15 C
Toronto
Wednesday, September 17, 2025
spot_img
Homeਜੀ.ਟੀ.ਏ. ਨਿਊਜ਼ਵੁਈ ਚੈਰਿਟੀ ਕੈਨੇਡਾ 'ਚ ਬੰਦ ਕਰੇਗੀ ਆਪਣਾ ਕੰਮਕਾਜ

ਵੁਈ ਚੈਰਿਟੀ ਕੈਨੇਡਾ ‘ਚ ਬੰਦ ਕਰੇਗੀ ਆਪਣਾ ਕੰਮਕਾਜ

ਓਟਵਾ : ਵੁਈ ਚੈਰਿਟੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਵਿੱਚ ਆਪਣੇ ਆਪਰੇਸ਼ਨਜ਼ ਬੰਦ ਕੀਤੇ ਜਾ ਰਹੇ ਹਨ। ਵੁਈ ਚੈਰਿਟੀ ਕੋਵਿਡ-19 ਮਹਾਂਮਾਰੀ ਦੇ ਨਾਲ ਨਾਲ ਲਿਬਰਲ ਸਰਕਾਰ ਵੱਲੋਂ ਬਹੁਕਰੋੜੀ ਸਟੂਡੈਂਟ ਵਾਲੰਟੀਅਰ ਪ੍ਰੋਗਰਾਮ ਵਾਪਿਸ ਲੈਣ ਨੂੰ ਵੀ ਆਪਣੇ ਇਸ ਫੈਸਲੇ ਦਾ ਕਾਰਨ ਦੱਸ ਰਹੀ ਹੈ। ਚੈਰਿਟੀ ਨੇ ਆਖਿਆ ਕਿ ਇਸ ਤਰ੍ਹਾਂ ਪ੍ਰੋਗਰਾਮ ਵਾਪਿਸ ਲਏ ਜਾਣ ਨਾਲ ਉਨ੍ਹਾਂ ਨੂੰ ਵਿੱਤੀ ਤੌਰ ਉੱਤੇ ਕਾਫੀ ਨੁਕਸਾਨ ਹੋਇਆ ਹੈ। ਵੁਈ ਚੈਰਿਟੀ ਦੇ ਬਾਨੀ ਕ੍ਰੇਗ ਤੇ ਮਾਰਕ ਕੇਲਬਰਗਰ ਵੱਲੋਂ ਇਸ ਆਰਗੇਨਾਈਜ਼ੇਸ਼ਨ ਤੋਂ ਪਾਸੇ ਹੋਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਦੋਵਾਂ ਨੇ ਆਪਣੇ ਇਸ ਫੈਸਲੇ ਬਾਰੇ ਖੁੱਲ੍ਹਾ ਪੱਤਰ ਜਾਰੀ ਕਰਕੇ ਸਾਰਿਆਂ ਨੂੰ ਇਤਲਾਹ ਦਿੱਤੀ। ਉਨ੍ਹਾਂ ਆਖਿਆ ਕਿ ਕੋਵਿਡ-19 ਕਾਰਨ ਸਾਡੇ ਕੰਮ ਦਾ ਹਰੇਕ ਪੱਖ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਅਸੀਂ ਸਿਆਸੀ ਖਿੱਚੋਤਾਣ ਦਾ ਸ਼ਿਕਾਰ ਹੋਏ ਹਾਂ, ਸਾਨੂੰ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਦੇ ਕੇ ਵਾਪਿਸ ਲੈ ਲਿਆ ਗਿਆ। ਇਸ ਨਾਲ ਚੈਰਿਟੀ ਦਾ ਵਿੱਤੀ ਤਾਣਾ ਬਾਣਾ ਉਲਝ ਗਿਆ। ਟੋਰਾਂਟੋ ਸਥਿਤ ਇਸ ਯੂਥ ਆਰਗੇਨਾਈਜ਼ੇਸ਼ਨ ਨੇ ਬੁੱਧਵਾਰ ਨੂੰ ਇਹ ਖਬਰ ਆਪਣੇ ਕੈਨੇਡਾ ਵਾਲੇ ਸਟਾਫ ਨਾਲ ਸਾਂਝੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਿਟੇਨ ਤੇ ਯੂਐਸ ਵਿੱਚ ਵੁਈ ਦੇ ਆਪਰੇਸ਼ਨਜ਼ ਉੱਤੇ ਹਾਲ ਦੀ ਘੜੀ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਨਾ ਹੀ ਲੀਡਰਸ਼ਿਪ ਕੋਰਸਾਂ, ਰਿਟੇਲ ਸੇਲਜ਼ ਤੇ ਟਰੈਵਲ ਪ੍ਰੋਗਰਾਮਜ਼ ਰਾਹੀਂ ਪੈਸੇ ਕਮਾਉਣ ਵਾਲੇ ਮੀ ਟੂ ਵੁਈ ਸੰਸਥਾ ਨੂੰ ਹੀ ਕੋਈ ਨੁਕਸਾਨ ਹੋਵੇਗਾ।

RELATED ARTICLES
POPULAR POSTS