Breaking News
Home / ਜੀ.ਟੀ.ਏ. ਨਿਊਜ਼ / ਵੈਕਸੀਨ ਹਾਸਲ ਹੋਣ ‘ਚ ਦੇਰੀ ਕਾਰਨ ਓਨਟਾਰੀਓ ਸਰਕਾਰ ਨੇ ਬਦਲਿਆ ਆਪਣਾ ਸ਼ਡਿਊਲ

ਵੈਕਸੀਨ ਹਾਸਲ ਹੋਣ ‘ਚ ਦੇਰੀ ਕਾਰਨ ਓਨਟਾਰੀਓ ਸਰਕਾਰ ਨੇ ਬਦਲਿਆ ਆਪਣਾ ਸ਼ਡਿਊਲ

ਓਨਟਾਰੀਓ : ਵੈਕਸੀਨ ਹਾਸਲ ਹੋਣ ‘ਚ ਦੇਰੀ ਕਾਰਨ ਓਨਟਾਰੀਓ ਸਰਕਾਰ ਨੇ ਬਦਲਿਆ ਆਪਣਾ ਸ਼ਡਿਊਲ ਬਦਲ ਲਿਆ ਹੈ। ਓਨਟਾਰੀਓ ਵੱਲੋਂ ਲਾਂਗ ਟਰਮ ਕੇਅਰ ਸਟਾਫ ਤੇ ਅਸੈਂਸੀਅਲ ਵਰਕਰਜ ਨੂੰ ਦਿੱਤੀ ਜਾਣ ਵਾਲੀ ਕੋਵਿਡ-19 ਵੈਕਸੀਨੇਸਨ ਨੂੰ ਥੋੜ੍ਹੇ ਸਮੇਂ ਲਈ ਰੋਕਿਆ ਜਾ ਰਿਹਾ ਹੈ ਤਾਂ ਕਿ ਡੋਜਾਂ ਦੀ ਘਾਟ ਕਾਰਨ ਇਹ ਸੌਟਸ ਸਾਰੇ ਨਰਸਿੰਗ ਹੋਮ ਰੈਜੀਡੈਂਟਸ ਨੂੰ ਦਿੱਤੇ ਜਾ ਸਕਣ। ਸਰਕਾਰ ਨੇ ਦੱਸਿਆ ਕਿ ਵੈਕਸੀਨ ਪਲੈਨ ਵਿੱਚ ਇਸ ਤਬਦੀਲੀ ਤੋਂ ਮਤਲਬ ਹੈ ਕਿ ਹੁਣ 5 ਫਰਵਰੀ ਤੱਕ ਸਾਰੇ ਲਾਂਗ ਟਰਮ ਕੇਅਰ ਹੋਮ ਰੈਜੀਡੈਂਟਸ, ਹਾਈ ਰਿਸਕ ਰਿਟਾਇਰਮੈਂਟ ਹੋਮ ਰੈਜੀਡੈਂਟਸ ਤੇ ਫਰਸਟ ਨੇਸਨਜ ਦੇ ਐਲਡਰ ਕੇਅਰ ਰੈਜੀਡੈਂਟਸ ਨੂੰ ਇਸ ਵੈਕਸੀਨ ਦੀ ਪਹਿਲੀ ਡੋਜ ਦੇ ਦਿੱਤੀ ਜਾਵੇਗੀ। ਇਹ ਟੀਚਾ ਪਹਿਲਾਂ ਮਿਥੇ ਗਏ ਟੀਚੇ, ਜੋ ਕਿ 15 ਫਰਵਰੀ ਸੀ, ਤੋਂ ਪਹਿਲਾਂ ਹੀ ਹਾਸਲ ਕਰ ਲਿਆ ਜਾਵੇਗਾ। ਪਰ ਪਹਿਲਾਂ ਲਾਂਗ ਟਰਮ ਕੇਅਰ ਸਟਾਫ ਤੇ ਕੇਅਰਗਿਵਰਜ ਦਾ ਟੀਕਾਕਰਣ ਵੀ ਨਾਲ ਹੀ ਹੋਣਾ ਸੀ। ਜਿਨ੍ਹਾਂ ਨੂੰ ਫਾਈਜਰ-ਬਾਇਓਐਨਟੈਕ ਦਾ ਪਹਿਲਾ ਟੀਕਾ ਲੱਗ ਚੁੱਕਿਆ ਹੈ, ਉਨ੍ਹਾਂ ਨੂੰ ਇਸ ਵੈਕਸੀਨ ਦੀ ਦੂਜੀ ਡੋਜ ਦੇਣ ਲਈ ਵੀ ਇੰਤਜਾਮ ਕੀਤੇ ਜਾ ਰਹੇ ਹਨ। ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਹ ਪਹਿਲੀ ਤੇ ਦੂਜੀ ਡੋਜ ਵਿੱਚ 21 ਤੋਂ 27 ਦਿਨ ਦਾ ਫਰਕ ਬਰਕਰਾਰ ਰੱਖੇਗੀ ਤੇ ਹੋਰਨਾਂ ਗਰੁੱਪਜ ਲਈ ਦੋਵਾਂ ਡੋਜਾਂ ਦਰਮਿਆਨ ਇਹ ਅੰਤਰਾਲ 42 ਦਿਨਾਂ ਦਾ ਹੋਵੇਗਾ। ਪ੍ਰੋਵਿੰਸ ਨੂੰ ਇਸ ਸਮੇਂ ਫਾਈਜਰ-ਬਾਇਓਐਨਟੈਕ ਵੈਕਸੀਨ ਦੀ ਡਲਿਵਰੀ ਵਿੱਚ ਹੋਣ ਵਾਲੀ ਦੇਰ ਨਾਲ ਸਿੱਝਣਾ ਪੈ ਰਿਹਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …