ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਦੇ ਡਾਊਨਟਾਊਨ ਵਿੱਚ 59 ਸਾਲਾ ਵਿਅਕਤੀ ਨੂੰ ਚਾਕੂ ਮਾਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ 16 ਸਾਲ ਤੇ ਇਸ ਤੋਂ ਵੀ ਘੱਟ ਉਮਰ ਦੀਆਂ ਅੱਠ ਲੜਕੀਆਂ ਨੂੰ ਸੈਕਿੰਡ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।
ਜਾਂਚਕਾਰਾਂ ਵੱਲੋਂ ਇਨ੍ਹਾਂ ਚਾਰਜਿਜ ਦਾ ਐਲਾਨ ਟੋਰਾਂਟੋ ਪੁਲਿਸ ਹੈੱਡਕੁਆਰਟਰ ਵਿਖੇ ਰੱਖੀ ਗਈ ਨਿਊਜ ਕਾਨਫਰੰਸ ਵਿੱਚ ਕੀਤਾ ਗਿਆ। ਟੋਰਾਂਟੋ ਪੁਲਿਸ ਦੀ ਹੋਮੀਸਾਈਡ ਸਕੁਐਡ ਡਿਪਾਰਟਮੈਂਟ ਸਾਰਜੈਂਟ ਟੈਰੀ ਬ੍ਰਾਊਨ ਨੇ ਆਖਿਆ ਕਿ ਐਤਵਾਰ ਨੂੰ ਰਾਤੀਂ 12:15 ਵਜੇ ਕਈ ਲੋਕਾਂ ਵੱਲੋਂ ਟੋਰਾਂਟੋ ਪੈਰਾਮੈਡਿਕਸ ਸਰਵਿਸਿਜ ਨੂੰ ਯੌਰਕ ਸਟਰੀਟ, ਯੂਨੀਵਰਸਿਟੀ ਐਵਨਿਊ ਤੇ ਫਰੰਟ ਸਟਰੀਟ ਵੈਸਟ ਦੇ ਵਿਚਕਾਰ ਸੱਦਿਆ ਗਿਆ। ਉਨ੍ਹਾਂ ਦੱਸਿਆ ਕਿ ਪੈਰਾਮੈਡਿਕਸ ਨੇ ਦੱਸਿਆ ਕਿ ਕਿਸੇ ਉੱਤੇ ਇੱਥੇ ਹਮਲਾ ਕੀਤਾ ਗਿਆ ਹੈ।
ਬ੍ਰਾਊਨ ਨੇ ਆਖਿਆ ਕਿ ਚਾਰਜ ਕੀਤੀਆਂ ਗਈਆਂ ਲੜਕੀਆਂ ਵਿੱਚੋਂ ਤਿੰਨ ਦਾ ਪੁਲਿਸ ਨਾਲ ਪਹਿਲਾਂ ਵੀ ਵਾਹ ਪੈ ਚੁੱਕਿਆ ਹੈ ਜਦਕਿ ਬਾਕੀ ਪੰਜਾਂ ਨਾਲ ਪਹਿਲਾਂ ਅਜਿਹਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 3 ਕੁੜੀਆਂ 13 ਸਾਲਾਂ ਦੀਆਂ ਹਨ, ਤਿੰਨ 14 ਸਾਲਾਂ ਦੀਆਂ ਹਨ ਤੇ ਦੋ 16 ਸਾਲਾਂ ਦੀਆਂ ਹਨ। ਬ੍ਰਾਊਨ ਨੇ ਦੱਸਿਆ ਕਿ 13 ਤੋਂ 16 ਸਾਲਾਂ ਦੀਆਂ ਇਹ ਲੜਕੀਆਂ ਸੋਸਲ ਮੀਡੀਆ ਉੱਤੇ ਇੱਕ ਦੂਜੇ ਨੂੰ ਮਿਲੀਆਂ ਤੇ ਫਿਰ ਸ਼ਨਿੱਚਰਵਾਰ ਰਾਤ ਨੂੰ ਇਹ ਸ਼ਹਿਰ ਦੇ ਡਾਊਨਟਾਊਨ ਵਿੱਚ ਇੱਕਠੀਆਂ ਹੋਈਆਂ। ਇੱਥੇ ਉਹ ਦੋ ਲੜਾਈਆਂ ਵਿੱਚ ਵੀ ਸ਼ਾਮਲ ਸਨ।
ਪੈਰਾਮੈਡਿਕਸ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਪਰ ਕੁੱਝ ਸਮੇਂ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ। ਇਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ। ਬ੍ਰਾਊਨ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਪਿੱਛੇ ਜਿਹੇ ਹੀ ਟੋਰਾਂਟੋ ਦੇ ਸੈਲਟਰ ਸਿਸਟਮ ਤੱਕ ਪਹੁੰਚ ਕੀਤੀ ਗਈ ਸੀ ਤੇ ਇਲਾਕੇ ਵਿੱਚ ਉਸ ਦੀ ਮਦਦ ਕਰਨ ਵਾਲਾ ਪਰਿਵਾਰ ਵੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ 52ਵੀਂ ਡਵੀਜਨ ਦੇ ਅਧਿਕਾਰੀਆਂ ਵੱਲੋਂ ਮੌਕਾ ਏ ਵਾਰਦਾਤ ਦੇ ਕੋਲੋਂ ਹੀ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਨੂੰ ਹਥਿਆਰ ਵੀ ਮਿਲ ਗਏ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …