੜ੍ਹਾਉਣ ਦਾ ਹੁਨਰ ਹੋਵੇ, ਜਿੱਥੇ ਵੀ ਢੁਕਵਾਂ ਲੱਗੇ ਉਨ੍ਹਾਂ ਦੀ ਟੀਚਿੰਗ ਵਿੱਚ ਮੈਥ ਨੂੰ ਸ਼ਾਮਲ ਕੀਤਾ ਜਾਵੇਗਾ, ਮੈਥਸ ਵਿੱਚ ਮਹਾਰਤ ਰੱਖਣ ਵਾਲੇ ਐਜੂਕੇਟਰਜ਼ ਲਈ ਉਚੇਚੇ ਤੌਰ ਉੱਤੇ ਨਿਵੇਸ਼ ਕੀਤਾ ਜਾਵੇਗਾ।
ਅਧਿਆਪਕਾਂ ਲਈ ਅਡੀਸ਼ਨਲ ਕੁਆਲੀਫਿਕੇਸ਼ਨ (ਏਕਿਊ) ਮੈਥ ਕੋਰਸਿਜ਼ ਨੂੰ ਸਬਸਿਡਾਈਜ਼ ਕਰਵਾਉਣ ਲਈ 4 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਵੇਗਾ, ਜਿਸ ਨਾਲ ਹੋਰ ਹੁਨਰ ਨਿਖਾਰਨ ਵਿੱਚ ਮਦਦ ਮਿਲੇਗੀ ਤੇ ਕਲਾਸਾਂ ਵਿੱਚ ਐਜੂਕੇਟਰਜ਼ ਦਾ ਕਾਨਫੀਡੈਂਸ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …