ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਲਈ ਫ਼ੈਡਰਲ ਲਿਬਰਲ ਸਰਕਾਰ ਵਚਨਬੱਧ : ਸੋਨੀਆ ਸਿੱਧੂ
ਕਿਹਾ : ਮੰਤਰੀ ਬਲੇਅਰ ਵੱਲੋਂ ਓਨਟਾਰੀਓ ਵਿੱਚੋਂ ਗੰਨ ਐਂਡ ਗੈਂਗ ਕਲਚਰ ਦੇ ਖ਼ਾਤਮੇ ਲਈ 54 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਾਰਡਰ ਸਕਿਉਰਿਟੀ ਐਂਡ ਆਰਗੇਨਾਈਜ਼ਡ ਕਰਾਈਮ ਰੀਡਕਸ਼ਨ ਦੇ ਮੰਤਰੀ ਮਾਣਯੋਗ ਬਿਲ ਬਲੇਅਰ ਵੱਲੋਂ ਓਨਟਾਰੀਓ ਸੂਬੇ ਵਿੱਚੋਂ ਗੰਨ ਐਂਡ ਗੈਂਗ ਕਲਚਰ ਦੇ ਖ਼ਾਤਮੇ ਲਈ ਕੀਤੇ ਗਏ ਐਲਾਨ ਦਾ ਸੁਆਗ਼ਤ ਕੀਤਾ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਆਪਣੇ ਇਸ ਐਲਾਨ ਵਿਚ ਮਾਣਯੋਗ ਮੰਤਰੀ ਬਲੇਅਰ ਨੇ ਓਨਟਾਰੀਓ ਵਿਚ 54 ਮਿਲੀਅਨ ਡਾਲਰ ਦੀ ਰਾਸ਼ੀ ਹੋਰ ਨਿਵੇਸ਼ ਕਰਨ ਬਾਰੇ ਕਿਹਾ ਹੈ ਅਤੇ ਇਹ ਐਲਾਨ ਕੀਤੀ ਗਈ 11 ਮਿਲੀਅਨ ਰਾਸ਼ੀ ਉਸ ਰਾਸ਼ੀ ਤੋਂ ਅਲੱਗ ਹੈ ਜਿਸ ਦੇ ਬਾਰੇ ਮਾਣਯੋਗ ਮੰਤਰੀ ਜੀ ਵੱਲੋਂ ਮਾਰਚ ਮਹੀਨੇ ਵਿਚ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਓਨਟਾਰੀਓ ਸੂਬੇ ਨੂੰ ਇਸ ਮੰਤਵ ਲਈ ਕੁਲ 65 ਮਿਲੀਅਨ ਦੀ ਰਾਸ਼ੀ ਦਿੱਤੀ ਗਈ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕ੍ਰਮ ਦੱਸਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਅਸੀਂ ਕੈਨੇਡਾ-ਵਾਸੀਆਂ ਨੂੰ ਗੰਨ ਅਤੇ ਗੈਂਗ ਹਿੰਸਾ ਦੇ ਖ਼ਤਰਿਆਂ ਤੋਂ ਬਚਾਉਣ ਲਈ ਆਪਣੇ ਭਾਈਵਾਲਾਂ ਦੇ ਨਾਲ ਸਾਂਝੀ ਪਹੁੰਚ ਲਈ ਵਚਨਬੱਧ ਹਾਂ। ਅਸੀਂ ਭਲੀ-ਭਾਂਤ ਸਮਝਦੇ ਹਾਂ ਕਿ ਅਸੀਂ ਆਪਣੇ ਆਪ ਇਸ ਮੁਸੀਬਤ ਤੋਂ ਨਿਜਾਤ ਨਹੀਂ ਦਿਵਾ ਸਕਦੇ। ਇਸ ਲਈ ਅਸੀਂ ਇਨ੍ਹਾਂ ਗੈਂਗ ਰੂਪੀ ਹਿੰਸਾਤਮਿਕ ਕਾਰਵਾਈਆਂ ਵਿਚ ਫਸੇ ਹੋਏ ਵਿਅਕਤੀਆਂ ਨੂੰ ਇਨ੍ਹਾਂ ਵਿੱਚੋਂ ਬਾਹਰ ਕੱਢਣ ਲਈ ਸਥਾਨਕ ਕਮਿਊਨਿਟੀ ਗਰੁੱਪਾਂ ਦੀ ਲਗਾਤਾਰ ਸਹਾਇਤਾ ਕਰਦੇ ਹਾਂ ਜੋ ਨੌਜਵਾਨਾਂ ਨੂੰ ਅਜਿਹੀ ਹਿੰਸਾ ਤੋਂ ਦੂਰ ਕਰਨ ਲਈ ਯਤਨਸ਼ੀਲ ਹਨ।
ਇਸ ਸਬੰਧੀ ਬੋਲਦਿਆਂ ਮਾਣਯੋਗ ਮੰਤਰੀ ਬਿਲ ਬਲੇਅਰ ਨੇ ਕਿਹਾ, ”ਕੈਨੇਡੀਅਨਾਂ ਦੀ ਸੁਰੱਖਿਆ ਨੂੰ ਯਕੀਨੀ ਮਨਾਉਣ ਦੇ ਮੁੱਦੇ ਨੂੰ ਸਾਡੀ ਸਰਕਾਰ ਬੜੀ ਹੰਭੀਰਤਾ ਨਾਲ ਲੈਂਦੀ ਹੈ। ਅਸੀਂ ਓਨਟਾਰੀਓ ਵਿਚ ਗੰਨ ਅਤੇ ਗੈਂਗ ਹਿੰਸਾ ਨਾਲ ਨਜਿੱਠਣ ਵਿਚ ਸਹਾਇਤਾ ਲਈ ਇਹ ਪੂੰਜੀ ਨਿਵੇਸ਼ ਕਰ ਰਹੇ ਹਾਂ। ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਬੱਚਿਆ ਦਾ ਪਾਲਣ-ਪੋਸ਼ਣ ਸੁਰੱਖ਼ਿਆ ਤੇ ਭਾਈਚਾਰਕ ਸਾਂਝ ਵਾਲੇ ਮਾਹੌਲ ਵਿਚ ਕਮਿਊਨਿਟੀਆਂ ਵਿਚ ਹੋਵੇ। ਕੈਨੇਡਾ ਸਰਕਾਰ ਸੂਬਿਆਂ ਤੇ ਟੈਰੀਟਰੀਆਂ ਵਿਚ ਕਮਿਊਨਿਟੀ ਭਾਈਵਾਲਾਂ ਅਤੇ ਐਨਫ਼ੋਰਸਮੈਂਟ ਵਿਭਾਗ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ ਜੋ ਆਪਣੇ ਭਾਈਚਾਰਿਆਂ ਵਿਚ ਬੰਦੂਕ ਅਤੇ ਗੈਂਗ ਦੀਆਂ ਕਾਰਵਾਈਆਂ ਨਾਲ ਨਜਿੱਠਣਾ ਸਭ ਤੋਂ ਵਧੀਆ ਢੰਗ ਨਾਲ ਜਾਣਦੇ ਹਨ। ਅੱਜ ਐਲਾਨ ਕੀਤਾ ਗਿਆ ਇਹ ਨਿਵੇਸ਼ ਸੁਨਿਸ਼ਚਿਤ ਕਰਦਾ ਹੈ ਕਿ ਲਾਅ ਐਨਫੋਰਸਮੈਂਟ ਵਿਭਾਗ ਅਤੇ ਕਮਿਊਨਿਟੀ ਸੰਸਥਾਵਾਂ ਕੋਲ ਹਰ ਤਰ੍ਹਾਂ ਦਾ ਸਮੱਰਥਨ ਅਤੇ ਸਰੋਤ ਹਾਸਲ ਹੋਣ ਜੋ ਉਨ੍ਹਾਂ ਨੂੰ ਇਸ ਸੰਵੇਦਨਸ਼ੀਲ ਮੁੱਦੇ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਜਾਰੀ ਰੱਖਣ ਲਈ ਲੋੜੀਂਦੇ ਹਨ।”
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …